Follow these tips to avoid diabetes.: ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ
ਸ਼ੂਗਰ ਤੋਂ ਬਚਣ ਲਈ ਹਰ ਰੋਜ਼ ਸੈਰ ਕਰੋ
Follow these tips to avoid diabetes. ਮਨੁੱਖ ਅਜੋਕੇ ਦੌਰ ਵਿੱਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਜਿਸ ਕਰਕੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ। ਕਈ ਰੋਗ ਜਿਹੇ ਹਨ ਜੋ ਕਿ ਜਨੈਟਿਕ ਹੁੰਦੇ ਹਨ ਜਿਵੇਂ ਕਿ ਸ਼ੂਗਰ। ਸ਼ੂਗਰ ਤੋਂ ਬਚਣ ਲਈ ਕਈ ਤਰ੍ਹਾਂ ਦੇ ਟਿੱਪਸ ਹਨ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਪੈਦਾ ਹੈ। ਸ਼ੂਗਰ ਜਿਹੀ ਬਿਮਾਰੀ ਹੈ ਜਿਸ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਹਰ ਰੋਜ ਕਸਰਤ ਜ਼ਿੰਦਗੀ ਵਿੱਚ ਜਿੰਨ੍ਹੇ ਮਰਜੀ ਰੁਝੇਵੇਂ ਹੋਣ ਪਰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਦੇ ਹਰਮੋਨ ਦੀ ਸਥਿਰਤਾ ਬਣੀ ਰਹੇ। ਕਸਰਤ ਕਰਨ ਨਾਲ ਸਰੀਰ ਦਾ ਖੂਨ ਸਾਫ਼ ਹੁੰਦਾ ਹੈ ਅਤੇ ਤਾਜ਼ਗੀ ਆਉਂਦੀ ਹੈ। ਸ਼ੂਗਰ ਕਰਕੇ ਕਈ ਵਿਅਕਤੀਆਂ ਦੀ ਕਾਮ ਊਰਜਾ ਅਸਥਿਰ ਹੋ ਜਾਂਦੀ ਹੈ ਜਿਸ ਕਰਕੇ ਵਿਆਹੁਤਾ ਜੀਵਨ ਖਤਮ ਹੋ ਜਾਂਦਾ ਹੈ। ਤੰਦਰੁਸਤ ਰਹਿਣ ਲਈ ਸਵੇਰੇ ਜਾਂ ਸ਼ਾਮ ਨੂੰ ਹਰ ਰੋਜ ਕਸਰਤ ਕਰਨੀ ਲਾਜ਼ਮੀ ਹੈ।
ਪੌਸ਼ਟਿਕ ਭੋਜਨ ਖਾਓ
ਸ਼ੂਗਰ ਤੋਂ ਬਚਣ ਲਈ ਮਨੁੱਖ ਨੂੰ ਭੋਜਨ ਉੱਤੇ ਧਿਆਨ ਦੇਣਾ ਚਾਹੀਦਾ ਹੈ। ਹਰ ਮਨੁੱਖ ਨੂੰ ਮੌਸਮੀ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ। ਬੇਮੌਸਮੀ ਫਲਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਬਾਜ਼ਾਰ ਵਿੱਚ ਤਿਆਰ ਹੋਏ ਭੋਜਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ।
ਬੇਲੌੜੀ ਦਵਾਈਆਂ ਤੋਂ ਪ੍ਰਹੇਜ ਕਰੋ
ਮਨੁੱਖ ਨੂੰ ਬੇਲੌੜੀਆਂ ਦਵਾਈਆਂ ਤਂ ਪ੍ਰਹੇਜ ਕਰਨਾ ਚਾਹੀਦਾ ਹੈ। ਕਈ ਵਾਰੀ ਸਿਰ ਦਰਦ ਹੋਣ ਉੱਤੇ ਅਸੀਂ ਆਰਾਮ ਕਰਨ ਦੀ ਬਜਾਏ ਦਵਾਈ ਖਾ ਲੈਂਦੇ ਹਾਂ ਜਾਂ ਸਰੀਰ ਵਿੱਚ ਹਲਕੀ ਦਰਦ ਹੋਣ ਉੱਤੇ ਦਰਦ ਨਾਸ਼ਕ ਦਵਾਈਆਂ ਲੈਂਦੇ ਹਾਂ ਜੋ ਸਾਡੇ ਸਰੀਰ ਲਈ ਬੇਹੱਦ ਨੁਕਸਾਨ ਦਾਇਕ ਹਨ।
ਹਰ ਰੋਜ਼ ਕਰੋ ਸੈਰ
ਸ਼ੂਗਰ ਤੋਂ ਬਚਣ ਲਈ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ। ਸੈਰ ਕਾਰਨ ਨਾਲ ਸਰੀਰ ਵਿੱਚ ਨਵੇਂ ਸੈੱਲ ਬਣਦੇ ਹਨ। ਇਹ ਸੈਲ ਸਰੀਰ ਨੂੰ ਤਾਜ਼ਗੀ ਦਿੰਦੇ ਹਨ।