ਸਿਹਤ ਲਈ ਬਹੁਤ ਨੁਕਸਾਨਦਾਇਕ ਹੈ ਅਖ਼ਬਾਰ ਵਿਚ ਲਪੇਟਿਆ ਖਾਣਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇਕਰ ਤੁਸੀ ਵੀ ਖਾਣ ਦੀ ਚੀਜ਼ ਨੂੰ ਅਖ਼ਬਾਰ ਵਿਚ ਲਪੇਟ ਕੇ ਜਾਂ ਰੱਖ ਕੇ ਖਾਂਦੇ ਹੋ ਤਾਂ ਸੰਭਲ ਜਾਉ...

Punjabi news

ਜੇਕਰ ਤੁਸੀ ਵੀ ਖਾਣ ਦੀ ਚੀਜ਼ ਨੂੰ ਅਖ਼ਬਾਰ ਵਿਚ ਲਪੇਟ ਕੇ ਜਾਂ ਰੱਖ ਕੇ ਖਾਂਦੇ ਹੋ ਤਾਂ ਸੰਭਲ ਜਾਉ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਕਈ ਦੁਕਾਨਦਾਰ ਖਾਣ ਦੀਆਂ ਚੀਜ਼ਾਂ ਅਖ਼ਬਾਰ ਉਤੇ ਰੱਖ ਕੇ ਦਿੰਦੇ ਹਨ, ਚਾਹੇ ਉਹ ਤੁਹਾਡੇ ਪਸੰਦੀਦਾ ਪੋਹੇ-ਜਲੇਬੀ ਹੋਣ ਜਾਂ ਸਮੋਸੇ ਕਚੋਰੀ। ਕਈ ਲੋਕ ਅਪਣੇ ਘਰਾਂ ਵਿਚ ਵੀ ਅਖ਼ਬਾਰ ਦਾ ਇਸਤੇਮਾਲ ਖਾਣ-ਪੀਣ ਦੀਆਂ ਚੀਜ਼ਾਂ ਨਾਲ ਕਰਦੇ ਹਨ ਜਦੋਂ ਕਿ ਇਹ ਬਹੁਤ ਹੀ ਨੁਕਸਾਨਦਾਇਕ ਹੈ।

ਅਸੀਂ ਤੁਹਾਨੂੰ ਦਸਾਂਗੇ ਕਿ ਅਖ਼ਬਾਰ ਉਤੇ ਰਖਿਆ ਹੋਇਆ ਖਾਣਾ ਤੁਹਾਡੀ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੋ ਸਕਦਾ ਹੈ। ਅਖ਼ਬਾਰ ਦੀ ਛਪਾਈ ਕਈ ਤਰ੍ਹਾਂ ਦੇ ਕੈਮੀਕਲਜ਼ ਜਿਵੇਂ ਡਾਈ ਆਇਸੋਬਿਊਟਾਇਲ ਫਟਾਲੇਟ, ਡਾਇਏਨ ਆਈਸੋਬਿਊਟਾਇਲੇਟ ਤੋਂ ਤਿਆਰ ਸਿਆਹੀ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿਆਹੀ ਵਿਚ ਰੰਗਾਂ ਲਈ ਵੀ ਕਈ ਕੈਮੀਕਲ ਮਿਲਾਏ ਜਾਂਦੇ ਹਨ ਜਿਸ ਵਿਚ ਖ਼ਤਰਨਾਕ ਰਸਾਇਣ ਹੁੰਦੇ ਹਨ, ਜੋ ਸਰੀਰ ਵਿਚ ਕੈਂਸਰ ਵਰਗੀ ਬਿਮਾਰੀ ਤਾਂ ਪੈਦਾ ਕਰਦਾ ਹੀ ਹੈ, ਇਸ ਤੋਂ ਇਲਾਵਾ ਬੱਚਿਆਂ ਵਿਚ ਬੌਧਿਕ ਵਿਕਾਸ ਵੀ ਰੋਕ ਦਿੰਦਾ ਹੈ।

ਜ਼ਿਆਦਾਤਰ ਲੋਕ ਨਾਸ਼ਤੇ ਵਿਚ ਗਰਮਾ ਗਰਮ ਪਕਵਾਨ ਹੀ ਖਾਣਾ ਪਸੰਦ ਕਰਦੇ ਹਨ। ਅਖਬਾਰ ਵਿਚ ਖਾਣਾ ਰੈਪ ਕਰਨ ਦੀ ਪ੍ਰੰਪਰਾ ਸਿਰਫ਼ ਦੁਕਾਨਾਂ ਤਕ ਸੀਮਿਤ ਨਹੀਂ ਸਗੋਂ ਲੋਕ ਘਰਾਂ ਵਿਚ ਵੀ ਇਹ ਗ਼ਲਤੀ ਕਰਦੇ ਹਨ ਜਦੋਂ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਲਈ ਕੁੱਝ ਸਾਵਧਾਨੀਆਂ ਹਨ ਜਿਨ੍ਹਾਂ ਨੂੰ ਵਰਤਣਾ ਚਾਹੀਦਾ ਹੈ। ਅਖ਼ਬਾਰ ਦੀ ਥਾਂ ਸਾਫ਼ ਸਫ਼ੈਦ ਕਾਗ਼ਜ਼, ਐਲਿਉਮਿਨਿਅਮ ਫ਼ਾਇਲ ਦਾ ਇਸਤੇਮਾਲ ਕਰਨਾ ਜ਼ਿਆਦਾ ਚੰਗਾ ਬੇਹਤਰ ਹੁੰਦਾ ਹੈ।  ਅਖ਼ਬਾਰ ਉਤੇ ਕਦੇ ਵੀ ਗਰਮ ਖਾਣਾ ਨਹੀਂ ਖਾਣਾ ਚਾਹੀਦਾ। ਸਾਧਾਰਣ ਤਾਪਮਾਨ ਵਾਲੇ ਫ਼ੂਡ ਜੋ ਡਰਾਈ ਹੋਣ ਉਨ੍ਹਾਂ  ਲਈ ਅਖ਼ਬਾਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਂਜ ਨਾ ਕਰੋ ਤਾਂ ਜ਼ਿਆਦਾ ਬਿਹਤਰ ਹੈ। ਤੇਲ ਯੁਕਤ ਚੀਜ਼ਾਂ ਦਾ ਸੇਵਨ ਅਖ਼ਬਾਰ ਉਤੇ ਰੱਖ ਕੇ ਕਦੇ ਨਹੀਂ ਖਾਣਾ ਚਾਹੀਦਾ ਹੈ।