ਸਰੀਰ ਨੂੰ ਠੰਢਾ ਰੱਖਦੇ ਨੇ ਇਹ ਆਯੁਰਵੈਦਿਕ ਨੁਸਖ਼ੇ, ਮਿਲੇਗਾ ਪੂਰਾ ਫ਼ਾਇਦਾ  

ਏਜੰਸੀ

ਜੀਵਨ ਜਾਚ, ਸਿਹਤ

ਇਹ ਆਯੁਰਵੈਦਿਕ ਨੁਸਖ਼ੇ ਘਰ ਵਿਚ ਅਸਾਨੀ ਨਾਲ ਤਿਆਰ ਕੀਤੇ ਜਾ ਸਕਦਾ ਹੈ।

Tips For Cool The Body in Summer

ਬਹੁਤ ਸਾਰੇ ਲੋਕਾਂ ਨੂੰ ਗਰਮੀ ਵਿਚ ਵੀ ਆਪਣੇ ਕੰਮ ਨੂੰ ਲੈ ਕੇ ਬਾਹਰ ਨਿਕਲਣਾ ਪੈਂਦਾ ਹੈ, ਇਸ ਲਈ ਤੇਜ਼ ਗਰਮੀ ਕਾਰਨ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਸਰੀਰ ਵਿਚ ਪਾਣੀ ਦੀ ਕਮੀ (ਡੀਹਾਈਡਰੇਸਨ) ਕਾਰਨ ਸਭ ਤੋਂ ਵੱਧ ਬਿਮਾਰੀਆਂ ਲੱਗਦੀਆਂ ਹਨ। ਮਾਈਉਪਚਾਰ ਨਾਲ ਜੁੜੇ ਡਾ ਆਯੁਸ਼ ਪਾਂਡੇ ਦੇ ਅਨੁਸਾਰ ਗਰਮੀਆਂ ਵਿੱਚ ਡੀਹਾਈਡਰੇਸ਼ਨ, ਦਸਤ, ਚਿਕਨਾਈ ਵਾਲੀ ਚਮੜੀ, ਚਮੜੀ ਦੀ ਐਲਰਜੀ ਆਦਿ ਵਧੇਰੇ ਹੁੰਦੀਆਂ ਹਨ।

ਇਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਗਰਮੀਆਂ ਵਿਚ ਸਰੀਰ ਨੂੰ ਠੰਡਾ ਰੱਖਣ ਦੇ ਕੁਝ ਆਯੁਰਵੈਦਿਕ ਸੁਝਾਅ ਹੁੰਦੇ ਹਨ। ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ ਵਿਚ ਸਿਰਫ਼ ਠੰਡੇ ਪਾਣੀ ਨਾਲ ਹੀ ਨਹਾਉਂਦੇ ਹਨ, ਪਰ ਨਹਾਉਣ ਤੋਂ ਬਾਅਦ ਸਰੀਰ ਨੂੰ ਠੰਡਾ ਕਰਨ ਲਈ ਪੁਦੀਨੇ ਦਾ ਅਰਕ ਸਰੀਰ 'ਤੇ ਲਗਾਇਆ ਜਾ ਸਕਦਾ ਹੈ। ਇਹ ਆਯੁਰਵੈਦਿਕ ਨੁਸਖਾ ਘਰ ਵਿਚ ਅਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ।

ਇਸ ਦੇ ਲਈ ਅੱਧੇ ਘੰਟੇ ਤੱਕ ਤਾਜ਼ੇ ਅਤੇ ਸੁੱਕੇ ਪੁਦੀਨੇ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਠੰਡਾ ਕਰੋ। ਫਿਰ ਨਹਾਉਣ ਤੋਂ ਬਾਅਦ ਆਪਣੇ ਸਰੀਰ 'ਤੇ ਪੁਦੀਨੇ ਦਾ ਪਾਣੀ ਲਗਾਓ ਅਤੇ ਜਿੱਥੇ ਜ਼ਿਆਦਾ ਪਸੀਨਾ ਆਵੇ, ਉਸ ਪਾਣੀ ਨੂੰ ਜ਼ਿਆਦਾ ਮਾਤਰਾ 'ਚ ਲਗਾਓ, ਇਹ ਸਰੀਰ ਨੂੰ ਠੰਡਾ ਰੱਖਣ ਵਿਚ ਫਾਇਦੇਮੰਦ ਹੋਵੇਗਾ। ਇਸ ਤੋਂ ਇਲਾਵਾ ਗੁਲਾਬ ਦੀਆਂ ਪੱਤੀਆਂ ਵੀ ਵਰਤੀਆਂ ਜਾ ਸਕਦੀਆਂ ਹਨ।

ਗੁਲਾਬ ਦੇ ਪੱਤਿਆਂ ਨੂੰ ਇਸ਼ਨਾਨ ਕਰਨ ਵਾਲੇ ਪਾਣੀ ਵਿਚ ਪਾ ਕੇ ਅੱਧੇ ਘੰਟੇ ਲਈ ਰੱਖੋ। ਫਿਰ ਇਸ ਪਾਣੀ ਨਾਲ ਇਸ਼ਨਾਨ ਕਰੋ, ਇਸ ਨਾਲ ਸਰੀਰ ਠੰਡਾ ਹੋ ਜਾਵੇਗਾ। ਗੁਲਾਬ ਦੇ ਪਾਣੀ ਨਾਲ ਚਮੜੀ ਵੀ ਨਰਮ ਰਹਿੰਦੀ ਹੈ। ਸਰੀਰ ਨੂੰ ਠੰਡਾ ਰੱਖਣ ਲਈ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਆਯੁਰਵੈਦ ਵਿਚ ਯੋਗਾ ਅਤੇ ਪ੍ਰਾਣਾਯਾਮ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਸਰੀਰ ਵਿਚ ਨਰਮਾਈ ਵੀ ਰਹਿੰਦੀ ਹੈ।

ਸ਼ੀਤਲੀ ਪ੍ਰਾਣਾਯਾਮ ਸਰੀਰ ਵਿਚ ਠੰਢਕ ਪਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਸੈਰ ਕਰਨ ਨਾਲ ਤਾਜ਼ੀ ਹਵਾ ਸਾਡੇ ਫੇਫੜਿਆਂ ਨੂੰ ਤੰਦਰੁਸਤ ਰੱਖਦੀ ਹੈ ਅਤੇ ਦਿਮਾਗ਼ ਦਿਨ ਭਰ ਤਾਜ਼ਾ ਰਹਿੰਦਾ ਹੈ। ਆਯੁਰਵੈਦ ਦੇ ਅਨੁਸਾਰ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਹਨ ਜੋ ਸਰੀਰ ਨੂੰ ਠੰਢਾ ਕਰਦੀਆਂ ਹਨ। ਫਲਾਂ ਵਿਚ ਤਰਬੂਜ, ਨਾਸ਼ਪਾਤੀ, ਚੈਰੀ, ਅੰਬ ਅਤੇ ਅੰਗੂਰ ਗਰਮੀ ਵਿਚ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।

ਬਰੌਕਲੀ, ਲੂਫਾ ਅਤੇ ਅਸਪਰੈਗਸ ਸਬਜ਼ੀਆਂ ਵਿਚ ਸਿਹਤ ਨੂੰ ਫਾਇਦਾ ਪਹੁੰਚਾਉਣ ਵਾਲੇ ਤੱਤ ਹੁੰਦੇ ਹਨ। ਗਰਮੀਆਂ ਦੇ ਮੌਸਮ ਵਿਚ ਸਲਾਦ ਬਹੁਤ ਵਧੀਆ ਹੁੰਦਾ ਹੈ। ਪਿਆਜ਼, ਟਮਾਟਰ, ਚੁਕੰਦਰ ਅਤੇ ਖੀਰੇ ਨੂੰ ਸਲਾਦ ਵਿਚ ਮਿਲਾ ਕੇ ਖਾਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਪੇਟ ਵਿਚ ਠੰਢਕ ਰਹਿੰਦੀ ਹੈ।