ਮੀਂਹ ਦੇ ਮੌਸਮ ਵਿਚ ਘਰ ਬਣਾ ਕੇ ਖਾਉ ਪਨੀਰ ਦੇ ਪਕੌੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ 'ਚ ਬਣਾਉਣਾ ਬੇਹੱਦ ਆਸਾਨ

photo

 

 

ਸਮੱਗਰੀ: ਵੇਸਣ-1 ਕੱਪ, ਪਨੀਰ-250 ਗ੍ਰਾਮ, ਚੌਲਾਂ ਦਾ ਆਟਾ-2 ਚਮਚ, ਲਾਲ ਮਿਰਚ ਪਾਊਡਰ-1 ਚਮਚ, ਹਲਦੀ-1/2 ਚਮਚ, ਚਾਟ ਮਸਾਲਾ-1 ਚਮਚ, ਹਿੰਗ-1 ਚੁਟਕੀ, ਕਸੂਰੀ ਮੇਥੀ-1 ਚਮਚ, ਅਦਰਕ-ਲੱਸਣ ਦਾ ਪੇਸਟ-1 ਚਮਚ, ਬੇਕਿੰਗ ਸੋਡਾ-1 ਚੁਟਕੀ, ਤੇਲ-ਤਲਣ ਲਈ 

 

 

 

ਬਣਾਉਣ ਦਾ ਤਰੀਕਾ: ਪਨੀਰ ਪਕੌੜਾ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਲਉ ਅਤੇ ਇਸ ਦੇ 2-2 ਇੰਚ ਲੰਬੇ ਟੁਕੜੇ ਕੱਟ ਲਉ। ਇਸ ਤੋਂ ਬਾਅਦ ਇਨ੍ਹਾਂ ਨੂੰ ਇਕ ਕਟੋਰੀ ਵਿਚ ਰੱਖ ਲਉ। ਹੁਣ ਇੱਕ ਮਿਕਸਿੰਗ ਬਾਊਲ ਲਉ, ਇਸ ਵਿਚ ਅਦਰਕ-ਲੱਸਣ ਦਾ ਪੇਸਟ, ਕਸੂਰੀ ਮੇਥੀ, ਲਾਲ ਮਿਰਚ ਪਾਊਡਰ, ਚਾਟ ਮਸਾਲਾ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਮਿਸ਼ਰਣ ’ਚ ਪਨੀਰ ਦੇ ਟੁਕੜਿਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮੈਰੀਨੇਟ ਕਰ ਲਉ ਅਤੇ ਕੱੁਝ ਸਮੇਂ ਲਈ ਇਕ ਪਾਸੇ ਰੱਖ ਦਿਉ।

 

ਹੁਣ ਇਕ ਹੋਰ ਵੱਡਾ ਮਿਕਸਿੰਗ ਬਾਊਲ ਲਉ ਅਤੇ ਇਸ ਵਿਚ ਵੇਸਣ ਅਤੇ ਚੌਲਾਂ ਦਾ ਆਟਾ ਪਾ ਕੇ ਮਿਕਸ ਕਰ ਲਉ। ਲੋੜ ਅਨੁਸਾਰ ਪਾਣੀ ਪਾ ਕੇ ਆਟੇ ਨੂੰ ਤਿਆਰ ਕਰੋ। ਹਲਦੀ, ਮਿਰਚ ਪਾਊਡਰ, ਹਿੰਗ, ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਉ ਤਾਕਿ ਬੈਟਰ ਵਿਚ ਕੋਈ ਗੰਢ ਨਾ ਰਹਿ ਜਾਵੇ ਅਤੇ ਇਹ ਪੂਰੀ ਤਰ੍ਹਾਂ ਮੁਲਾਇਮ ਹੋ ਜਾਵੇ। ਹੁਣ ਬੈਟਰ ਵਿਚ ਬੇਕਿੰਗ ਸੋਡਾ ਪਾਉ ਅਤੇ ਹੌਲੀ-ਹੌਲੀ ਹਿਲਾਉ। ਬੈਟਰ ਦੇ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ, ਹੁਣ ਇਕ ਫ਼ਰਾਈਪੈਨ ਵਿਚ ਤੇਲ ਪਾਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰੋ।

ਜਦੋਂ ਤੇਲ ਗਰਮ ਹੋ ਰਿਹਾ ਹੋਵੇ, ਮੈਰੀਨੇਟ ਕੀਤੇ ਪਨੀਰ ਦੇ ਟੁਕੜਿਆਂ ਨੂੰ ਲਉ ਅਤੇ ਉਨ੍ਹਾਂ ਨੂੰ ਬੈਟਰ ਵਿਚ ਡੁਬੋ ਕੇ ਚੰਗੀ ਤਰ੍ਹਾਂ ਹਿਲਾਉ। ਇਸ ਤੋਂ ਬਾਅਦ ਗਰਮ ਤੇਲ ਵਿਚ ਇਕ-ਇਕ ਕਰ ਕੇ ਫ਼ਰਾਈ ਕਰੋ। ਇਸ ਨੂੰ ਉਦੋਂ ਤਕ ਤਲਦੇ ਰਹੋ ਜਦੋਂ ਤਕ ਇਹ ਗੋਲਡਨ ਬਰਾਊਨ ਨਾ ਹੋ ਜਾਵੇ। ਇਸ ਤੋਂ ਬਾਅਦ ਇਸ ਨੂੰ ਪਲੇਟ ’ਚ ਕੱਢ ਲਉ। ਤੁਹਾਡੇ ਪਨੀਰ ਦਾ ਪਕੌੜੇ ਬਣ ਕੇ ਤਿਆਰ ਹਨ। ਹੁਣ ਇਸ ਨੂੰ ਚਾਹ ਨਾਲ ਖਾਉ।