Health News: ਸ਼ਹਿਦ ਵਾਲਾ ਪਾਣੀ, ਕਬਜ਼ ਨੂੰ ਕਰੇ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਸਰੀਰ ਵਿਚ ਕਈ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ

Honey water cures constipation Health News

Honey water cures constipation Health News: ਅੱਜਕਲ ਜ਼ਿਆਦਾਤਰ ਲੋਕਾਂ ਨੂੰ ਢਿੱਡ ਨਾਲ ਸਬੰਧਤ ਸਮੱਸਿਆਵਾਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਕਬਜ਼ ਹੋਣਾ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਵਾਲਾ ਪਾਣੀ ਪੀਉ। ਇਹ ਪਾਣੀ ਢਿੱਡ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਸੁੱਕੇ ਮਲ ਨੂੰ ਪਾਣੀ ਵਿਚ ਭਿਉਂ ਦਿੰਦਾ ਹੈ।

ਇਸ ਸਮੱਗਰੀ ਨਾਲ ਕਬਜ਼ ਦੀ ਸਮੱਸਿਆ ਨੂੰ ਖ਼ਤਮ ਕਰਨ ਵਿਚ ਮਦਦ ਮਿਲਦੀ ਹੈ। ਸਰੀਰ ਵਿਚ ਕਈ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ। ਜੇਕਰ ਇਹ ਸਰੀਰ ਤੋਂ ਬਾਹਰ ਨਾ ਨਿਕਲਣ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਸ਼ਹਿਦ ਸਰੀਰ ਤੋਂ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ।

ਵੇਖਿਆ ਜਾਵੇ ਤਾਂ ਇਹ ਇਕ ਤਰ੍ਹਾਂ ਦੀ ਡੀਟਾਕਸ ਡਾਈਟ ਹੈ। ਇਸ ਵਿਚ ਅਜਿਹੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦੇ ਹਨ ਅਤੇ ਸਰੀਰ ਦੀ ਬੁਢਾਪਾ ਰੋਕਣ ਵਾਲੀ ਸ਼ਕਤੀ ਨੂੰ ਵੀ ਵਧਾਉਂਦੇ ਹਨ। ਸ਼ਹਿਦ ਵਾਲਾ ਪਾਣੀ ਪੀਣ ਨਾਲ ਵੀ ਢਿੱਡ ਦਰੁਸਤ ਰਹਿੰਦਾ ਹੈ। ਇਸ ਵਿਚ ਮਿਲਣ ਵਾਲੇ ਵਿਸ਼ਾਣੂ ਨਾਸ਼ਕ ਢਿੱਡ ਨੂੰ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਦੂਰ ਕਰਨ ਵਿਚ ਮਦਦ ਕਰਦੇ ਹਨ ਅਤੇ ਪਾਚਨ ਕਿਰਿਆ ਨੂੰ ਦਰੁਸਤ ਰਖਦੇ ਹਨ।   

(For more news apart from “Honey water cures constipation Health News ,” stay tuned to Rozana Spokesman.)