Food Recipes : ਘਰ ਵਿਚ ਬਣਾਉ ਪੁਦੀਨੇ ਵਾਲਾ ਨਿੰਬੂ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes : ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਤੁਹਾਨੂੰ ਕਾਫ਼ ਫ਼ਾਇਦਾ ਮਿਲੇਗੀ।

Make lemonade with mint at home Food Recipes

Make lemonade with mint at home Food Recipes : ਪੁਦੀਨੇ ਵਾਲਾ ਨਿੰਬੂ ਪਾਣੀ ਬਣਾਉਣ ਲਈ ਤੁਹਾਨੂੰ 1 ਕੱਪ ਪੁਦੀਨੇ ਦੇ ਪੱਤੇ, 2 ਚਮਚੇ ਚੀਨੀ ਅਤੇ 5 ਚਮਚ ਨਿੰਬੂ ਦੇ ਰਸ ਦੀ ਲੋੜ ਪਵੇਗੀ। 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਨਿੰਬੂ ਪਾਣੀ ਨੂੰ ਇਕ ਗਲਾਬ ਵਿਚ ਚੰਗੀ ਤਰ੍ਹਾਂ ਨਚੋੜ ਲਵੋ ਅਤੇ ਫਿਰ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਦਿਉ। ਫਿਰ ਥੋੜ੍ਹੀ ਜਿਹੀ ਚੀਨੀ ਅਤੇ ਕਾਲਾ ਨਮਕ ਪਾਉ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਹਿਲਾਉ।  ਜਦ ਚੀਨੀ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਇਸ ਵਿਚ ਪੁਦੀਨੇ ਦੇ ਪੱਤੇ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਹੁਣ ਇਸ ਵਿਚ ਲੋੜ ਅਨੁਸਾਰ ਬਰਫ਼ ਦੇ ਟੁਕੜੇ ਪਾਉ। ਤੁਹਾਡਾ ਪੁਦੀਨੇ ਵਾਲਾ ਨਿੰਬੂ ਪਾਣੀ ਬਣ ਕੇ ਤਿਆਰ ਹੈ।