Food Recipes: ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਮੈਗੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਬੱਚਿਆਂ ਨੂੰ ਆਵੇਗੀ ਬਹੁਤ ਪਸੰਦ

Make Maggi for children at home Food Recipes

ਸਮੱਗਰੀ: ਦੋ ਪੈਕੇਟ ਮੈਗੀ, ਬਾਰੀਕ ਕੱਟੇ ਹੋਏ ਪਿਆਜ਼, ਕਟਿਆ ਹੋਇਆ ਟਮਾਟਰ, ਇਕ ਕੱਟੀ ਹੋਈ ਹਰੀ ਮਿਰਚ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਲਵੋ ਅਤੇ ਉਸ ਵਿਚ ਅੱਧਾ ਗਲਾਸ ਪਾਣੀ ਪਾਉ ਅਤੇ ਉਸ ਨੂੰ ਗੈਸ ਉਤੇ ਰੱਖੋ। ਜਦੋਂ ਉਹ ਪਾਣੀ ਉਬਲਣ ਲੱਗ ਜਾਵੇ ਤਾਂ ਇਸ ਵਿਚ ਪਿਆਜ਼, ਟਮਾਟਰ ਅਤੇ ਕੱਟੀ ਹੋਈ ਹਰੀ ਮਿਰਚ ਪਾਉ ਅਤੇ ਉਸ ਤੋਂ ਬਾਅਦ ਉਸ ਵਿਚ ਮੈਗੀ ਪਾ ਦੇਵੋ। ਮੈਗੀ ਨੂੰ ਚੰਗੀ ਤਰ੍ਹਾਂ ਪੱਕਣ ਦੇਵੋ। ਉਸ ਤੋਂ ਬਾਅਦ ਉਸ ਵਿਚ ਮੈਗੀ ਦਾ ਮਸਾਲਾ ਪਾਉ ਅਤੇ ਉਸ ਨੂੰ ਚੰਗੀ ਤਰ੍ਹਾਂ ਹਿਲਾਉ। ਜਦੋਂ ਮੈਗੀ ਵਿਚ ਮੌਜੂਦ ਪਾਣੀ ਸੁਕ ਜਾਵੇ ਤਾਂ ਗੈਸ ਬੰਦ ਕਰ ਦੇਵੋ। ਹੁਣ ਇਸ ਨੂੰ ਇਕ ਪਲੇਟ ਵਿਚ ਕੱਢ ਲਵੋ। ਤੁਹਾਡੀ ਗਰਮਾ ਗਰਮ ਮੈਗੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਖਵਾਉ।