Make coconut cake easily at home Food Recipes
ਸਮੱਗਰੀ: ਸੂਜੀ 200 ਗ੍ਰਾਮ, ਚੀਨੀ 400 ਗ੍ਰਾਮ, ਨਾਰੀਅਲ ਸੁਕਾਇਆ ਹੋਇਆ 200 ਗ੍ਰਾਮ, ਘਿਉ 2 ਵੱਡੇ ਚੱਮਚ, ਬੇਕਿੰਗ ਪਾਊਡਰ ਅੱਧਾ ਚੱਮਚ, ਅੰਡੇ 6, ਇਲਾਇਚੀ ਪਾਊਡਰ 1 ਛੋਟਾ ਚੱਮਚ, ਵਨੀਲਾ ਖ਼ੁਸ਼ਬੂ ਕੁੱਝ ਤੁਪਕੇ, ਜੈਫ਼ਲ 1 ਚੁਟਕੀ।
ਬਣਾਉਣ ਦੀ ਵਿਧੀ: ਥਾਲ ਵਰਗੇ ਭਾਂਡੇ ਵਿਚ ਚੀਨੀ, ਦੁੱਧ ਅਤੇ ਘਿਉ ਨੂੰ ਮਿਲਾ ਕੇ ਮੱਠੇ ਸੇਕ ’ਤੇ ਪਕਾਉ। ਚੀਨੀ ਘੁਲ ਜਾਣ ’ਤੇ ਅੱਗ ਤੋਂ ਹਟਾਉ। ਇਸ ਵਿਚ ਸੂਜੀ ਮਿਲਾਉ ਅਤੇ ਦੁਬਾਰਾ ਅੱਗ ’ਤੇ ਰੱਖ ਦਿਉ। ਕੁੱਝ ਦੇਰ ਪਕਾਉਣ ਤੋਂ ਬਾਅਦ ਅੱਗ ਤੋਂ ਚੁੱਕ ਲਉ ਅਤੇ ਇਸ ਵਿਚ ਸੁਕਾਇਆ ਹੋਇਆ ਨਾਰੀਅਲ ਮਿਲਾਉ।
ਹੋਰ ਥੋੜੀ ਦੇਰ ਪਕਾਉਣ ਤੋਂ ਬਾਅਦ ਬੇਕਿੰਗ ਪਾਊਡਰ ਮਿਲਾ ਦਿਉ। ਅੰਡਿਆਂ ਨੂੁੰ ਚੰਗੀ ਤਰ੍ਹਾਂ ਫੈਂਟ ਲਉ ਤੇ ਹੌਲੀ ਹੌਲੀ ਦੂਜੇ ਮਿਸ਼ਰਣ ਵਿਚ ਮਿਲਾਉ। ਇਸ ਤੋਂ ਬਾਅਦ ਸਾਰੇ ਮਿਸ਼ਰਣ ਨੂੰ 180 ਡਿਗਰੀ ’ਤੇ 30 ਮਿੰਟ ਲਈ ਪਕਾਉ। ਜਦੋਂ ਕੇਕ ਪੱਕ ਜਾਵੇ ਤਾਂ ਇਸ ਨੂੰ ਨਾਰੀਅਲ ਚੈਰੀ ਮਿਲਾ ਕੇ ਸਜਾ ਕੇ ਵਰਤਾਉ।