ਘਰ ਵਿਚ ਬਣਾਓ ਦਹੀਂ ਵਾਲੀ ਅਰਬੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਪਿਆਜ਼ 100 ਗ੍ਰਾਮ, ਦਹੀਂ 200 ਗ੍ਰਾਮ, ਹਲਦੀ ਅਧਾ ਚੱਮਚ, ਹਿੰਗ ਚੂਰਾ ਥੋੜ੍ਹਾ ਜਿਹਾ, ਗਰਮ ਮਸਾਲਾ ਇਕ ਚੱਮਚ। 

Dahi Ki Arbi Recipe

ਸਮੱਗਰੀ : ਅਰਬੀ 500 ਗ੍ਰਾਮ, ਲੂਣ, ਲਾਲ ਮਿਰਚ ਸੁਆਦ ਅਨੁਸਾਰ, ਧਨੀਆ ਪਾਊਡਰ ਇਕ ਚਮਚ, ਅਜਵਇਣ ਅੱਧਾ ਚਮਚ, ਘਿਉ ਇਕ ਵੱਡਾ ਚਮਚ, ਪਿਆਜ਼ 100 ਗ੍ਰਾਮ, ਦਹੀਂ 200 ਗ੍ਰਾਮ, ਹਲਦੀ ਅਧਾ ਚੱਮਚ, ਹਿੰਗ ਚੂਰਾ ਥੋੜ੍ਹਾ ਜਿਹਾ, ਗਰਮ ਮਸਾਲਾ ਇਕ ਚੱਮਚ। 

ਬਣਾਉਣ ਦੀ ਵਿਧੀ : ਅਰਬੀ ਨੂੰ ਸਾਫ਼ ਪਾਣੀ ਵਿਚ ਧੋ ਕੇ ਉਬਾਲ ਲਉ। ਉਬਾਲਣ ਤੋਂ ਬਾਅਦ ਉਸ ਨੂੰ ਛਿਲ ਕੇ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਲਉ। ਫਿਰ ਇਕ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਜਵੈਣ ਅਤੇ ਪਿਆਜ਼ ਭੁੰਨ ਲਉ। ਜਦ ਇਹ ਦੋਵੇਂ ਭੁੰਨੇ ਜਾਣ ਤਾਂ ਉਸ ਵਿਚ ਹਲਦੀ, ਲਾਲ ਮਿਰਚ, ਲੂਣ, ਧਨੀਆ ਪਾ ਕੇ ਭੁੰਨ ਲਉ। ਬਾਕੀ ਸਾਰਾ ਮਿਸ਼ਰਣ ਇਸ ਵਿਚ ਪਾ ਦਿਉ। ਕਟੀ ਹੋਈ ਅਰਬੀ ਦੇ ਟੁਕੜੇ ਵੀ ਪੰਜ ਮਿੰਟ ਤਕ ਹਲਕੇ ਸੇਕ ‘ਤੇ ਪਕਾਉ। ਜਦ ਇਹ ਪਕ ਜਾਏ ਤਾਂ ਉਪਰ ਤੋਂ ਚੁਟਕੀ ਭਰ ਮਸਾਲਾ, ਹਰੀ ਮਿਰਚ ਦੇ ਟੁਕੜੇ, ਹਰਾ ਧਨੀਆ ਕੱਟ ਕੇ ਪਾਉ। ਤੁਹਾਡੀ ਦਹੀਂ ਵਾਲੀ ਅਰਬੀ ਬਣ ਕੇ ਤਿਆਰ ਹੈ।