Health News: ਸਿਹਤ ਲਈ ਬੇਹੱਦ ਲਾਭਦਾਇਕ ਹੈ ਹਰੀ ਮਿਰਚ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰੀ ਮਿਰਚ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ

Green pepper is very useful for health

Health News in Punjabi: ਹਰੀ ਮਿਰਚ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਨੂੰ ਬਣਾਈ ਰੱਖਣ ’ਚ ਤੇ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰਨ ’ਚ ਮਦਦ ਕਰਦੇ ਹਨ। ਹਰੀ ਮਿਰਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਵਿਟਾਮਿਨ ਏ, ਬੀ 6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਦਾ ਸੇਵਨ ਆਚਾਰ, ਚਟਣੀ, ਸਬਜ਼ੀਆਂ ਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ।

ਹਰੀ ਮਿਰਚ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ ’ਚ ਵੀ ਹਰੀ ਮਿਰਚ ’ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ। ਹਰੀ ਮਿਰਚ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੀ ਇੰਫ਼ੈਕਸ਼ਨ ਤੋਂ ਸਰੀਰ ਤੇ ਚਮੜੀ ਦੀ ਰਖਿਆ ਕਰਦੇ ਹਨ। ਹਰੀ ਮਿਰਚ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਨ ਦੀ ਸਮਰੱਥਾ ’ਚ ਵਾਧਾ ਕਰ ਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫ਼ੀ ਹਦ ਤਕ ਖ਼ੁਸ਼ਨੁਮਾ ਰਹਿਣ ’ਚ ਮਦਦ ਮਿਲਦੀ ਹੈ। ਹਰੀ ਮਿਰਚ ਭਾਰ ਘਟਾਉਣ ’ਚ ਫ਼ਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ ’ਚ ਕੈਲਰੀ ਬਿਲਕੁਲ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ ’ਚ ਕਾਫ਼ੀ ਮਦਦਗਾਰ ਹੁੰਦੀ ਹੈ। ਹਰੀ ਮਿਰਚ ਨਾਲ ਦਿਲ ਨਾਲ ਸਬੰਧਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਦਿਲ ਦਾ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।