ਫਾਸਟ ਫੂਡ ਨਾਲ ਵਧਦਾ ਹੈ ਬਲਡ ਪ੍ਰੈਸ਼ਰ ਅਤੇ ਸੂਗਰ
ਗੁਰਦੇ ਖ਼ਰਾਬ ਹੋਣ ਦਾ ਪਹਿਲਾ ਕਾਰਨ ਸੂਗਰ ਅਤੇ ਬਲਡ ਪ੍ਰੈਸ਼ਰ ਦਾ ਵਧਨਾ ਹੈ। ਫਾਸਟ ਫੂਡ ਸੂਗਰ ਅਤੇ ਹਾਈ ਬਲਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ।ਸਾਡਾ ਜੈਨੇਟਿਕ..
ਗੁਰਦੇ ਖ਼ਰਾਬ ਹੋਣ ਦਾ ਪਹਿਲਾ ਕਾਰਨ ਸੂਗਰ ਅਤੇ ਬਲਡ ਪ੍ਰੈਸ਼ਰ ਦਾ ਵਧਨਾ ਹੈ। ਫਾਸਟ ਫੂਡ ਸੂਗਰ ਅਤੇ ਹਾਈ ਬਲਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ।ਸਾਡਾ ਜੈਨੇਟਿਕ ਕੋਡ ਦੂਜੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੈ। ਜਦੋਂ ਜੈਨੇਟਿਕ ਕੋਡ ਅਤੇ ਫਾਸਟ ਫੂਡ ਦਾ ਮੇਲ ਹੁੰਦਾ ਹੈ ਤਾਂ ਸੂਗਰ ਅਤੇ ਹਾਈ ਬਲਡ ਪ੍ਰੈਸ਼ਰ ਦਾ ਖ਼ਤਰਾ ਵੱਧ ਜਾਂਦਾ ਹੈ।
ਘੱਟ ਤੋਂ ਘੱਟ ਖਾਓ ਪ੍ਰੋਸੈੱਸਡ ਭੋਜਨ
ਕੇਜੀਐਮਯੂ ਦੇ ਯੂਰਾਲਜੀ ਵਿਭਾਗ ਦੇ ਹੈੱਡ ਨੇ ਦਸਿਆ ਕਿ ਕਿਡਨੀ ਕੈਂਸਰ ਦੇ ਕਾਰਨ ਸਪਸ਼ਟ ਨਹੀਂ ਹੈ। ਇਸ ਕਾਰਨ ਜੈਨੇਟਿਕ ਬਦਲਾਅ, ਰੇਡੀਏਸ਼ਨ, ਖਾਣ-ਪੀਣ ਅਤੇ ਸਰੀਰ 'ਚ ਕਿਸੇ ਕਿਸਮ ਦਾ ਤਬਦੀਲੀ ਹੋ ਸਕਦੀ ਹੈ। ਸ਼ੁਰੂਆਤ 'ਚ ਇਸ ਦਾ ਪਤਾ ਨਹੀਂ ਚਲਦਾ।
ਕੈਂਸਰ ਜਦੋਂ ਹੱਡੀ 'ਚ ਪਹੁੰਚਦਾ ਹੈ ਤਾਂ ਭੀਸ਼ਨ ਦਰਦ ਹੋਣ 'ਤੇ ਪਤਾ ਚਲਦਾ ਹੈ। ਮੈਟਾਸਟੈਟਿਕ ਗੁਰਦੇ ਦੇ ਇਲਾਜ 'ਚ ਨਵੇਂ ਵਿਕਾਸ ਹੋਏ ਹਨ। ਇਸ ਟਿਊਮਰ ਦੇ ਇਲਾਜ ਬਾਰੇ 'ਚ ਦਿਸ਼ਾ ਨਿਰਦੇਸ਼ ਹਲੇ ਵੀ ਵਿਕਸਿਤ ਹੋ ਰਹੇ ਹਨ।
ਮਰਦਾਂ 'ਚ ਗੁਰਦੇ ਦੇ ਕੈਂਸਰ ਦਾ ਮੁੱਖ ਕਾਰਨ ਸਮੋਕਿੰਗ ਹੈ। ਸਾਡੇ ਖਾਣੇ 'ਚ ਇੰਨੀ ਮਿਲਾਵਟ ਹੈ ਕਿ ਜਿਸ ਨਾਲ ਸਾਡੀ ਰੋਗ ਰੋਕਣ ਵਾਲਾ ਸਮਰਥਾ ਘੱਟ ਹੋਈ ਹੈ। ਜਿਸ ਨਾਲ ਕੈਂਸਰ ਦੇ ਸੈੱਲ ਆਸਾਨੀ ਨਾਲ ਵੱਧ ਜਾਂਦੇ ਹਨ। ਸਾਨੂੰ ਪ੍ਰੋਸੈੱਸਡ ਫੂਡ ਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ।