ਮੀਂਹ 'ਚ ਕੀੜੇ ਕੱਟ ਲੈਣ ਤਾਂ ਅਜ਼ਮਾਓ ਇਹ ਉਪਾਅ

ਏਜੰਸੀ

ਜੀਵਨ ਜਾਚ, ਸਿਹਤ

ਮੀਂਹ ਦੇ ਮੌਸਮ ਵਿਚ ਤਮਾਮ ਤਰ੍ਹਾਂ ਦੇ ਕੀੜੇ - ਮਕੋੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਦੇ ਕੱਟਣ ਨਾਲ ਕਈ ਵਾਰ ਤੇਜ਼ ਦਰਦ, ਜਲਨ ਅਤੇ ਸੋਜ ਦਾ ਸਾਹਮਣਾ ਕਰਨਾ....

If you get bitten by insects in the rain, try this remedy

 

ਮੀਂਹ ਦੇ ਮੌਸਮ ਵਿਚ ਤਮਾਮ ਤਰ੍ਹਾਂ ਦੇ ਕੀੜੇ - ਮਕੋੜਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਦੇ ਕੱਟਣ ਨਾਲ ਕਈ ਵਾਰ ਤੇਜ਼ ਦਰਦ, ਜਲਨ ਅਤੇ ਸੋਜ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਕੀੜਿਆਂ ਦੇ ਕੱਟਣ 'ਤੇ ਜੇਕਰ ਤੁਸੀਂ ਤੁਰੰਤ ਕੁੱਝ ਘਰੇਲੂ ਨੁਸਖਿਆਂ ਨੂੰ ਅਪਣਾਉਂਦੇ ਹੋ ਤਾਂ ਇਸ ਤੋਂ ਬਹੁਤ ਰਾਹਤ ਮਿਲ ਸਕਦੀ ਹੈ। 
ਕੀੜੀ, ਮਧੂਮੱਖੀ, ਧਮੂੜੀ ਜਾਂ ਕਿਸੇ ਹੋਰ ਕੀੜੇ ਦੇ ਕੱਟਣ ਨਾਲ ਚਮੜੀ ਲਾਲ ਹੋ ਜਾਂਦੀ ਹੈ ਜਾਂ ਸੋਜ ਆ ਜਾਂਦੀ ਹੈ ਤਾਂ ਉਸ ਜਗ੍ਹਾ 'ਤੇ ਝੱਟਪੱਟ ਬਰਫ਼ ਮਲੋ। ਇਸ ਨਾਲ ਜਲਨ ਘੱਟ ਹੋਵੇਗੀ ਅਤੇ ਸੋਜ ਵੀ ਦੂਰ ਹੋਵੇਗੀ। ਕੱਪੜੇ ਵਿਚ ਬਰਫ਼ ਦੇ ਟੁਕੜੇ ਲਵੋ ਅਤੇ ਕੀੜੇ ਦੇ ਕੱਟੇ ਹੋਏ ਹਿੱਸੇ 'ਤੇ 20 ਮਿੰਟ ਤੱਕ ਰੱਖੋ। ਇਸ ਦੀ ਠੰਢਕ ਨਾਲ ਰਕਤ ਕੋਸ਼ਿਕਾਵਾਂ ਸੁੰਗੜ ਜਾਣਗੀਆਂ ਅਤੇ ਦਰਦ ਅਤੇ ਖੁਰਕ ਦਾ ਅਹਿਸਾਸ ਨਹੀਂ ਹੋਵੇਗਾ। 

ਜੇਕਰ ਕੀੜੀ, ਮਧੂਮੱਖੀ ਜਾਂ ਭਰਿੰਡ ਨੇ ਕੱਟਿਆ ਹੋਵੇ ਤਾਂ ਘਰ ਵਿਚ ਮੌਜੂਦ ਟੂਥਪੇਸਟ ਤੁਰੰਤ ਕੱਟੇ ਹੋਏ ਸਥਾਨ 'ਤੇ ਲਗਾ ਲਵੋ।  ਟੂਥਪੇਸਟ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਇਸ ਲਈ ਇਹ ਦਰਦ ਅਤੇ ਸੋਜ ਨੂੰ ਘੱਟ ਕਰਦਾ ਹੈ।  ਇਸ ਵਿਚ ਮੌਜੂਦ ਪੁਦੀਨਾ ਜਲਨ ਨੂੰ ਠੀਕ ਕਰਦੀ ਹੈ।

ਬੇਕਿੰਗ ਸੋਡਾ ਵੀ ਕੀੜੀਆਂ ਦੇ ਕੱਟਣ 'ਤੇ ਇੱਕ ਪ੍ਰਭਾਵੀ ਕੁਦਰਤੀ ਉਪਚਾਰ ਹੈ। ਇਸ ਦਾ ਕੌੜਾਪਨ ਕੀੜੇ-ਮਕੌੜਿਆਂ ਦੇ ਡੰਕ ਨੂੰ ਬੇਅਸਰ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਂਟੀਇੰਫਲਾਮੇਟਰੀ ਗੁਣ ਸੋਜ, ਦਰਦ ਅਤੇ ਲਾਲਿਮਾ ਨੂੰ ਘੱਟ ਕਰਦਾ ਹੈ। ਸਮੱਸਿਆ ਹੋਣ 'ਤੇ ਇਕ ਚਮਚ ਬੇਕਿੰਗ ਸੋਡੇ ਵਿਚ ਥੋੜ੍ਹਾ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਫਿਰ ਇਸ ਪੇਸਟ ਨੂੰ ਪ੍ਰਭਾਵਿਤ ਹਿੱਸੇ 'ਤੇ 5 ਤੋਂ 10 ਮਿੰਟ ਲਈ ਲਗਿਆ ਰਹਿਣ ਦਿਓ। 

ਕੀੜੀਆਂ ਦੇ ਕੱਟਣ 'ਤੇ ਹੋਣ ਵਾਲੀ ਖੁਰਕ, ਜਲਨ ਅਤੇ ਸੋਜ ਨੂੰ ਘੱਟ ਕਰਨ ਲਈ ਪ੍ਰਭਾਵਿਤ ਜਗ੍ਹਾ 'ਤੇ ਤੁਲਸੀ ਦੀਆਂ ਪੱਤੀਆਂ ਲਗਾਓ। ਇਸ ਦੇ ਲਈ ਤੁਲਸੀ ਦੀਆਂ ਪੱਤੀਆਂ ਨੂੰ ਮਸਲੋ ਅਤੇ 10 ਮਿੰਟ ਤੱਕ ਚਮੜੀ 'ਤੇ ਮਲੋ। ਇਸ ਨਾਲ ਜਲਨ ਠੀਕ ਹੋਵੇਗੀ ਨਾਲ ਹੀ ਇਨਫੈਕਸ਼ਨ ਵੀ ਨਹੀਂ ਫੈਲੇਗੀ। 

ਕੀੜੀਆਂ ਦੇ ਕੱਟਣ 'ਤੇ ਰਾਹਤ ਪਾਉਣ ਲਈ ਸ਼ਹਿਦ ਬਿਹਤਰ ਉਪਾਅ ਹੈ। ਇਸ ਵਿਚ ਮੌਜੂਦ ਐਨਜ਼ਾਈਮ ਜ਼ਹਿਰ ਨੂੰ ਬੇਅਸਰ ਕਰਨ ਵਿਚ ਮਦਦ ਕਰਦੇ ਹਨ ਅਤੇ ਇਸ ਦਾ ਐਂਟੀਬੈਕਟੀਰੀਅਲ ਗੁਣ ਸੰਕਰਮਣ ਵਧਣ ਨਹੀਂ ਦਿੰਦਾ। ਨਾਲ ਹੀ ਇਹ ਦਰਦ ਅਤੇ ਖੁਰਕ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਕੀੜੇ ਦੇ ਡੰਕ ਵਾਲੇ ਹਿੱਸੇ ਵਿਚ ਸ਼ਹਿਦ ਨੂੰ ਲਗਾ ਕੇ ਛੱਡ ਦਿਓ। ਇਸ ਦਾ ਠੰਡਾ ਪ੍ਰਭਾਵ ਡੰਕ ਦੇ ਲੱਛਣਾਂ ਨੂੰ ਘੱਟ ਕਰ ਦਿੰਦਾ ਹੈ।