ਕੌੜੀ ਫਟਕੜੀ, ਅਨੇਕਾਂ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਫਟਕੜੀ ਨੂੰ ਅੰਗਰੇਜ਼ੀ 'ਚ ਏਲਮ ਕਹਿੰਦੇ ਹੈ। ਇਹ ਅਸਲ 'ਚ ਪੋਟੈਸ਼ੀਅਮ ਐਲਿਊਮੀਨੀਅਮ ਸਲਫ਼ੇਟ ਹੈ। ਇਸ 'ਚ ਕਈ ਪ੍ਰਕਾਰ ਦੀਆਂ ਔਸ਼ਧੀ ਗੁਣ ਹੁੰਦੇ ਹਨ। ਆਯੂਰਵੈਦ 'ਚ ਇਸ ਨੂੰ ਕਈ...

Alum

ਫਟਕੜੀ ਨੂੰ ਅੰਗਰੇਜ਼ੀ 'ਚ ਏਲਮ ਕਹਿੰਦੇ ਹੈ। ਇਹ ਅਸਲ 'ਚ ਪੋਟੈਸ਼ੀਅਮ ਐਲਿਊਮੀਨੀਅਮ ਸਲਫ਼ੇਟ ਹੈ। ਇਸ 'ਚ ਕਈ ਪ੍ਰਕਾਰ ਦੀਆਂ ਔਸ਼ਧੀ ਗੁਣ ਹੁੰਦੇ ਹਨ। ਆਯੂਰਵੈਦ 'ਚ ਇਸ ਨੂੰ ਕਈ ਰੋਗਾਂ 'ਚ ਵਰਤੋਂ ਕੀਤਾ ਜਾਂਦਾ ਹੈ। ਇਹ ਐਂਟੀਸੈਪਟਿਕ ਅਤੇ ਰੋਗਾਣੂਨਾਸ਼ਕ ਦੀ ਤਰ੍ਹਾਂ ਵੀ ਕੰਮ ਕਰਦੀ ਹੈ। ਜੇਕਰ ਮੁੜਕਾ ਜ਼ਿਆਦਾ ਆਉਂਦਾ ਹੋਵੇ ਤਾਂ ਨਹਾਉਣ ਲੱਗਿਆਂ ਪਾਣੀ 'ਚ ਫਟਕੜੀ ਘੋਲ ਕੇ ਨਹਾਉ ਤੇ ਮੁੜਕਾ ਆਉਣਾ ਘੱਟ ਹੋ ਜਾਵੇਗਾ।

ਚਿਹਰੇ ਦੀ ਝੁਰੜੀਆਂ ਮਿਟਾਉਣ ਲਈ ਫਟਕੜੀ ਦੇ ਟੁਕੜਿਆਂ ਨੂੰ ਪਾਣੀ 'ਚ ਡੁਬੋ ਕੇ ਚਿਹਰੇ 'ਤੇ ਹਲਕੇ ਹੱਥ ਨਾਲ ਮਲੋ। ਸੁਕਣ 'ਤੇ ਸਾਫ਼ ਪਾਣੀ ਨਾਲ ਧੋ ਲਵੋ। ਕੁੱਝ ਹੀ ਦਿਨਾਂ 'ਚ ਝੁਰੜੀਆਂ ਮਿਟ ਜਾਣਗੀਆਂ। ਮਸੂੜਿਆਂ 'ਚੋਂ ਖੂਨ ਆਉਂਦਾ ਹੋਵੇ ਤਾਂ ਫਟਕੜੀ ਨੂੰ ਪਾਣੀ 'ਚ ਘੋਲ ਕੇ ਕੁਰਲਾ ਕਰਨ ਨਾਲ ਠੀਕ ਹੁੰਦਾ ਹੈ। ਜ਼ਹਿਰੀਲਾ ਕੀੜਾ ਜਾਂ ਬਿੱਛੂ ਕੱਟ ਲਵੇ ਤਾਂ ਪਾਣੀ 'ਚ ਫਟਕੜੀ ਦਾ ਧੂੜਾ ਪਾ ਕੇ ਗਾੜ੍ਹਾ ਘੋਲ ਬਣਾ ਕੇ ਲਗਾਉਣ ਨਾਲ ਅਰਾਮ ਮਿਲਦਾ ਹੈ।

ਦੰਦ 'ਚ ਦਰਦ ਹੋਵੇ ਤਾਂ ਫਟਕੜੀ ਅਤੇ ਕਾਲੀ ਮਿਰਚ ਬਰਾਬਰ ਮਾਤਰਾ 'ਚ ਪੀਸ ਕੇ ਇਸ ਨੂੰ ਦਰਦ ਵਾਲੇ ਦੰਦ ਦੇ ਮਸੂੜੇ 'ਤੇ ਲਗਾਉ। ਇਸ ਨਾਲ ਦਰਦ ਘੱਟ ਹੋ ਜਾਂਦਾ ਹੈ। ਸਰੀਰ 'ਤੇ ਲੱਗੀ ਛੋਟੀ ਸੱਟ ਨਾਲ ਖ਼ੂਨ ਵਗ ਰਿਹਾ ਹੋਵੇ ਤਾਂ ਫਟਕੜੀ ਦਾ ਧੂੜਾ ਸੱਟ 'ਤੇ ਛਿੜਕਣ ਨਾਲ ਖ਼ੂਨ ਬੰਦ ਹੋ ਜਾਂਦਾ ਹੈ। ਫਟਕੜੀ ਮਿਲੇ ਪਾਣੀ ਨਾਲ ਕੁੱਝ ਦਿਨ ਸਿਰ ਧੋਣ ਨਾਲ ਜੂੰਆਂ ਖ਼ਤਮ ਹੋ ਜਾਂਦੀਆਂ ਹਨ। ਬਵਾਸੀਰ 'ਚ ਫਟਕੜੀ ਦਾ ਧੂੜਾ ਮੱਖਣ ਵਿਚ ਮਿਲਾ ਕੇ ਮੱਸਿਆਂ 'ਤੇ ਲਗਾਉਣ ਨਾਲ ਬਹੁਤ ਫ਼ਾਇਦੇਮੰਦ ਹੁੰਦਾ ਹੈ। 

ਨੱਕ ਤੋਂ ਖੂਨ ਆਉਣ 'ਤੇ ਫਟਕੜੀ ਦੇ ਘੋਲ 'ਚ ਰੂੰ ਡੁਬੋ ਕੇ ਨੱਕ 'ਚ ਲਗਾਉਣ ਨਾਲ ਖ਼ੂਨ ਬੰਦ ਹੋ ਜਾਂਦਾ ਹੈ। ਜ਼ਖ਼ਮ ਲਈ ਫਟਕੜੀ ਨੂੰ ਭੁੰਨ ਕੇ ਪੀਹ ਕੇ ਘਿਉ 'ਚ ਮਿਲਾ ਕੇ ਜ਼ਖ਼ਮ 'ਤੇ ਲਗਾਉਣ ਨਾਲ ਜ਼ਖ਼ਮ ਭਰ ਜਾਂਦਾ ਹੈ।