ਸਾਹ ਦੀ ਬਦਬੂ ਮਿਟਾਉਣ ਲਈ ਘਰੇਲੂ ਨੁਸਖ਼ੇ
ਸਾਹ ਦੀ ਬਦਬੂ ਤੋਂ ਲੋਕਾਂ ਨੂੰ ਅਕਸਰ ਸਮਾਜਿਕ ਜਗ੍ਹਾਵਾਂ 'ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਹ ਦੀ ਬਦਬੂ (ਹੈਲਾਟੋਸਿਸ) ਅਕਸਰ ਮੁੰਹ 'ਚ ਇਕ ਬੈਕਟੀਰੀਆ ਤੋਂ ਹੁੰਦੀ ਹੈ...
ਸਾਹ ਦੀ ਬਦਬੂ ਤੋਂ ਲੋਕਾਂ ਨੂੰ ਅਕਸਰ ਸਮਾਜਿਕ ਜਗ੍ਹਾਵਾਂ 'ਤੇ ਸ਼ਰਮਿੰਦਾ ਹੋਣਾ ਪੈਂਦਾ ਹੈ। ਸਾਹ ਦੀ ਬਦਬੂ (ਹੈਲਾਟੋਸਿਸ) ਅਕਸਰ ਮੁੰਹ 'ਚ ਇਕ ਬੈਕਟੀਰੀਆ ਤੋਂ ਹੁੰਦੀ ਹੈ। ਇਸ ਬੈਕਟੀਰੀਆ ਤੋਂ ਨਿਕਲਣ ਵਾਲੇ ‘ਸਲਫ਼ਰ ਕੰਪਾਉਂਡ’ ਕਾਰਨ ਸਾਹ ਦੀ ਬਦਬੂ ਪੈਦਾ ਹੁੰਦੀ ਹੈ। ਜਮੀ ਹੋਈ ਬਲਗ਼ਮ ਅਤੇ ਨੱਕ ਅਤੇ ਗਲੇ ਦੀ ਨਲੀ, ਢਿੱਡ ਅਤੇ ਅੱਤੜੀ ਦੀ ਨਲੀ, ਪਿਸ਼ਾਬ ਨਲੀ, ਖ਼ੂਨ ਵਿਚ ਜੱਮਣ ਵਾਲੇ ਹੋਰ ਪਦਾਰਥਾਂ ਨਾਲ ਵੀ ਸਾਹ ਦੀ ਬਦਬੂ ਪੈਦਾ ਹੁੰਦੀ ਹੈ।
ਤੁਸੀਂ ਚਾਹੋ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਜਾਣੋ ਸਾਹ ਦੀ ਬਦਬੂ ਤੋਂ ਬਚਨ ਦੇ ਉਪਾਅ। ਡਾਕਟਰਾਂ ਦਾ ਮੰਨਣਾ ਹੈ ਕਿ ਮੁੰਹ ਦੀ ਸਫ਼ਾਈ ਉਸ ਸਮੇਂ ਤਕ ਪੂਰੀ ਨਹੀਂ ਮੰਨੀ ਜਾਂਦੀ ਹੈ ਜਦੋਂ ਤਕ ਜਿੱਭ ਦੀ ਸਫ਼ਾਈ ਨਾ ਹੋਈ ਹੋਵੇ। ਕਈ ਵਾਰ ਭੋਜਨ ਤੋਂ ਬਾਅਦ ਕੁਝ ਬਰੀਕ ਕਣ ਜਿੱਭ 'ਤੇ ਲੱਗੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਜੇਕਰ ਠੀਕ ਤਰੀਕੇ ਤੋਂ ਸਾਫ਼ ਨਾ ਕਰੀਏ ਤਾਂ ਵੀ ਸਾਹ ਤੋਂ ਬਦਬੂ ਆਉਂਦੀ ਹੈ।
ਅਜਿਹੇ 'ਚ ਬ੍ਰਸ਼ ਕਰਦੇ ਸਮੇਂ ਰੋਜ਼ ਜਿੱਭ ਨੂੰ ਟੰਗ ਕਲੀਨਰ ਨਾਲ ਜ਼ਰੂਰ ਸਾਫ਼ ਕਰੋ ਜਿਸ ਨਾਲ ਸਾਹ ਦੀ ਬਦਬੂ ਅਤੇ ਮੁੰਹ ਦੇ ਸੰਕਰਮਣ ਤੋਂ ਬਚਾਅ ਹੋ ਸਕੇ।ਪਾਰਸਲੀ ਦੀਆਂ ਟਹਿਣੀਆਂ ਨੂੰ ਬਰੀਕ ਕੱਟ ਕੇ, ਦੋ ਤੋਂ ਤਿੰਨ ਲੌਂਗ ਜਾਂ ਚੌਥਾਈ ਚੱਮਚ ਪੀਸੇ ਹੋਏ ਲੌਂਗ ਨੂੰ ਦੋ ਕਪ ਪਾਣੀ ਵਿਚ ਉਬਾਲੋ। ਇਸ ਨੂੰ ਠੰਡਾ ਹੋਣ 'ਤੇ ਦਿਨ ਵਿਚ ਕਈ ਵਾਰ ਮਾਉਥਵਾਸ਼ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪਾਣੀ ਖ਼ੂਬ ਪੀਉ ਅਤੇ ਢਿੱਡ ਨੂੰ ਸਾਫ਼ ਰਖੋ।
ਸੌਂਫ਼ ਇਕ ਮਸਾਲਾ ਹੈ ਜੋ ਜ਼ਿਆਦਾਤਰ ਖਾਣਾ ਪਕਾਉਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਸੌਂਫ਼ ਵੀ ਬਦਬੂਦਾਰ ਸਾਹ ਤੋਂ ਛੁੱਟਕਾਰਾ ਪਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਛੋਟਾ ਚੱਮਚ ਸੌਂਫ਼ ਨੂੰ ਲੈ ਅਤੇ ਅਪਣੇ ਮੁੰਹ ਵਿਚ ਪਾ ਕੇ ਹੌਲੀ - ਹੌਲੀ ਚਬਾਉ, ਇਸ ਮਸਾਲੇ ਵਿਚ ਤਾਜ਼ਾ ਸਾਹ ਦੇਣ ਲਈ ਰੋਗ ਨੂੰ ਰੋਕਣ ਵਾਲੇ ਗੁਣ ਹੁੰਦੇ ਹਨ। ਤੁਸੀਂ ਇਲਾਇਚੀ ਜਾਂ ਲੌਂਗ ਵਰਗੇ ਹੋਰ ਪ੍ਰਮਾਣਿਕ ਮਸਾਲੇ ਦੀ ਵੀ ਵਰਤੋਂ ਕਰ ਸਕਦੇ ਹੋ।