ਗਰਮ ਪਾਣੀ 'ਚ ਹਲਦੀ ਮਿਲਾ ਕੇ ਪੀਣ ਨਾਲ ਹੋਣਗੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਲਦੀ ਇਕ ਆਯੁਰਵੈਦਿਕ ਦਵਾਈ ਹੈ ਜੋ ਕਿ ਕਈ ਰੋਗਾਂ ਤੋਂ ਬਚਾਉਂਦੀ ਹੈ। ਘਰ ਦੀ ਰਸੋਈ 'ਚ ਹਲਦੀ ਮਸਾਲਿਆਂ ਦੇ ਰੂਪ 'ਚ ਵਿਸ਼ੇਸ਼ ਤੌਰ 'ਤੇ ਵਰਤੀ ਜਾਂਦੀ ਹੈ। ਮਾਹਰ ਦਸਦੇ ਹਨ...

Turmeric Water

ਹਲਦੀ ਇਕ ਆਯੁਰਵੈਦਿਕ ਦਵਾਈ ਹੈ ਜੋ ਕਿ ਕਈ ਰੋਗਾਂ ਤੋਂ ਬਚਾਉਂਦੀ ਹੈ। ਘਰ ਦੀ ਰਸੋਈ 'ਚ ਹਲਦੀ ਮਸਾਲਿਆਂ ਦੇ ਰੂਪ 'ਚ ਵਿਸ਼ੇਸ਼ ਤੌਰ 'ਤੇ ਵਰਤੀ ਜਾਂਦੀ ਹੈ। ਮਾਹਰ ਦਸਦੇ ਹਨ ਕਿ ਜੇਕਰ ਇਸ ਦੇ ਫ਼ਾਇਦੇ ਸਾਰਿਆਂ ਨੂੰ ਦਸ ਦਿਤੇ ਜਾਣ ਤਾਂ ਇਹ ਬਦਾਮ ਤੋਂ ਵੀ ਮਹਿੰਗੀ ਵਿਕਣ ਲਗ ਜਾਵੇਗੀ। ਚਮੜੀ, ਜਿਗਰ, ਖ਼ੂਨ ਅਤੇ ਟਿਊਮਰ ਨੂੰ ਸਿਹਤਮੰਦ ਬਣਾਉਣ 'ਚ ਇਸ ਦੀ ਵਿਸ਼ੇਸ਼ ਵਰਤੋਂ ਕੀਤੀ ਜਾਂਦੀ ਹੈ।  

ਸਵੇਰੇ ਉਠ ਕੇ ਜੇਕਰ ਅੱਧਾ ਚੱਮਚ ਹਲਦੀ ਨੂੰ ਗਰਮ ਪਾਣੀ ਨਾਲ ਪੀ ਲਿਆ ਜਾਵੇ ਤਾਂ ਇਸ ਨਾਲ ਜ਼ਿਆਦਾ ਫ਼ਾਇਦੇ ਮਿਲਦੇ ਹਨ।  ਹਲਦੀ ਨੂੰ ਪਾਣੀ 'ਚ ਘੋਲ ਕੇ ਪੀਣ ਨਾਲ ਅਸਥਮਾ, ਸਾਇਨੋਸਾਇਟਿਸ ਅਤੇ ਖੰਘ ਤੋਂ ਰਾਹਤ ਮਿਲਦੀ ਹੈ। ਵਾਰ ਵਾਰ ਹੋਣ ਵਾਲੇ ਮੁੰਹ ਦੇ ਛਾਲਿਆ ਤੋਂ ਰਾਹਤ ਮਿਲਦੀ ਹੈ। ਵੱਧਦੀ ਹੋਈ ਉਮਰ ਨੂੰ ਰੋਕਣ 'ਚ ਵੀ ਹਲਦੀ ਕਾਫ਼ੀ ਅਸਰਦਾਰ ਸਾਬਤ ਹੁੰਦੀ ਹੈ।

ਏਜਿੰਗ ਦੀ ਸਮੱਸਿਆ ਨੂੰ ਖ਼ਤਮ ਕਰਦੀ ਹੈ ।ਹਲਦੀ ਦੇ ਪਾਣੀ ਨੂੰ ਪੀਣ ਨਾਲ ਭਾਰ ਨੂੰ ਕਾਬੂ ਕੀਤਾ ਜਾ ਸਕਦਾ ਹੈ। ਹਲਦੀ ਮੈਟਾਬਾਲਿਜ਼ਮ ਨੂੰ ਠੀਕ ਕਰ ਕੇ ਸਰੀਰ 'ਚ ਜਮ੍ਹਾਂ ਚਰਬੀ ਨੂੰ ਘੱਟ ਕਰਦੀ ਹੈ। ਸਰੀਰ ਦੀ ਇੰਮਿਉਨਿਟੀ ਵਧਦੀ ਹੈ ਜਿਸ ਨਾਲ ਵਾਰ - ਵਾਰ ਬੀਮਾਰ ਹੋਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਐਂਟੀ ਇਨਫ਼ਲਾਮੇਟਰੀ ਅਤੇ ਐਂਟੀਬਾਇਓਟਿਕ ਗੁਣਾਂ ਕਾਰਨ ਇਹ ਜ਼ਖ਼ਮਾਂ ਨੂੰ ਜਲਦੀ ਭਰਦੀ ਹੈ। ਪੁਰਾਣੀ ਸੱਟਾਂ ਅਤੇ ਜੋੜਾਂ ਦੇ ਦਰਦ ਦੀ ਗੁਣਕਾਰੀ ਦਵਾਈ ਹੈ ਹਲਦੀ ਦਾ ਪਾਣੀ। ਇਹ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ ਅਤੇ ਬਲਾਕ ਨੂੰ ਹਟਾਉਂਦਾ ਹੈ ਇਸ ਲਈ ਦਿਲ ਸਬੰਧੀ ਰੋਗਾਂ 'ਚ ਬਹੁਤ ਲਾਭਦਾਇਕ ਹੈ। ਕੈਂਸਰ ਨੂੰ ਰੋਕਣ 'ਚ ਹਲਦੀ ਦਾ ਪਾਣੀ ਬਹੁਤ ਲਾਭਦਾਇਕ ਹੈ।