Food Recipes: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮਸਾਲੇਦਾਰ ਮੈਕਰੋਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ

Make homemade spicy macaroni for kids Food Recipes

Make homemade spicy macaroni for kids Food Recipes: ਸਮੱਗਰੀ: ਲੋੜ ਅਨੁਸਾਰ ਪਾਣੀ, ਨਮਕ- 2 ਚਮਚ, ਮੈਕਰੋਨੀ- 2 ਕੱਪ, ਤੇਲ-1 ਚਮਚ, ਬਟਰ-50 ਗ੍ਰਾਮ, ਜ਼ੀਰਾ-1 ਚਮਚ, ਪਿਆਜ਼-200 ਗ੍ਰਾਮ, ਲੱਸਣ-1 ਚਮਚ, ਅਦਰਕ -1 ਚਮਚ, ਹਰੀ ਮਿਰਚ-1 ਚਮਚ, ਟਮਾਟਰ -150 ਗ੍ਰਾਮ, ਹਲਦੀ-1 ਚਮਚ, ਲਾਲ ਮਿਰਚ-1/2 ਚਮਚ, ਲਾਲ ਮਿਰਚ ਪਾਊਡਰ-1/2 ਚਮਚ, ਮਟਰ-60 ਗ੍ਰਾਮ, ਸ਼ਿਮਲਾ ਮਿਰਚ -60 ਗ੍ਰਾਮ, ਪਾਣੀ-100 ਮਿ.ਲੀ., ਸਵਾਦ ਅਨੁਸਾਰ ਨਮਕ, ਟਮਾਟਰ ਸੌਸ-2 ਚਮਚ

ਵਿਧੀ: ਇਕ ਬਰਤਨ ਵਿਚ ਪਾਣੀ ਲਉ। ਇਸ ਵਿਚ ਨਮਕ ਪਾਉ ਅਤੇ ਇਸ ਨੂੰ ਉਬਲਣ ਦਿਉ। ਹੁਣ ਇਸ ਵਿਚ ਮੈਕਰੋਨੀ ਪਾਉ ਅਤੇ ਨਰਮ ਹੋਣ ਤਕ ਪਕਾਉ। ਮੈਕਰੋਨੀ ਨੂੰ ਛਾਣ ਲਉ ਅਤੇ ਇਸ ਨੂੰ ਇਕ ਪਾਸੇ ਰੱਖੋ। ਮੈਕਰੋਨੀ ਨੂੰ ਚਿਪਕਣ ਤੋਂ ਬਚਾਉਣ ਲਈ ਇਸ ’ਤੇ ਤੇਲ ਛਿੜਕੋ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼, ਅਦਰਕ, ਲੱਸਣ ਅਤੇ ਹਰੀ ਮਿਰਚ ਪਾਉ।

ਇਸ ਵਿਚ ਟਮਾਟਰ ਪਾਉ ਅਤੇ ਰਲਾਉ। ਹੁਣ ਇਸ ਵਿਚ ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਸ਼ਿਮਲਾ ਮਿਰਚ ਪਾਉ। ਸਬਜ਼ੀਆਂ ਨੂੰ ਪਕਾਉਣ ਲਈ ਪਾਣੀ ਪਾਉ। ਟਮਾਟਰ ਦੀ ਚਟਣੀ ਅਤੇ ਓਰੇਗੈਨੋ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਉਬਾਲੀ ਹੋਈ ਮੈਕਰੋਨੀ ਪਾਉ ਅਤੇ ਇਸ ਨੂੰ ਪਕਾਉ। ਤੁਹਾਡੀ ਮਸਾਲੇਦਾਰ ਮੈਕਰੋਨੀ ਬਣ ਕੇ ਤਿਆਰ ਹੈ, ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।