ਪਰੇਸ਼ਾਨੀ ਤੋਂ ਬਚਣ ਲਈ ਪੈਰਾਂ ਦਾ ਰੱਖੋ ਖ਼ਾਸ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਫੈਸ਼ਨੇਬਲ ਦਿਖਣ ਦੀ ਚਾਹਤ 'ਚ ਪੈਰਾਂ ਨੂੰ ਖ਼ਰਾਬ ਕਰ ਲੈਣਾ ਠੀਕ ਨਹੀਂ। ਲੰਮੇਂ ਸਮੇਂ ਤਕ ਉੱਚੀ ਅੱਡੀ ਦੇ ਜੁੱਤੇ ਪਾਉਣ ਤੋਂ ਬਚੋ। ਪਤਲੇ ਅਤੇ ਸਖ਼ਤ ਤਲੇ ਵਾਲੇ ਜੁਤੇ ਨਾ ਪਾਉ..

feet

ਫੈਸ਼ਨੇਬਲ ਦਿਖਣ ਦੀ ਚਾਹਤ 'ਚ ਪੈਰਾਂ ਨੂੰ ਖ਼ਰਾਬ ਕਰ ਲੈਣਾ ਠੀਕ ਨਹੀਂ। ਲੰਮੇਂ ਸਮੇਂ ਤਕ ਉੱਚੀ ਅੱਡੀ ਦੇ ਜੁੱਤੇ ਪਾਉਣ ਤੋਂ ਬਚੋ। ਪਤਲੇ ਅਤੇ ਸਖ਼ਤ ਤਲੇ ਵਾਲੇ ਜੁਤੇ ਨਾ ਪਾਉ। ਅਗਲੇ ਪਾਸਿਉਂ ਨੁਕੀਲਾ ਫੁੱਟਵੀਅਰ ਪਾਉਣ ਨਾਲ ਪੈਰ ਦੀਆਂ ਉਂਗਲੀਆਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਨਾਲ ਤਲਵੇ ਜਾਂ ਪੈਰ ਦੀਆਂ ਹੱਡੀਆਂ 'ਚ ਗੱਠ ਪੈ ਸਕਦੀ ਹੈ।

ਪੈਰ ਦੀਆਂ ਨਸਾਂ 'ਚ ਸੋਜ ਆ ਸਕਦੀ ਹੈ। ਇਥੋਂ ਤਕ ਕਿ ਪੈਰਾਂ ਦੀਆਂ ਉਂਗਲੀਆਂ ਦਾ ਆਕਾਰ ਵੀ ਵਿਗੜ ਸਕਦਾ ਹੈ। ਜੇਕਰ ਖਾਣ-ਪੀਣ ਅਤੇ ਨੇਮੀ ਕਸਰਤ 'ਤੇ ਧਿਆਨ ਨਾ ਦਿਤਾ ਜਾਵੇ ਤਾਂ ਹੌਲੀ - ਹੌਲੀ  ਭਾਰ ਕਦੋਂ ਵੱਧ ਜਾਂਦਾ ਹੈ, ਪਤਾ ਹੀ ਨਹੀਂ ਚਲਦਾ। ਇਹ ਵਧਿਆ ਹੋਇਆ ਭਾਰ ਪੈਰਾਂ ਦੇ ਦਰਦ ਦਾ ਕਾਰਨ ਬਣ ਸਕਦਾ ਹੈ।

ਪੈਰ ਪੂਰੇ ਸਰੀਰ ਦਾ ਭਾਰ ਚੁਕਦੇ ਹਨ। ਜੇਕਰ ਭਾਰ ਲੰਬਾਈ ਦੇ ਤੁਲਨਾਤਮਕ ਤੌਰ 'ਚ ਜ਼ਿਆਦਾ ਹੋਵੇ ਤਾਂ ਪੈਰਾਂ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਉਨ੍ਹਾਂ 'ਚ ਦਰਦ ਹੋਣ ਲਗਦਾ ਹੈ। ਗਰਭ ਅਵਸਥਾ ਦੇ ਦੌਰਾਨ ਵੀ ਪੈਰਾਂ 'ਤੇ ਜ਼ਿਆਦਾ ਜ਼ੋਰ ਪੈਣ ਨਾਲ ਉਨ੍ਹਾਂ 'ਚ ਨੇਮੀ ਦਰਦ ਰਹਿੰਦਾ ਹੈ। ਜੇਕਰ ਤੁਸੀਂ ਸਾਲਾਂ ਤੋਂ ਇਕ ਹੀ ਆਕਾਰ ਦੇ ਜੂਤੇ ਪਾ ਰਹੇ ਹੋ ਤਾਂ ਇਹ ਠੀਕ ਨਹੀਂ।

ਪ੍ਰੈਗਨੈਂਸੀ ਅਤੇ ਵਧਦੀ ਉਮਰ ਨਾਲ ਪੈਰਾਂ ਦਾ ਆਕਾਰ ਬਦਲਦਾ ਰਹਿੰਦਾ ਹੈ। ਜੂਤੇ ਖ਼ਰੀਦਦੇ ਸਮੇਂ ਪੈਰਾਂ ਦਾ ਆਕਾਰ ਨਾਪ ਕੇ ਹੀ ਜੂਤੇ ਲੈਣੇ ਚਾਹੀਦੇ ਹਨ। ਜੂਤਿਆਂ ਦੀ ਖ਼ਰੀਦਦਾਰੀ ਲਈ ਹਮੇਸ਼ਾ ਸਵੇਰੇ ਦੀ ਜਗ੍ਹਾ ਦੁਪਹਿਰ ਜਾਂ ਸ਼ਾਮ ਨੂੰ ਜਾਉ। ਦੁਪਹਿਰ ਸਮੇਂ ਪੈਰਾਂ 'ਚ ਹਲਕੀ ਸੋਜ ਆ ਜਾਂਦੀ ਹੈ। ਅਜਿਹੇ 'ਚ ਉਹ ਪੈਰਾਂ 'ਚ ਤੰਗ ਰਹੇਗਾ ।

ਅਜ਼ਮਾਉ ਇਹ ਉਪਾਅ
ਤਲਵੇ ਦੇ ਹੇਠਾਂ ਇਕ ਮੁਲਾਇਮ ਗੇਂਦ ਰੱਖੋ ਅਤੇ ਉਸ ਨੂੰ ਤਲਵੇ ਦੀ ਮਦਦ ਨਾਲ ਹੌਲੀ - ਹੌਲੀ ਅੱਗੇ - ਪਿੱਛੇ ਕਰੋ। ਕੋਸੇ ਪਾਣੀ 'ਚ ਪੈਰਾਂ ਨੂੰ ਕੁਝ ਦੇਰ ਡੁਬੋ ਕੇ ਰੱਖੋ। ਜ਼ਿਆਦਾ ਗਰਮ ਪਾਣੀ ਨਾ ਲਵੋ, ਇਸ ਨਾਲ ਦਰਦ ਵੱਧ ਜਾਵੇਗਾ। ਫੁੱਟਵੀਅਰ ਦੀ ਗੁਣਵੱਤਾ ਅਤੇ ਆਕਾਰ ਨਾਲ ਸਮਝੌਤਾ ਨਾ ਕਰੋ।

ਜੇਕਰ ਦਰਦ ਲਗਾਤਾਰ ਰਹਿੰਦਾ ਹੈ ਤਾਂ ਮਾਹਰ ਦੀ ਮਦਦ ਲਵੋ। ਪੈਰਾਂ ਲਈ  ਇਕ ਨਰਮ ਸਿਰਹਾਣਾ ਬਨਾਵਾਉ। ਇਸ ਨਾਲ ਪੈਰਾਂ 'ਤੇ ਸਰੀਰ ਦਾ ਭਾਰ ਸੰਤੁਲਿਤ ਤਰੀਕੇ ਨਾਲ ਪਵੇਗਾ। ਬਰਫ਼ ਵਾਲੇ ਪਾਣੀ ਜਾਂ ਬਰਫ਼ ਨਾਲ ਪੈਰਾਂ ਦੀ ਸਿਕਾਈ ਕਰੋ। ਬਰਫ਼ ਦੀ ਸਿਕਾਈ ਨਾਲ ਪੈਰਾਂ 'ਚ ਸੋਜ ਅਤੇ ਦਰਦ 'ਚ ਅਰਾਮ ਮਿਲਦਾ ਹੈ।