ਠੰਢ ਵਿਚ ਸਰੀਰ ਨੂੰ ਗਰਮ ਰੱਖੇਗਾ ਇਹ ਖ਼ਾਸ ਹਲਵਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੂਜੀ ਅਤੇ ਗਾਜਰ ਦਾ ਹਲਵਾ ਤਾਂ ਤੁਸੀਂ ਕਈ ਵਾਰ ਖਾਧਾ ਹੋਵੇਗਾ ਪਰ ਕੀ ਤੁਸੀਂ ਕਦੀ ਖਜੂਰ ਦੇ ਹਲਵੇ ਦਾ ਸਵਾਦ ਚਖਿਆ ਹੈ।

Khajoor Ka Halwa

ਨਵੀਂ ਦਿੱਲੀ: ਸੂਜੀ ਅਤੇ ਗਾਜਰ ਦਾ ਹਲਵਾ ਤਾਂ ਤੁਸੀਂ ਕਈ ਵਾਰ ਖਾਧਾ ਹੋਵੇਗਾ ਪਰ ਕੀ ਤੁਸੀਂ ਕਦੀ ਖਜੂਰ ਦੇ ਹਲਵੇ ਦਾ ਸਵਾਦ ਚਖਿਆ ਹੈ। ਸਰਦੀਆਂ ਵਿਚ ਅਕਸਰ ਸਰੀਰ ਨੂੰ ਗਰਮ ਅਤੇ ਫਿੱਟ ਰੱਖਣ ਲਈ ਖਜੂਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਖਜੂਰ ਦੀ ਤਾਸੀਰ ਗਰਮ ਹੋਣ ਕਾਰਨ ਹੀ ਇਸ ਦਾ ਹਲਵਾ ਖ਼ਾਸ ਤੌਰ ‘ਤੇ ਸਰਦੀਆਂ ਵਿਚ ਹੀ ਬਣਾਇਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਹਲਵਾ ਸਵਾਦਿਸ਼ਟ ਹੋਣ ਦੇ ਨਾਲ-ਨਾਲ ਕਾਫੀ ਸਿਹਤਮੰਦ ਵੀ ਹੁੰਦਾ ਹੈ। ਆਓ ਜਾਣਦੇ ਹਾਂ ਆਖਿਰ ਕੀ ਹੈ ਇਸ ਸਵਾਦਿਸ਼ਟ ਹਲਵੇ ਦੀ ਰੇਸਿਪੀ।

ਸਮੱਗਰੀ
2 ਕੱਪ ਖਜੂਰ
1 ਕਟੋਰੀ ਕੱਦੂਕਸ ਕੀਤਾ ਹੋਇਆ ਗਿੱਲਾ ਨਾਰੀਅਲ।
1 ਕੱਪ ਮੇਵੇ
1/2 ਕੱਪ ਚੀਨੀ
1/2 ਕੱਪ ਘਿਓ

ਹਲਵਾ ਬਣਾਉਣ ਦਾ ਤਰੀਕਾ:
ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਖਜੂਰ ਨੂੰ ਧੋ ਲਓ। ਫਿਰ ਖਜੂਰ ਦੇ ਬੀਜਾਂ ਨੂੰ ਕੱਢ ਕੇ ਉਸ ਦਾ ਪੇਸਟ ਬਣਾ ਲਓ। ਹੁਣ ਇਕ ਪੈਨ ਵਿਚ ਘਿਓ ਗਰਮ ਕਰ ਕੇ ਪੇਸਟ ਨੂੰ 2-3 ਮਿੰਟ ਲਈ ਹੌਲੀ ਗੈਸ ‘ਤੇ ਭੁੰਨੋ। ਫਿਸ ਇਸ ਵਿਚ ਗਰਮ ਮੇਵੇ, ਨਾਰੀਅਲ ਅਤੇ ਚੀਨੀ ਪਾਓ। ਜਦੋਂ ਮਿਸ਼ਰਣ ਸੁੱਕਣ ਲੱਗੇ ਤਾਂ ਇਸ ਨੂੰ ਕਿਝ ਸਮੇਂ ਲਈ ਹਿਲਾਓ।

ਹੁਣ ਗੈਸ ਬੰਦ ਕਰ ਦਓ। ਇਸ ਤੋਂ ਬਾਅਦ ਖਜੂਰ ਦੇ ਹਲਵੇ ਨੂੰ ਆਪ ਖਾਓ ਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਖਿਲਾਓ। ਦੱਸ ਦਈਏ ਕਿ ਖਜੂਰ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਸਰਦੀ-ਜ਼ੁਕਾਮ ਤੋਂ ਇਲਾਵਾ ਇਹ ਕਈ ਬਿਮਾਰੀਆਂ ਵਿਚ ਲ਼ਾਭਦਾਇਕ ਸਾਬਿਤ ਹੁੰਦੀ ਹੈ।