Chaat Papdi Recipe: ਘਰ ਵਿਚ ਇੰਝ ਬਣਾਉ ਚਾਟ ਪਾਪੜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਉਬਾਲੇ ਹੋਏ ਆਲੂ ਦੇ ਛਿਲਕੇ ਨੂੰ ਛਿਲੋ ਅਤੇ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ।

Chaat Papdi Recipe

Chaat Papdi Recipe: ਪਾਪੜੀ ਚਾਟ ਲਈ ਸਮੱਗਰੀ: ਪਾਪੜੀ-28, ਆਲੂ- 2 ਕੱਪ, ਫੇਂਟਿਆ ਹੋਇਆ ਦਹੀਂ- 2 ਕੱਪ, ਖ਼ਜੂਰ-ਇਮਲੀ ਦੀ ਚਟਣੀ- 8 ਚਮਚੇ, ਹਰੀ ਚਟਣੀ- 6 ਚਮਚੇ, ਲੂਣ-ਸਵਾਦ ਅਨੁਸਾਰ, ਮਸਾਲਾ-1 ਚਮਚਾ, ਜ਼ੀਰਾ ਪਾਊਡਰ-1 ਚਮਚਾ, ਲਾਲ ਮਿਰਚ ਦਾ ਪਾਊਡਰ- 1 ਚਮਚਾ
ਪਾਪੜੀ ਚਾਟ ਬਣਾਉਣ ਦੀ ਵਿਧੀ: ਉਬਾਲੇ ਹੋਏ ਆਲੂ ਦੇ ਛਿਲਕੇ ਨੂੰ ਛਿਲੋ ਅਤੇ ਇਸ ਨੂੰ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ। 7 ਪਾਪੜੀਆਂ ਨੂੰ ਤੋੜ ਕੇ ਪਲੇਟ ਵਿਚ ਸਜਾਉ। ਇਸ ਵਿਚ 1/4 ਕੱਪ ਆਲੂ, 1/4 ਕੱਪ ਦਹੀਂ, 2 ਚਮਚਾ ਖਜੂਰ ਦੀ ਚਟਣੀ ਅਤੇ 1 ਤੋਂ 1/2 ਚਮਚ ਹਰੀ ਚਟਣੀ ਪਾਉ। ਉਪਰ ਤੋਂ ਲੂਣ, 1/4 ਚਮਚ ਚਾਟ ਮਸਾਲਾ, 1/4 ਚਮਚ ਜ਼ੀਰਾ ਪਾਊਡਰ ਅਤੇ 1/4 ਚਮਚ ਲਾਲ ਮਿਰਚ ਪਾਊਡਰ ਛਿੜਕੋ। ਤੁਹਾਡੀ ਚਾਟ ਪਾਪੜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।