Food Recipes: ਘਰ ਦੀ ਰਸੋਈ ਵਿਚ ਬਣਾਉ ਬਰਗਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪੱਤਾ ਗੋਭੀ, ਪਨੀਰ, ਟਮਾਟਰ, ਖੀਰਾ, ਉਬਲੇ ਆਲੂ, ਨਮਕ, ਹਰੀ ਮਿਰਚ, ਅਦਰਕ ਦਾ ਪੇਸਟ, ਚਾਟ ਮਸਾਲਾ, ਟਮਾਟਰ ਕੈਚਪ, ਚਿਲੀ ਸੌਸ, ਮੈਸ਼ ਪਨੀਰ

Food Recipes: Make burgers in your home kitchen

 Make burgers in your home kitchen ਸਮੱਗਰੀ: ਪੱਤਾ ਗੋਭੀ, ਪਨੀਰ, ਟਮਾਟਰ, ਖੀਰਾ, ਉਬਲੇ ਆਲੂ, ਨਮਕ, ਹਰੀ ਮਿਰਚ, ਅਦਰਕ ਦਾ ਪੇਸਟ, ਚਾਟ ਮਸਾਲਾ, ਟਮਾਟਰ ਕੈਚਪ, ਚਿਲੀ ਸੌਸ, ਮੈਸ਼ ਪਨੀਰ


ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਡੌਂਗਾ ਲਵੋ ਤੇ ਉਸ ਵਿਚ ਉਬਲੇ ਆਲੂ, ਨਮਕ, ਅਦਰਕ ਦੀ ਪੇਸਟ, ਗਰਾਇੰਡ ਹਰੀ ਮਿਰਚ, ਅੱਧੇ ਬ੍ਰੈਡ ਕਰਮਸ ਮਿਕਸ ਕਰੋ। ਇਸ ਨੂੰ ਥੋੜ੍ਹਾ ਚਕ ਕੇ ਗੋਲ ਕਰੋ ਤੇ ਫਿਰ ਇਸ ਨੂੰ ਥੋੜ੍ਹਾ ਦਬਾ ਦੇਵੋ ਅਤੇ ਇਸ ਦੀਆਂ ਟਿਕੀਆਂ ਬਣਾ ਲਵੋ। ਫਿਰ ਇਕ ਫ਼ਰਾਈਪੈਨ ’ਤੇ ਤੇਲ ਪਾ ਕੇ ਟਿਕੀਆਂ ਰੱਖੋ। ਜਦੋਂ ਤੁਹਾਡੀ ਟਿਕੀਆਂ ਬਰਾਊਨ ਹੋ ਜਾਣ ਤਾਂ ਕੱਢ ਲਵੋ ਅਤੇ ਫਿਰ ਬਰਗਰ ਨੂੰ ਤੇਲ ਵਾਲੇ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਸੇਕ ਲਵੋ। ਸੇਕਣ ਤੋਂ ਬਾਅਦ ਇਸ ਨੂੰ ਬਾਹਰ ਕੱਢ ਲਵੋ ਅਤੇ ਬਰਗਰ ਨੂੰ ਚਾਕੂ ਨਾਲ ਵਿਚਕਾਰੋਂ ਕੱਟ ਲਵੋ ਅਤੇ ਬਣੀ ਹੋਈ ਟਿਕੀ ਪਾਉ ਅਤੇ ਹੁਣ ਇਸ ਵਿਚ ਸਾਰੀਆਂ ਸਬਜ਼ੀਆਂ ਦੀ ਸਮੱਗਰੀ ਪਾਉ ਅਤੇ ਉਸ ਉਪਰ ਟਮੈਟੋ ਕੈਚਪ ਪਾ ਦਿਉ ਤੇ ਉਪਰ ਚਾਟ ਮਸਾਲਾ ਪਾਉ, ਫਿਰ ਪਨੀਰ ਨੂੰ ਬਰਗਰ ਤੇ ਰੱਖੋ। ਹੁਣ ਬਰਗਰ ਨੂੰ ਨੈਪਕੀਨ ਨਾਲ ਲਪੇਟ ਦੇਵੋ। ਤੁਹਾਡਾ ਬਰਗਰ ਬਣ ਕੇ ਤਿਆਰ ਹੈ।