Heath News : ਤੰਦਰੁਸਤ ਰਹਿਣ ਲਈ ਸਾਨੂੰ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Heath News :ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ

Let's know how many breads we should eat in a day to stay healthy Heath News

ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਜਿਸ ਤੋਂ ਬਿਨਾਂ ਭਾਰਤੀ ਭੋਜਨ ਪੂਰਾ ਨਹੀਂ ਹੁੰਦਾ। ਇਹ ਭਾਰਤੀ ਰੋਟੀਆਂ ਕਈ ਤਰੀਕਿਆਂ ਨਾਲ ਬਣੀਆਂ ਹੁੰਦੀਆਂ ਹਨ, ਕੁੱਝ ਫੁਲਕਾ ਬਣਾਉਂਦੇ ਹਨ, ਕੁੱਝ ਰੋਟੀਆਂ ਬਣਾਉਂਦੇ ਹਨ। ਕੁੱਝ ਪਰੌਂਠੇ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਤਵਾ ਜਾਂ ਤੰਦੂਰੀ ਰੋਟੀ ਬਣਾਉਂਦੇ ਹਨ। ਪਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਰਹਿੰਦਾ ਹੈ ਕਿ ਸਾਨੂੰ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ। ਆਉ ਜਾਣਦੇ ਹਾਂ ਇਕ ਦਿਨ ਵਿਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ:

ਜੇਕਰ ਤੁਸੀਂ ਅਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਅਪਣੇ ਡਾਈਟ ਪਲਾਨ ਮੁਤਾਬਕ 1400 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਵਿਚ ਉਹ ਸਵੇਰੇ ਦੋ ਰੋਟੀਆਂ ਅਤੇ ਸ਼ਾਮ ਨੂੰ ਦੋ ਰੋਟੀਆਂ ਖਾ ਸਕਦੀਆਂ ਹਨ। ਇਸ ਨਾਲ ਹੀ ਮਰਦਾਂ ਨੂੰ ਭਾਰ ਘਟਾਉਣ ਲਈ ਦਿਨ ਵਿਚ 1700 ਕੈਲੋਰੀਜ਼ ਦੀ ਖਪਤ ਕਰਨੀ ਪੈਂਦੀ ਹੈ ਜਿਸ ਵਿਚ ਉਹ ਲੰਚ ਅਤੇ ਡਿਨਰ ਵਿਚ ਤਿੰਨ ਰੋਟੀਆਂ ਖਾ ਸਕਦੇ ਹਨ।

ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ, ਤਾਂ ਜੋ ਇਹ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ ਕਿਉਂਕਿ ਰਾਤ ਨੂੰ ਰੋਟੀ ਨੂੰ ਪਚਣ ਵਿਚ ਜ਼ਿਆਦਾ ਸਮਾਂ ਲਗਦਾ ਹੈ। ਇਸੇ ਤਰ੍ਹਾਂ ਦਿਨ ਵਿਚ ਰੋਟੀ ਖਾਣ ਤੋਂ ਬਾਅਦ ਕਦੇ ਵੀ ਇਕਦਮ ਲੇਟ ਨਾ ਜਾਉ, ਘੱਟੋ-ਘੱਟ ਅੱਧੇ ਘੰਟੇ ਬਾਅਦ ਹੀ ਆਰਾਮ ਕਰੋ।

ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਗਲੂਟਨ ਫ਼ਰੀ ਹੁੰਦੇ ਹਨ ਅਤੇ ਇਨ੍ਹਾਂ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਇਹ ਰੋਟੀਆਂ ਚੰਗੀ ਤਰ੍ਹਾਂ ਪਚ ਵੀ ਜਾਂਦੀਆਂ ਹਨ। ਇਹ ਰੋਟੀਆਂ ਭਾਰ ਘਟਾਉਣ ਵਿਚ ਬਹੁਤ ਕਾਰਗਰ ਮੰਨੀਆਂ ਜਾਂਦੀਆਂ ਹਨ।