ਬਿਨਾਂ ਕਸਰਤ ਅਤੇ ਜਿਮ ਦੇ ਕਰੋ ਚਰਬੀ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲੋਕ ਅਪਣੇ ਲੱਕ ਨੂੰ ਪਤਲਾ ਕਰਨ ਲਈ ਕੀ ਨਹੀਂ ਕਰਦੇ ਪਰ ਫਿਰ ਵੀ ਕੁੱਝ ਖਾਸਾ ਅਸਰ ਨਹੀਂ ਹੁੰਦਾ। ਇੱਥੋਂ ਸ਼ੁਰੂ ਹੋਈ ਪਰੇਸ਼ਾਨੀ ਉਨ੍ਹਾਂ ਦੇ ਲਈ ਬੌਡੀ ਸ਼ੇਮਿੰਗ ਦਾ ਰੂਪ ਲੈ ...

Lose Fat

ਲੋਕ ਅਪਣੇ ਲੱਕ ਨੂੰ ਪਤਲਾ ਕਰਨ ਲਈ ਕੀ ਨਹੀਂ ਕਰਦੇ ਪਰ ਫਿਰ ਵੀ ਕੁੱਝ ਖਾਸਾ ਅਸਰ ਨਹੀਂ ਹੁੰਦਾ। ਇੱਥੋਂ ਸ਼ੁਰੂ ਹੋਈ ਪਰੇਸ਼ਾਨੀ ਉਨ੍ਹਾਂ ਦੇ ਲਈ ਬੌਡੀ ਸ਼ੇਮਿੰਗ ਦਾ ਰੂਪ ਲੈ ਲੈਂਦੀ ਹੈ। ਇਸ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾਂ ਜਿਮ ਗਏ, ਬਿਨਾਂ ਕਿਸੇ ਕਸਰਤ ਦੇ, ਬਸ ਕੁੱਝ ਘਰੇਲੂ ਉਪਰਾਲਿਆਂ ਨਾਲ ਤੁਹਾਡਾ ਲੱਕ ਕਿਵੇਂ ਪਤਲਾ ਹੋਵੋਗਾ।

ਮੱਛੀ : ਤੁਹਾਡੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਮੱਛੀ ਬਹੁਤ ਲਾਭਕਾਰੀ ਹੈ। ਮੱਛੀ ਦਾ ਸੇਵਨ ਤੁਸੀਂ ਕਈ ਤਰੀਕੇ ਨਾਲ ਕਰ ਸਕਦੀੇ ਹੋ। ਇਸ ਨੂੰ ਪਕਾ ਕੇ ਖਾਣਾ ਹੋਵੇ ਜਾਂ ਇਸ ਦਾ ਤੇਲ,  ਦੋਨਾਂ ਹੀ ਚਰਬੀ ਘਟਾਉਣ ਵਿਚ ਕਾਫ਼ੀ ਅਸਰਦਾਰ ਹੁੰਦੇ ਹਨ। ਦੱਸ ਦਈਏ ਕਿ ਮੱਛੀ ਦੇ ਓਮੇਗਾ 3 ਫੈਟੀ ਐਸਿਡ ਵਿਚ ਮੌਜੂਦ ਆਈਕੋਸਿਪੈਂਟਿਨੋਇਕ ਐਸਿਡ,  ਡੋਕੋਸੁਹੇਕਸੀਨੋਇਕ ਐਸਿਡ ਅਤੇ ਲਿਨੋਲੇਨਿਕ ਐਸਿਡ ਢਿੱਡ ਦੀ ਚਰਬੀ ਨੂੰ ਘਟਾਉਣ ਵਿਚ ਮਦਦ ਕਰਦੇ ਹਨ।

ਨਿੰਬੂ ਪਾਣੀ : ਨਿੰਬੂ ਪਾਣੀ ਕਿਸੇ ਵੀ ਤਰ੍ਹਾਂ ਦੇ ਫੈਟ ਨੂੰ ਘੱਟ ਕਰਨ ਵਿਚ ਕਾਫ਼ੀ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ। ਨਿੰਬੂ ਪਾਣੀ ਤੁਹਾਡੇ ਸਰੀਰ ਵਿਚ ਚਰਬੀ ਨੂੰ ਘਟਾਉਣ ਵਾਲੇ ਐਨਜ਼ਾਈਮ ਨੂੰ ਵੀ ਵਧਾਉਂਦਾ ਹੈ। 

ਅਦਰਕ  : ਅਦਰਕ ਵੀ ਕਈ ਤਰ੍ਹਾਂ ਨਾਲ ਸਾਡੇ ਸਰੀਰ 'ਚ ਵਧਣ ਵਾਲੀ ਚਰਬੀ ਨੂੰ ਘੱਟ ਕਰਨ ਵਿਚ ਅਸਰਦਾਰ ਹੁੰਦਾ ਹੈ।  ਸਾਡੇ ਪਕਵਾਨਾਂ ਵਿਚ ਅਦਰਕ ਦੀ ਵਰਤੋਂ ਨੇਮੀ ਤੌਰ 'ਤੇ ਹੁੰਦਾ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ ਜੋ ਸਰੀਰ ਲਈ ਕਾਫ਼ੀ ਲਾਭਕਾਰੀ ਹੈ। ਇਹ ਸਾਡੇ ਸਰੀਰ ਦਾ ਤਾਪਮਾਨ ਵਧਾਉਂਦਾ ਹੈ ਜਿਸ ਦੇ ਨਾਲ ਸਾਡੇ ਸਰੀਰ ਦੀ ਚਰਬੀ ਗਲਦੀ ਹੈ। ਅਦਰਕ ਦਾ ਸੇਵਨ ਸਰੀਰ ਵਿਚ ਕੋਰਟਿਸੋਲ ਦੇ ਉਤਪਾਦਨ ਨੂੰ ਘਟਾਉਂਦਾ ਹੈ ਅਤੇ ਤੁਹਾਡੇ ਸਰੀਰ ਦੀ ਊਰਜਾ ਨੂੰ ਕਾਬੂ ਰੱਖਦਾ ਹੈ। ਤੁਸੀਂ ਇਸ ਦੀ ਵਰਤੋਂ ਖਾਣ ਵਿਚ ਜਾਂ ਕਿਸੇ ਵੀ ਪਾਣੀ ਵਿਚ ਵੀ ਕਰ ਸਕਦੇ ਹੋ।