Food Recipes: ਘਰ ਵਿਚ ਬਣਾਓ ਖੋਆ ਪਨੀਰ ਸੀਖ ਕਬਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make Khoya Paneer Seekh Kabab at Home

ਸਮੱਗਰੀ: 100 ਗ੍ਰਾਮ ਖੋਆ, 100 ਗ੍ਰਾਮ ਪਨੀਰ, 50 ਗ੍ਰਾਮ ਆਲੂ ਉੱਬਲੇ ਹੋਏ, 2 ਗ੍ਰਾਮ ਗਰਮ ਮਸਾਲਾ, 10 ਗ੍ਰਾਮ ਲਾਲ ਸ਼ਿਮਲਾ ਮਿਰਚ, 10 ਗ੍ਰਾਮ ਹਰੀ ਸ਼ਿਮਲਾ ਮਿਰਚ, ਸੁਆਦ ਅਨੁਸਾਰ ਲੂਣ, 5 ਗ੍ਰਾਮ ਸਫੈਦ ਮਿਰਚ, ਕੱਟੇ ਹੋਈ 5 ਗ੍ਰਾਮ ਹਰੀ ਮਿਰਚ, 5 ਗ੍ਰਾਮ ਅਦਰਕ ਕੱਟਿਆ ਹੋਇਆ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਦੂਕਸ ਕੀਤਾ ਹੋਇਆ ਪਨੀਰ, ਉੱਬਲੇ ਹੋਏ ਆਲੂ ਇਕ ਥਾਂ ਮਿਕਸ ਕਰੋ। ਇਸ ਵਿਚ ਸਾਰੇ ਮਸਾਲੇ , ਲਾਲ ਅਤੇ ਹਰੀ ਸ਼ਿਮਲਾ ਮਿਰਚ ਪਾਉ। ਇਸ ਨੂੰ ਮਿਕਸ ਕਰ ਕੇ 10 ਮਿੰਟ ਤਕ ਰੱਖੋ। ਇਸ ਤੋਂ ਬਾਅਦ ਇਸ ਮਿਕਸਚਰ ਦੀਆਂ ਬਾਲਜ਼ ਬਣਾ ਕੇ ਰੱਖੋ ਜਾਂ ਫਿਰ ਚੌਰਸ ਜਾਂ ਲੰਮੀਆਂ ਬਣਾ ਲਵੋ। ਫਿਰ ਇਸ ਵਿਚ ਹਰੀ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਉ ਤੇ ਫਿਰ ਲਾਲ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਉ। ਇਸ ਸੀਖ ਕਬਾਬ ਨੂੰ ਤੰਦੂਰ ਵਿਚ ਬ੍ਰਾਊਨ ਹੋਣ ਤਕ ਪਕਾਓ। ਤੁਹਾਡਾ ਖੋਆ ਦੇ ਪਨੀਰ ਸੀਖ ਕਬਾਬ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪੁਦੀਨੇ ਦੀ ਚਟਣੀ ਨਾਲ ਖਾਉ।