Health News: ਬੱਚਿਆਂ ਨੂੰ ਖਾਂਸੀ ਅਤੇ ਜ਼ੁਕਾਮ ਤੋਂ ਬਚਾਉਂਦਾ ਹੈ ‘ਚੀਕੂ’

ਏਜੰਸੀ

ਜੀਵਨ ਜਾਚ, ਸਿਹਤ

Health News: ਅੱਜ ਅਸੀ ਤੁਹਾਨੂੰ ਚੀਕੂ ਦੇ ਫ਼ਾਇਦਿਆਂ ਬਾਰੇ ਦਸਾਂਗੇ: 

'Chiku' protects children from cough and cold

 

Health News:   ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਬੱਚੇ ਇਸ ਬਾਰੇ ਸੋਚਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਖੁਆਉਣਾ ਚਾਹੀਦਾ ਹੈ।

ਅੱਜ ਅਸੀ ਤੁਹਾਨੂੰ ਚੀਕੂ ਦੇ ਫ਼ਾਇਦਿਆਂ ਬਾਰੇ ਦਸਾਂਗੇ: 

ਬੱਚੇ ਨੂੰ 6 ਮਹੀਨਿਆਂ ਦਾ ਹੋਣ ’ਤੇ ਉਸ ਨੂੰ ਠੋਸ ਚੀਜ਼ਾਂ ਖਵਾਈਆਂ ਜਾ ਸਕਦੀਆਂ ਹਨ। ਅਜਿਹੇ ਵਿਚ ਜੇ ਤੁਹਾਡਾ ਬੱਚਾ 6 ਮਹੀਨੇ ਜਾਂ ਇਸ ਤੋਂ ਵੱਡਾ ਹੈ ਤਾਂ ਤੁਸੀਂ ਉਸ ਨੂੰ ਚੀਕੂ ਖੁਆ ਸਕਦੇ ਹੋ। ਇਸ ਨਾਲ ਉਸ ਦੀ ਇਮਿਊਨਟੀ ਵਧਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹੇਗਾ। ਗੱਲ ਜੇ ਬੱਚੇ ਨੂੰ ਚੀਕੂ ਖੁਆਉਣ ਦੀ ਕਰੀਏ ਤਾਂ ਇਸ ਲਈ ਚੀਕੂ ਦਾ ਛਿਲਕਾ ਉਤਾਰ ਕੇ ਇਸ ਨੂੰ ਫੇਹ ਕੇ ਖੁਆਉ।

ਬੱਚਿਆਂ ਨੂੰ ਚੀਕੂ ਖਵਾਉਣ ਦੇ ਫ਼ਾਇਦੇ

ਚੀਕੂ ਆਇਰਨ ਦਾ ਉਚਿਤ ਸਰੋਤ ਹੋਣ ਕਾਰਨ ਖ਼ੂਨ ਦੀ ਕਮੀ ਨੂੰ ਪੂਰੀ ਕਰਦਾ ਹੈ। ਇਸ ਨਾਲ ਬੱਚਿਆਂ ਵਿਚ ਥਕਾਵਟ, ਕਮਜ਼ੋਰੀ ਦੀ ਸਮੱਸਿਆ ਨੂੰ ਦੂਰ ਹੋ ਕੇ ਦਿਨ ਭਰ ਐਕਟਿਵ ਰਹਿਣ ਵਿਚ ਸਹਾਇਤਾ ਮਿਲਦੀ ਹੈ।

ਚੀਕੂ ਵਿਚ ਫ਼ਾਈਬਰ ਹੋਣ ਨਾਲ ਪਾਚਨਤੰਤਰ ਮਜ਼ਬੂਤ ਹੋਣ ਵਿਚ ਸਹਾਇਤਾ ਮਿਲਦੀ ਹੈ। ਅਜਿਹੇ ਵਿਚ ਪੇਟ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਆਦਿ ਤੋਂ ਰਾਹਤ ਮਿਲਦੀ ਹੈ।

ਚੀਕੂ ਵਿਚ ਵਿਟਾਮਿਨ ਏ, ਸੀ, ਬੀ6 ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਇਹ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਬੀ6 ਦਿਮਾਗ ਦੇ ਬਿਹਤਰ ਵਿਕਾਸ ਵਿਚ ਸਹਾਇਤਾ ਕਰਦਾ ਹੈ।

ਚੀਕੂ ਵਿਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਇਮਿਊਨਿਟੀ ਵਧਾਉਣ ਦੇ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਉਂਦੇ ਹਨ। ਅਜਿਹੇ ਵਿਚ ਜੇ ਤੁਹਾਡਾ ਬੱਚਾ ਵਾਰ-ਵਾਰ ਸਰਦੀ-ਜ਼ੁਕਾਮ, ਬਲਗਮ ਅਤੇ ਖੰਘ ਦੀ ਚਪੇਟ ਵਿਚ ਆਉਂਦਾ ਹੈ ਤਾਂ  ਨੂੰ ਚੀਕੂ ਖਿਵਾਉ।