ਪੈਰਾਂ ਦੀ ਸੋਜ ਹਟਾਉਣੀ ਹੈ ਤਾਂ ਅਪਣਾਓ ਘਰੇਲੂ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

ਸਰਦੀਆਂ ‘ਚ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਸੋਜ ਰਹਿੰਦੀ ਹੈ, ਇਸ ਵਜ੍ਹਾ ਨਾਲ ਪੈਰਾਂ ‘ਚ ਦਰਦ ਵੀ ਹੁੰਦਾ ਹੈ। ਇਸ ਦੇ ਲਈ ਲੋਕ ਗਰਮ ਪਾਣੀ ਦਾ ਵੀ ਇਸਤੇਮਾਲ.....

File Photo

ਸਰਦੀਆਂ ‘ਚ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਸੋਜ ਰਹਿੰਦੀ ਹੈ, ਇਸ ਵਜ੍ਹਾ ਨਾਲ ਪੈਰਾਂ ‘ਚ ਦਰਦ ਵੀ ਹੁੰਦਾ ਹੈ। ਇਸ ਦੇ ਲਈ ਲੋਕ ਗਰਮ ਪਾਣੀ ਦਾ ਵੀ ਇਸਤੇਮਾਲ ਕਰਦੇ ਹਨ ਪਰ ਕੁਝ ਲੋਕਾਂ ਨੂੰ ਇਸ ਨਾਲ ਆਰਾਮ ਜਲਦੀ ਮਿਲ ਜਾਂਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਸਰਦੀਆਂ ‘ਚ ਪੈਰਾਂ ਦੀ ਸੋਜ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਨ੍ਹਾਂ ਘਰੇਲੂ ਨੁਸਖਿਆ ਦਾ ਇਸਤੇਮਾਲ ਕਰੋ।

1.ਅਦਰਕ - ਸੋਡੀਅਮ ਕਾਰਨ ਪੈਰਾਂ ‘ਚ ਸੋਜ ਆ ਜਾਂਦੀ ਹੈ। ਅਦਰਕ ਸੋਡੀਅਮ ਨੂੰ ਪਤਲਾ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਦਿਨ ‘ਚ 3-4 ਵਾਰ ਅਦਰਕ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਆਪਣੀ ਖੁਰਾਕ ‘ਚ ਅਦਰਕ ਦਾ ਇਸਤੇਮਾਲ ਕਰੋ।

2.ਧਨੀਆ - ਧਨੀਏ ਦੇ ਬੀਜ਼ਾਂ ਨਾਲ ਸੋਜ ਜਲਦੀ ਹੀ ਖਤਮ ਹੋ ਜਾਂਦੀ ਹੈ। ਇਕ ਕੱਪ ਪਾਣੀ ‘ਚ 2 ਤੋਂ 3 ਚਮਚ ਧਨੀਏ ਦੇ ਬੀਜ਼ ਪਾਓ। ਇਸ ਨੂੰ ਉਦੋ ਤੱਕ ਉਬਾਲੋ ਜਦੋਂ ਤੱਕ ਕੱਪ ਦਾ ਪਾਣੀ ਅੱਧਾ ਨਾ ਹੋ ਜਾਵੇ। ਫਿਰ ਇਸ ਪਾਣੀ ਨੂੰ ਹੋਲੀ-ਹੋਲੀ ਪੀਓ। ਇਸ ਪਾਣੀ ਨੂੰ ਦਿਨ ‘ਚ 2 ਬਾਰ ਜ਼ਰੂਰ ਪੀਓ। 

3. ਸਿਰਕਾ - ਬਰਾਬਰ ਮਾਤਰਾ ‘ਚ ਪਾਣੀ ਅਤੇ ਸਿਰਕਾ ਮਿਲਾਓ। ਫਿਰ ਇਸ ਨੂੰ ਕੁਝ ਸਮੇਂ ਤੱਕ ਗਰਮ ਕਰੋ। ਫਿਰ ਇਸ ਸਿਰਕੇ ‘ਚ ਸੂਤੀ ਕੱਪੜਾ ਪਾ ਕੇ ਸੋਜ ਅਤੇ ਦਰਦ ਵਾਲੀ ਜਗ੍ਹਾ ‘ਤੇ ਰੱਖੋ। ਇਸ ਨੁਸਖੇ ਦਾ ਇਸਤੇਮਾਲ ਦਿਨ ‘ਚ 2-3 ਵਾਰ ਕਰੋ। ਇਸਤੇਮਾਲ ਕਰਨ ਤੋਂ ਬਾਅਦ ਕੋਈ ਕਰੀਮ ਲਗਾ ਲਓ।

4. ਆਟਾ - ਆਟਾ ਗਰਮੀ ਦਿੰਦਾ ਹੈ। ਇਸ ਦੀ ਗਰਮੀ ਨਾਲ ਦਰਦ ਅਤੇ ਸੋਜ ਵਾਲੀ ਜਗ੍ਹਾ ਦੀ ਸਿੰਕਾਈ ਚੰਗੀ ਤਰ੍ਹਾਂ ਹੁੰਦੀ ਹੈ। ਆਟਾ ਅਤੇ ਵਾਇਨ ਦਾ ਪੇਸਟ ਬਣਾਓ। ਫਿਰ ਇਸ ਨੂੰ ਕੁਝ ਸਮੇਂ ਲਈ ਸੋਜ ਵਾਲੀ ਜਗ੍ਹਾ ‘ਤੇ ਰੱਖੋ। ਬਾਅਦ ‘ਚ ਕੋਸੇ ਪਾਣੀ ਨਾਲ ਧੋ ਕੇ ਹਲਕੀ ਮਸਾਜ ਕਰੋ।