Heath News: ਸਰਦੀਆਂ ਵਿਚ ਜੇਕਰ ਤੁਸੀਂ ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਉ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Heath News: ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।

Cough and flu-like problems News in punjabi

Cough and flu-like problems News in punjabi : ਸਰਦੀਆਂ ਦਾ ਮੌਸਮ ਆਉਂਦੇ ਸਾਰ ਜ਼ੁਕਾਮ ਦੇ ਨਾਲ-ਨਾਲ ਫਲੂ ਅਤੇ ਖੰਘ ਵਰਗੀਆਂ ਬੀਮਾਰੀਆਂ ਦਾ ਕਹਿਰ ਜਾਰੀ ਹੋ ਜਾਂਦਾ ਹੈ। ਖੰਘ ਜਾਂ ਨੱਕ ਬੰਦ ਹੋਣ ਵਰਗੀਆਂ ਜ਼ਿਆਦਾਤਰ ਸਮੱਸਿਆਵਾਂ ਰਾਤ ਦੇ ਸਮੇਂ ਹੀ ਹੁੰਦੀਆਂ ਹਨ। ਜਿਵੇਂ ਰਾਤ ਨੂੰ ਅਸੀਂ ਲੇਟਦੇ ਹਾਂ, ਸਾਹ ਨਾਲੀ ਨੂੰ ਸਾਫ਼ ਰੱਖਣ ਲਈ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਖੰਘ ਵਧ ਜਾਂਦੀ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ। ਇਸ ਸਮੱਸਿਆ ਤੋਂ ਬਚਣ ਕਿਹੜੇ ਨੁਸਖ਼ੇ ਅਪਣਾਉਣੇ ਚਾਹੀਦੇ ਹਨ, ਆਉ ਜਾਣਦੇ ਹਾਂ ਇਸ ਬਾਰੇ:

ਰਾਤ ਦੇ ਸਮੇਂ ਕਮਰੇ ਦਾ ਦਰਵਾਜ਼ਾ ਬੰਦ ਰੱਖੋ ਜਿਸ ਨਾਲ ਨਮੀ ਦੀ ਮਾਤਰਾ ਬਰਕਰਾਰ ਰਹਿੰਦੀ ਹੈ। ਕਮਰੇ ਵਿਚ ਨਮੀ ਦਾ ਪੱਧਰ 40 ਤੋਂ 60 ਫ਼ੀ ਸਦੀ ਤਕ ਬਣਾਈ ਰੱਖਣ ਨਾਲ ਵਾਇਰਸ ਦਾ ਸੰਚਾਰ ਘੱਟ ਹੁੰਦਾ ਹੈ। ਇਸ ਨਾਲ ਖੰਘ ਅਤੇ ਨੱਕ ਬੰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸੌਣ ਵੇਲੇ ਕਮਰੇ ਦੀਆਂ ਖਿੜਕੀਆਂ ਬੰਦ ਰੱਖੋ ਅਤੇ ਧੂੜ ਅਤੇ ਗੰਦਗੀ ਤੋਂ ਬਚਣ ਦਾ ਪ੍ਰਬੰਧ ਕਰੋ। 

ਸਰਦੀਆਂ ਦੇ ਮੌਸਮ ਵਿਚ ਜੇਕਰ ਤੁਸੀਂ ਫਲੂ ਜਾਂ ਖੰਘ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ ਭਰ ਤਰਲ ਪਦਾਰਥਾਂ ਦਾ ਸੇਵਨ ਕਰੋ। ਇਸ ਨਾਲ ਬਲਗ਼ਮ ਪਤਲੀ ਹੋਵੇਗੀ ਅਤੇ ਲੇਟਣ ਵੇਲੇ ਨੱਕ ਵਿਚੋਂ ਪਾਣੀ ਨਹੀਂ ਆਵੇਗਾ। ਸੌਣ ਤੋਂ ਪਹਿਲਾਂ ਹਮੇਸ਼ਾ ਤਰਲ ਅਤੇ ਗਰਮ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ।  ਖੰਘ ਅਤੇ ਜ਼ੁਕਾਮ ਦੇ ਕਾਰਨ ਕਈ ਵਾਰ ਗਲਾ ਸੁਕਣ ਲਗਦਾ ਹੈ ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਸ਼ਹਿਦ ਜਾਂ ਕਫ ਸਿਰਪ ਦੀਆਂ ਕੁੱਝ ਬੂੰਦਾਂ ਲੈ ਸਕਦੇ ਹੋ। ਇਸ ਨਾਲ ਗਲਾ ਸੁਕਣ ਤੋਂ ਬਚੇਗਾ। ਇਹ ਬੱਚਿਆਂ ਅਤੇ ਵੱਡਿਆਂ ਲਈ ਬਹੁਤ ਲਾਭਦਾਇਕ ਹੈ। ਆਮ ਜ਼ੁਕਾਮ ਅਤੇ ਖੰਘ 7 ਦਿਨਾਂ ਵਿਚ ਠੀਕ ਹੋ ਜਾਂਦੀ ਹੈ। ਹਾਲਾਂਕਿ, ਕੁੱਝ ਮਾਮਲਿਆਂ ਵਿਚ ਖੰਘ ਦੋ ਹਫ਼ਤਿਆਂ ਤਕ ਰਹਿ ਸਕਦੀ ਹੈ। ਜੇਕਰ ਤਿੰਨ ਹਫ਼ਤਿਆਂ ਬਾਅਦ ਵੀ ਕੋਈ ਸੁਧਾਰ ਨਹੀਂ ਹੁੰਦਾ, ਤਾਂ ਡਾਕਟਰ ਨੂੰ ਜ਼ਰੂਰ ਮਿਲੋ। ਇਸ ਨਾਲ ਐਲਰਜੀ ਅਤੇ ਦਮੇ ਦੀ ਸਮੱਸਿਆ ਹੋ ਸਕਦੀ ਹੈ। ਇਸ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਵੋ।

ਸਰਦੀਆਂ ਵਿਚ ਜੇਕਰ ਤੁਸੀਂ ਖੰਘ-ਜ਼ੁਕਾਮ ਅਤੇ ਫ਼ਲੂ ਦੀ ਸਮੱਸਿਆ ਤੋਂ ਜ਼ਿਆਦਾ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਗਰਮ ਪਾਣੀ ਨਾਲ ਇਸ਼ਨਾਨ ਕਰੋ। ਸ਼ਹਿਦ ਗਲੇ ਦੀ ਲਾਗ ਦਾ ਸੱਭ ਤੋਂ ਵਧੀਆ ਇਲਾਜ ਹੋ ਸਕਦਾ ਹੈ। ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਜ਼ੁਕਾਮ ਅਤੇ ਖੰਘ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਗਲੇ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਕਾਰਗਰ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ। ਜਦੋਂ ਤੁਸੀਂ ਸੌਂਦੇ ਹੋ ਤਾਂ ਅਪਣੇ ਸਿਰ ਨੂੰ ਸਰਹਾਣੇ ਦੀ ਮਦਦ ਨਾਲ ਉੱਚਾ ਕਰ ਕੇ ਰੱਖੋ। ਅਜਿਹਾ ਕਰਨ ਨਾਲ ਬਲਗ਼ਮ ਨੂੰ ਬਾਹਰ ਕੱਢਣ ਵਿਚ ਮਦਦ ਮਿਲੇਗੀ। ਛੋਟੇ ਬੱਚਿਆਂ ਲਈ ਸਰਹਾਣੇ ਦੀ ਵਰਤੋਂ ਉਚਿਤ ਨਹੀਂ ਸਮਝੀ ਜਾਂਦੀ।