ਘਰ ਦੀ ਰਸੋਈ ਵਿਚ ਬਣਾਉ ਬਰੈੱਡ ਰੋਲ

ਏਜੰਸੀ

ਜੀਵਨ ਜਾਚ, ਖਾਣ-ਪੀਣ

ਬਾਹਰੋਂ ਲਿਆਉਣ ਦੀ ਜਗ੍ਹਾ ਲਓ ਘਰ ਦੇ ਬਣੇ ਬਰੈੱਡ ਰੋਲ ਦਾ ਸਵਾਦ

bread rolls

ਸਮੱਗਰੀ: ਤੇਲ-1 ਵੱਡਾ ਚਮਚ, ਪਿਆਜ਼-150 ਗ੍ਰਾਮ, ਅਦਰਕ ਲੱਸਣ ਦਾ ਪੇਸਟ - 1 ਚਮਚ, ਹਰੀ ਮਿਰਚ-1 ਚਮਚ, ਮੈਸ਼ ਕੀਤੇ ਹੋਏ ਆਲੂ-400 ਗ੍ਰਾਮ, ਲਾਲ ਮਿਰਚ ਪਾਊਡਰ  1 ਵੱਡਾ ਚਮਚ, ਧਨੀਆ ਪਾਊਡਰ - 1 ਵੱਡਾ ਚਮਚ, ਜ਼ੀਰਾ ਦਾ ਪਾਊਡਰ-1 ਚਮਚ, ਸੁੱਕੇ ਅੰਬ ਦਾ ਪਾਊਡਰ - 1 ਚਮਚ, ਹਲਦੀ-1/2 ਚਮਚ, ਸਵਾਦ ਅਨੁਸਾਰ ਨਮਕ

ਵਿਧੀ: ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼ ਪਾਉ ਅਤੇ 2-3 ਮਿੰਟ ਲਈ ਭੁੰਨੋ। ਫਿਰ ਅਦਰਕ-ਲੱਸਣ ਦਾ ਪੇਸਟ ਪਾਉ ਤੇ 1-2 ਮਿੰਟ ਲਈ ਭੁੰਨੋ। ਹੁਣ ਇਸ ਵਿਚ ਹਰੀ ਮਿਰਚ ਪਾਉ ਅਤੇ ਭੁੰਨੋ। ਮੈਸ ਕੀਤੇ ਆਲੂਆਂ ਨੂੰ ਪਾਊਡਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ 4-5 ਮਿੰਟ ਲਈ ਪਕਾਉ। ਇਸ ਵਿਚ ਨਮਕ ਪਾਉ ਅਤੇ ਰਲਾਉ। ਬ੍ਰੈੱਡ ਦੇ ਕਿਨਾਰਿਆਂ ਨੂੰ ਕੱਟੋ ਅਤੇ ਪਾਣੀ ਵਿਚ ਭਿਉਂ ਦਿਉ। ਇਨ੍ਹਾਂ ਨੂੰ ਹੌਲੀ ਹੌਲੀ ਨਿਚੋੜੋ। ਇਕ ਚਮਚ ਮਿਸ਼ਰਣ ਪਾਉ ਅਤੇ ਬ੍ਰੈੱਡ ਦੇ ਰੋਲ ਬਣਾਉ। ਇਨ੍ਹਾਂ ਨੂੰ 10 ਮਿੰਟ ਲਈ ਰੱਖ ਦਿਉ। ਇਕ ਕੜਾਹੀ ਵਿਚ ਤੇਲ ਗਰਮ ਕਰੋ। ਬ੍ਰੈੱਡ ਰੋਲ ਨੂੰ ਘੱਟ ਗੈਸ ’ਤੇ ਕਰਾਰਾ ਅਤੇ ਸੁਨਹਿਰੀ ਭੂਰਾ ਹੋਣ ਤਕ ਤਲ ਲਉ। ਤੁਹਾਡੇ ਬਰੈੱਡ ਰੋਕ ਬਣ ਕੇ ਤਿਆਰ ਹਨ। ਹੁਣ ਇਸ ਨੂੰ ਚਾਹ ਨਾਲ ਖਾਉ।