ਜੇ ਕਰ ਹੋ ਰਹੀ ਹੈ ਜਲਨ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ
ਆਮਤੌਰ 'ਤੇ ਸੀਨੇ 'ਚ ਜਲਨ ਤੋਂ ਬਾਅਦ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੀਨੇ 'ਚ ਜਲਨ ਐਸਿਡ ਰਿਫ਼ਲੈਕਸ ਦਾ ਇਕ ਇਕੋ ਜਿਹਾ ਲੱਛਣ ਹੁੰਦਾ ਹੈ। ਇਹ ਇਕ ਅਜਿਹੀ ਹਾਲਤ..
ਆਮਤੌਰ 'ਤੇ ਸੀਨੇ 'ਚ ਜਲਨ ਤੋਂ ਬਾਅਦ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸੀਨੇ 'ਚ ਜਲਨ ਐਸਿਡ ਰਿਫ਼ਲੈਕਸ ਦਾ ਇਕ ਇਕੋ ਜਿਹਾ ਲੱਛਣ ਹੁੰਦਾ ਹੈ। ਇਹ ਇਕ ਅਜਿਹੀ ਹਾਲਤ ਹੁੰਦੀ ਹੈ ਜਿਸ 'ਚ ਢਿੱਡ 'ਚ ਜਮ੍ਹਾ ਭੋਜਨ ਇਕ ਦਬਾਅ ਨਾਲ ਵਾਪਸ ਗਲੇ 'ਚ ਆਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਸੀਨੇ ਦੇ ਹੇਠਲੇ ਹਿੱਸੇ 'ਚ ਜਲਨ ਹੋਣ ਲਗਦੀ ਹੈ। ਜਲਨ ਇਸਲਈ ਹੁੰਦੀ ਹੈ ਕਿਉਂਕਿ ਢਿੱਡ 'ਚ ਜਮ੍ਹਾ ਭੋਜਨ ਵਾਪਸ ਇਸੋਫ਼ੇਗਸ 'ਚ ਆ ਜਾਂਦਾ ਹੈ।
ਇਸੋਫ਼ੇਗਸ ਇਕ ਤਰ੍ਹਾਂ ਦੀ ਨਲੀ ਹੈ, ਜੋ ਖਾਣੇ ਨੂੰ ਮੁੰਹ ਤੋਂ ਢਿੱਡ ਤਕ ਲੈ ਕੇ ਜਾਂਦੀ ਹੈ। ਸੀਨੇ 'ਚ ਜਲਨ ਦੇ ਨਾਲ ਅਕਸਰ ਗਲੇ ਜਾਂ ਮੁੰਹ 'ਚ ਇਕ ਕੌੜਾ ਸਵਾਦ ਵੀ ਮਹਿਸੂਸ ਹੁੰਦਾ ਹੈ। ਜ਼ਿਆਦਾ ਖਾਣ ਨਾਲ ਜਾਂ ਲੇਟਣ ਨਾਲ ਇਸ ਦੇ ਲੱਛਣ ਹੋਰ ਜ਼ਿਆਦਾ ਵੱਧ ਸਕਦੇ ਹਨ।
ਇਹ ਹੋ ਸਕਦੇ ਹਨ ਕਾਰਨ
ਸਿਗਰੇਟ ਪੀਣਾ, ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ, ਕੈਫ਼ੀਨ ਯੁਕਤ ਪਦਾਰਥ ਪੀਣਾ, ਚਾਕਲੇਟ ਖਾਨਾ, ਮਿੰਟ ਜਾਂ ਪੇਪਰਮਿੰਟਸ, ਖੱਟੇ ਫਲ, ਟਮਾਟਰ ਤੋਂ ਬਣੇ ਉਤਪਾਦ ਆਦਿ, ਚਰਬੀ ਯੁਕਤ ਖਾਦ ਪਦਾਰਥ, ਸ਼ਰਾਬ ਪੀਣਾ, ਮਸਾਲੇਦਾਰ ਭੋਜਨ ਖਾਣਾ, ਖਾਣ ਦੇ ਤੁਰੰਤ ਬਾਅਦ ਲਿਟਣਾ।
ਸੀਨੇ 'ਚ ਜਲਨ ਦੇ ਲੱਛਣ
ਸੀਨੇ 'ਚ ਜਲਨ ਵਰਗਾ ਦਰਦ ਆਮਤੌਰ 'ਤੇ ਖਾਣਾ ਖਾਣ ਤੋਂ ਬਾਅਦ ਜਾਂ ਰਾਤ ਦੇ ਸਮੇਂ ਹੁੰਦਾ ਹੈ।
ਲਿਟਣ ਜਾਂ ਝੁਕਣ ਨਾਲ ਦਰਦ ਹੋਰ ਜ਼ਿਆਦਾ ਵੱਧ ਜਾਂਦਾ ਹੈ।
ਸੀਨੇ 'ਚ ਜਲਨ ਦਾ ਦਰਦ ਛਾਤੀ ਦੇ ਹੇਠਲੇ ਹਿੱਸੇ ਤਕ ਰਹਿ ਸਕਦਾ ਹੈ ਜਾਂ ਗਲੇ ਤਕ ਵੀ ਮਹਿਸੂਸ ਹੋ ਸਕਦਾ ਹੈ।
ਜ਼ਿਆਦਾ ਜਲਨ ਹੋਵੇ ਤਾਂ ਇਹ ਖਾਓ
ਸਬਜੀਆਂ
ਸੀਨੇ ਦੀ ਜਲਨ 'ਚ ਸਬਜੀਆਂ ਫਾਇਦੇਮੰਦ ਹਨ। ਸਬਜੀਆਂ ਦੇ ਚੰਗੇ ਵਿਕਲਪਾਂ 'ਚ ਹਰੀ ਬੀਂਨਜ਼, ਬਰੋਕਲੀ, ਫੁੱਲਗੋਭੀ, ਹਰੀ ਪੱਤੇਦਾਰ ਸਬਜੀਆਂ, ਆਲੂ ਅਤੇ ਖੀਰੇ ਸ਼ਾਮਲ ਹਨ।
ਅਦਰਕ
ਅਦਰਕ 'ਚ ਸੋਜ ਅਤੇ ਜਲਨ ਵਿਰੋਧੀ ਗੁਣ ਹੁੰਦੇ ਹਨ ਇਸਲਈ ਇਹ ਸੀਨੇ 'ਚ ਜਲਨ ਅਤੇ ਹੋਰ ਢਿੱਡ ਸਬੰਧੀ ਸਮੱਸਿਆਵਾਂ ਲਈ ਇਕ ਕੁਦਰਤੀ ਉਪਚਾਰ ਹੈ। ਅਦਰਕ ਨੂੰ ਕਸ ਕੇ ਜਾਂ ਟੁਕੜਿਆਂ 'ਚ ਕੱਟ ਕੇ ਭੋਜਨ 'ਚ, ਚਾਹ 'ਚ ਮਿਲਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਓਟਮੀਲ
ਇਹ ਨਾਸ਼ਤੇ ਦਾ ਖਾਣ ਵਾਲਾ ਪਦਾਰਥ ਹੈ। ਇਸ 'ਚ ਚੰਗੇਰੀ ਮਾਤਰਾ 'ਚ ਫਾਈਬਰ ਹੁੰਦਾ ਹੈ ਕਿਉਂਕਿ ਇਹ ਸਾਬਤ ਅਨਾਜ ਹੈ। ਓਟਮੀਲ ਢਿੱਡ ਦੇ ਅੰਲ ਨੂੰ ਸੁਸਤ ਕਰ ਸਕਦਾ ਹੈ ਜਿਸ ਕਾਰਨ ਸੀਨੇ 'ਚ ਜਲਨ ਵਰਗੇ ਲੱਛਣ ਘੱਟ ਹੋ ਜਾਂਦੇ ਹਨ।