ਮੈਮਰੀ ਪਾਵਰ ਨੂੰ ਇਸ ਤਰ੍ਹਾਂ ਕਰ ਸਕਦੇ ਹੋ 2 ਗੁਣਾ, ਸਿਰਫ ਅਪਣਾਓ ਇਹਨਾਂ 'ਚੋਂ ਕੋਈ ਇਕ ਤਰੀਕਾ

ਏਜੰਸੀ

ਜੀਵਨ ਜਾਚ, ਸਿਹਤ

ਮੈਮੋਰੀ ਪਾਵਰ ਨੂੰ 2 ਗੁਣਾ ਕੀਤਾ ਜਾ ਸਕਦਾ ਹੈ

You can double the memory power like this, just follow one of these methods

 

ਸਹੀ ਖਾਣਾ ਨਾ ਲੈਣ ਜਾਂ ਸਰੀਰ ਐਕਟਿਵ ਨਾ ਰਹਿਣ ਦੇ ਕਾਰਨ ਮੈਮੋਰੀ ਪਾਵਰ ਕਮਜ਼ੋਰ ਹੋਣ ਲਗਦੀ ਹੈ ਪਰ ਇਸਨੂੰ ਕੁਝ ਆਸਾਨ ਉਪਰਾਲਿਆਂ ਦੇ ਜ਼ਰੀਏ 2 ਗੁਣਾ ਕੀਤਾ ਜਾ ਸਕਦਾ ਹੈ। ਨੈਸ਼ਨਲ ਇੰਸਟੀਟਿਊਟ ਆਫ ਆਯੁਰਵੇਦ ਦੇ ਮਾਹਿਰਾਂ ਦੇ ਮੁਤਾਬਕ ਕੁਝ ਮੈਮਰੀ ਪਾਵਰ ਵਧਾਉਣ ਦੇ ਤਰੀਕੇ ਦੱਸ ਰਹੇ ਹਾਂ। 

ਦੁੱਧ ਅਤੇ ਸ਼ਹਿਦ : ਰੋਜ਼ ਇਕ ਗਲਾਸ ਦੁੱਧ 'ਚ 2 ਚੱਮਚ ਸ਼ਹਿਦ ਮਿਲਾ ਕੇ ਪੀਓ। ਇਹ ਮੈਮਰੀ ਪਾਵਰ ਵਧਾਉਣ 'ਚ ਕਾਫ਼ੀ ਮਦਦ ਕਰਦਾ ਹੈ। 

ਬਾਦਾਮ : 7 ਤੋਂ 8 ਬਦਾਮ ਰਾਤ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਛਿਲਕੇ ਉਤਾਰ ਕੇ ਪੇਸਟ ਬਣਾ ਲਵੋ। ਇਸਨੂੰ ਇਕ ਚੱਮਚ ਸ਼ਹਿਦ ਨੂੰ ਦੁੱਧ 'ਚ ਮਿਲਾਕੇ ਪਿਓ।

ਬ੍ਰਹਮੀ : ਇਸ 'ਚ ਐਂਟੀ - ਆਕਸੀਡੈਂਟ ਪਾਏ ਜਾਂਦੇ ਹਨ, ਜੋ ਮੈਮਰੀ ਪਾਵਰ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸਦੇ ਧੂੜਾ ਨੂੰ ਰੋਜ਼ਾਨਾ ਪੀਣ ਨਾਲ ਕਾਫ਼ੀ ਫਾਇਦਾ ਮਿਲਦਾ ਹੈ। 

ਆਂਵਲਾ : ਇਕ ਚਮਚ ਆਂਵਲੇ ਦਾ ਰਸ 2 ਚੱਮਚ ਸ਼ਹਿਦ 'ਚ ਮਿਲਾਕੇ ਪਿਓ। ਇਸਤੋਂ ਭੂਲਣ ਦੀ ਸਮੱਸਿਆ ਘੱਟ ਹੋਵੇਗੀ।