ਓਟਸ ਖਾਣਾ ਸਿਹਤ ਲਈ ਹੁੰਦਾ ਹੈ ਖ਼ਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਨੀਂ ਦਿਨੀਂ ਓਟਸ ਸਾਡੇ ਆਮ ਜ਼ਿੰਦਗੀ ਦਾ ਸਿਹਤਮੰਦ ਨਾਸ਼ਤਾ ਬਣ ਗਿਆ ਹੈ। ਨਾਸ਼ਤੇ ਤੋਂ ਇਲਾਵਾ ਸਨੈਕਸ ਦੇ ਤੌਰ 'ਤੇ ਇਸ ਨੂੰ ਲੋਕ ਖਾਣ ਲਗ ਗਏ ਹਨ ਪਰ ਅਸੀਂ ਤੁਹਾਨੂੰ ਦਸ...

Oats

ਇਨੀਂ ਦਿਨੀਂ ਓਟਸ ਸਾਡੇ ਆਮ ਜ਼ਿੰਦਗੀ ਦਾ ਸਿਹਤਮੰਦ ਨਾਸ਼ਤਾ ਬਣ ਗਿਆ ਹੈ। ਨਾਸ਼ਤੇ ਤੋਂ ਇਲਾਵਾ ਸਨੈਕਸ ਦੇ ਤੌਰ 'ਤੇ ਇਸ ਨੂੰ ਲੋਕ ਖਾਣ ਲਗ ਗਏ ਹਨ ਪਰ ਅਸੀਂ ਤੁਹਾਨੂੰ ਦਸ ਦਈਏ ਕਿ ਓਟਸ ਸਿਹਤਮੰਦ ਨਹੀਂ ਹੰਦੇ ਹਨ। ਆਯੂਰਵੈਦਿਕ ਮਾਹਰ ਕਹਿੰਦੇ ਹਨ ਕਿ ਓਟਸ ਕੋਮਾਂਤਰੀ ਪੱਧਰ ਦਾ ਰੇਸ਼ੇ ਵਾਲਾ ਭੋਜਨ ਹੈ। ਜਿਸ ਨੂੰ ਪਚਾਉਣ ਲਈ ਸਰੀਰ ਦੀ ਗਰਮੀ ਚਾਹੀਦੀ ਹੁੰਦੀ ਹੈ।

ਇਸ 'ਚ ਬੀਟਾ ਗਲੂਟੇਨ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀ ਖਣਿਜਾਂ ਨੂੰ ਸੋਖਣ ਦੀ ਸਮਰਥਾ ਨੂੰ ਰੋਕਦਾ ਹੈ। ਭਾਰਤ 'ਚ ਓਟਸ 'ਚ ਜ਼ਿਆਦਾ ਗਲੂਟਨ ਪਾਇਆ ਜਾਂਦਾ ਹੈ। ਜੋ ਹੋਰ ਵੀ ਜ਼ਿਆਦਾ ਨੁਕਸਾਨ ਕਰਦਾ ਹੈ। ਇਸ 'ਚ ਉੱਚ ਪੱਧਰ ਦਾ ਪ੍ਰੋਟੀਨ ਪਾਇਆ ਜਾਂਦਾ ਹੈ ਜੋਕਿ ਘੱਟ ਪਚਦਾ ਹੈ। ਜੋ ਲੋਕ ਭਾਰ ਘਟਾਉਣ ਲਈ ਸਿਰਫ਼ ਓਟਸ ਦਾ ਸਹਾਰਾ ਲੈਂਦੇ ਹਨ ਉਹ ਅਪਣੇ ਸਿਹਤ ਨਾਲ ਠੀਕ ਨਹੀਂ ਕਰ ਰਹੇ ਹਨ।

ਜੇਕਰ ਕਦੇ - ਕਦੇ ਇਸ ਨੂੰ ਖਾਧਾ ਜਾਵੇ ਤਾਂ ਠੀਕ ਹੈ ਪਰ ਜੇਕਰ ਇਸ ਨੂੰ ਨਾਸ਼ਤੇ ਦੇ ਰੂਪ 'ਚ ਲੈਣਾ ਸ਼ੁਰੂ ਕਰ ਦਿਤਾ ਜਾਵੇ ਤਾਂ ਇਸ ਨਾਲ ਕਈ ਸਾਰੇ ਨੁਕਸਾਨ ਹੋ ਸਕਦੇ ਹਨ। ਆਉ ਜਾਣਦੇ ਹਾਂ ਓਟਸ ਨੂੰ ਨੇਮੀ ਖਾਣ ਤੋਂ ਹੋਣ ਵਾਲੇ ਨੁਕਸਾਨ ਬਾਰੇ। ਇਸ ਨਾਲ ਢਿੱਡ ਫੁਲਣਾ, ਗੈਸ ਬਣਨਾ ਅਤੇ ਤੇਜ਼ਾਬ ਦੀ ਸਮੱਸਿਆ ਹੋ ਜਾਂਦੀ ਹੈ। ਹਾਈ ਪ੍ਰੋਟੀਨ, ਰੇਸ਼ਾ ਅਤੇ ਸਟਾਰਚ ਹੋਣ ਕਾਰਨ ਇਹ ਨੁਕਸਾਨ ਕਰਦਾ ਹੈ ਇਸ ਤੋਂ ਸਲੀਪਿਗ ਸਾਈਕਲ ਖ਼ਰਾਬ ਹੋ ਜਾਂਦਾ ਹੈ।

ਇਸ ਨੂੰ ਖਾਣ ਨਾਲ ਨੀਂਦ ਨਾ ਆਉਣਾ ਅਤੇ ਵਾਰ - ਵਾਰ ਨੀਂਦ ਖੁਲਣ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਮਾਹਰ ਮੁਤਾਬਕ ਕਈ ਮਰੀਜ਼ਾਂ ਨੂੰ ਇਸ ਤੋਂ ਮਾਈਗ੍ਰੇਨ ਦੀ ਸ਼ਿਕਾਇਤ ਵੀ ਰੰਹਿਦੀ ਹੈ। ਨੇਮੀ ਤੌਰ 'ਤੇ ਓਟਸ ਖਾਣ ਨਾਲ ਕਬਜ਼ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ ਕਿਉਂਕਿ ਇਹ ਰੇਸ਼ੇ ਨੂੰ ਅੰਦਰ ਹੀ ਰੋਕ ਲੈਂਦਾ ਹੈ।  ਰੇਸ਼ਾ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਹਨ ਜਿਸ ਨਾਲ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ।