ਘਰ ਵਿਚ ਬਣਾਉ ਚੁਕੰਦਰ ਦੀ ਚਟਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਟਣੀ ਬਣਾਉਣ ਲਈ ਤੇਲ ਗਰਮ ਕਰੋ ਅਤੇ ਉਸ ਵਿਚ ਸਰ੍ਹੋਂ ਦੇ ਬੀਜ, ਦਾਲ, ਹਿੰਗ ਅਤੇ ਮਿਰਚ ਪਾਉ।

beetroot sauce

ਚੁਕੰਦਰ ਦੀ ਚਟਣੀ ਬਣਾਉਣ ਦੀ ਸਮੱਗਰੀ: 2 ਚਮਚੇ ਤੇਲ, 1 ਚਮਚ ਸਰਸੋਂ ਦੇ ਬੀਜ, 1 ਸਫ਼ੈਦ ਮਾਂਹ ਦੀ ਦਾਲ, ਇਕ ਚੁਟਕੀ ਹਿੰਗ, 2 ਲਾਲ/ਹਰੀ ਮਿਰਚ, 1 ਮੀਡੀਅਮ ਚੁਕੰਦਰ ਉਬਲਿਆ ਹੋਇਆ, 1-2 ਚਮਚ ਇਮਲੀ ਪੇਸਟ, 1 ਹਰਾ ਧਨੀਆ, ਲੂਣ

ਚੁਕੰਦਰ ਦੀ ਚਟਣੀ ਕਿਵੇਂ ਬਣਾਈਏ: ਚਟਣੀ ਬਣਾਉਣ ਲਈ ਤੇਲ ਗਰਮ ਕਰੋ ਅਤੇ ਉਸ ਵਿਚ ਸਰ੍ਹੋਂ ਦੇ ਬੀਜ, ਦਾਲ, ਹਿੰਗ ਅਤੇ ਮਿਰਚ ਪਾਉ। ਫ਼ਰਾਈ ਕਰੋ ਜਦੋਂ ਤਕ ਦਾਲ ਦਾ ਰੰਗ ਨਹੀਂ ਬਦਲਦਾ ਫਿਰ ਉਸ ਤੋਂ ਬਾਅਦ ਫ਼ਰਾਈਪੈਨ ਵਿਚ ਚੁਕੰਦਰ ਮਿਲਾਉ।

ਇਮਲੀ ਦਾ ਪੇਸਟ ਪਾਉਣ ਤੋਂ ਪਹਿਲਾਂ ਇਸ ਨੂੰ 4 ਮਿੰਟ ਲਈ ਫ਼ਰਾਈ ਕਰੋ ਅਤੇ ਇਸ ਤੋਂ ਬਾਅਦ ਪੇਸਟ ਨੂੰ ਸ਼ਾਮਲ ਕਰੋ। ਧਨੀਆ ਪਾਉ ਅਤੇ ਇਸ ਨੂੰ ਪੀਸ ਕੇ ਪੇਸਟ ਬਣਾ ਲਵੋ। ਤੁਹਾਡੀ ਚੁਕੰੰਦਰ ਦੀ ਚਟਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ’ਤੇ ਰੱਖ ਕੇ ਖਾਉ।