ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ, ਹੋ ਸਕਦੀਆਂ ਹਨ ਕਈ ਸਮੱਸਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ

Representational

ਜਿਥੇ ਦਹੀਂ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ ਉਧਰ ਇਸ ਨੂੰ ਗ਼ਲਤ ਚੀਜ਼ਾਂ ਨਾਲ ਖਾਧਾ ਜਾਵੇ ਤਾਂ ਇਹ ਫ਼ਾਇਦੇ ਦੀ ਥਾਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦਸਾਂਗੇ ਜਿਨ੍ਹਾਂ ਨਾਲ ਦਹੀਂ ਨਹੀਂ ਖਾਣਾ ਚਾਹੀਦਾ।

- ਅੰਬ ਅਤੇ ਦਹੀਂ ਦੀ ਇਕੱਠੇ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸਰੀਰ ’ਚ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਹਨ ਅਤੇ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਦੋਵਾਂ ਦੀ ਤਸੀਰ ਵਖਰੀ-ਵਖਰੀ ਹੰੁਦੀ ਹੈ।

-ਉਂਜ ਤਾਂ ਲੋਕ ਦਾਲ ਦੇ ਨਾਲ ਰਾਇਤਾ ਖਾਣਾ ਪਸੰਦ ਕਰਦੇ ਹਨ ਪਰ ਇਹ ਸਰੀਰ ਲਈ ਠੀਕ ਨਹੀਂ ਹੈ। ਮਾਂਹ ਦੀ ਦਾਲ ਨਾਲ ਦਹੀਂ ਖਾਣ ਨਾਲ ਗੈਸ, ਦਸਤ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

-ਪਿਆਜ਼ ਸਰੀਰ ’ਚ ਗਰਮੀ ਪੈਦਾ ਕਰਦੇ ਹਨ ਜਦੋਂ ਕਿ ਦਹੀਂ ਦੀ ਤਸੀਰ ਠੰਢੀ ਹੁੰਦੀ ਹੈ। ਅਜਿਹੇ ’ਚ ਜੇਕਰ ਦਹੀਂ ਨਾਲ ਪਿਆਜ਼ ਖਾਧੇ ਜਾਣ ਤਾਂ ਤੁਹਾਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੋ। ਠੰਢਾ ਅਤੇ ਗਰਮ ਇਕੱਠੇ ਖਾਣ ਨਾਲ ਸਰੀਰ ਨੂੰ ਐਕਜ਼ਾਇਮਾ, ਸੋਰਾਈਸਿਸ ਦੇ ਨਾਲ ਐਸੀਡਿਟੀ, ਗੈਸ ਵਰਗੀਆਂ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ।

-ਪੰਜਾਬੀ ਲੋਕ ਪਰਾਂਠਿਆਂ ਨਾਲ ਦਹੀਂ ਖਾਣਾ ਕਾਫ਼ੀ ਪਸੰਦ ਕਰਦੇ ਹਨ ਪਰ ਦਹੀਂ ਨਾਲ ਤੇਲ ਨਾਲ ਬਣੀਆਂ ਵਸਤੂਆਂ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

-ਜੇਕਰ ਤੁਸੀਂ ਵੀ ਦਹੀਂ ਨਾਲ ਮੱਛੀ ਖਾਂਦੇ ਹੋ ਤਾਂ ਅੱਜ ਹੀ ਬੰਦ ਕਰ ਦਿਉ। ਅਜਿਹਾ ਕਰਦੇ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਦੋਵਾਂ ਦੀ ਇਕੱਠੇ ਵਰਤੋਂ ਕਰਨ ਨਾਲ ਅਪਚ ਅਤੇ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।