ਗਰਮੀਆਂ 'ਚ ਖਰਬੂਜਾ ਖਾਣ ਦੇ ਫ਼ਾਇਦੇ
ਗਰਮੀਆਂ ਵਿਚ ਅਕਸਰ ਲੋਕ ਅਜਿਹੇ ਫਲ ਅਤੇ ਸਬਜੀਆਂ ਖਾਣਾ ਪਸੰਦ ਕਰਦੇ ਹਨ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ।
ਗਰਮੀਆਂ ਵਿਚ ਅਕਸਰ ਲੋਕ ਅਜਿਹੇ ਫਲ ਅਤੇ ਸਬਜੀਆਂ ਖਾਣਾ ਪਸੰਦ ਕਰਦੇ ਹਨ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਵੇਂ ਕਿ ਤਰਬੂਜ, ਖੀਰਾ, ਕੱਕੜੀ ਅਤੇ ਖਰਬੂਜਾ। ਇਹ ਫਲ ਗਰਮੀ ਦੇ ਮੌਸਮ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਇਹੀ ਫਲ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੋਣ ਦਿੰਦੇ ਅਤੇ ਸਾਨੂੰ ਸ਼ਕਤੀ ਵੀ ਦਿੰਦੇ ਹਨ। ਅਜਿਹਾ ਹੀ ਇਕ ਫਲ ਹੈ ਖਰਬੂਜਾ। ਜੋ ਕਿ ਗਰਮੀ ਦੇ ਮੌਸਮ ਵਿਚ ਖ਼ੂਬ ਖਾਧਾ ਜਾਂਦਾ ਹੈ।
ਜੇ ਗੱਲ ਖਰਬੂਜੇ ਦੀ ਹੋਵੇ ਤਾਂ ਇਹ ਗਰਮੀ 'ਚ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਵੀ ਮਦਦ ਕਰਦਾ ਹੈ। ਖਰਬੂਜੇ 'ਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨੂੰ ਖਾ ਕੇ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਖਰਬੂਜੇ ਨੂੰ ਐਂਟੀਆਕਸੀਡੈਂਟ, ਵਿਟਾਮਿਨ ਸੀ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਇਸ 'ਚ ਹੋਰ ਵੀ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਫਿੱਟ ਰੱਖਣ 'ਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਨੂੰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਰੋਜ਼ਾਨਾ ਖਰਬੂਜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਵੋਗੇ।
1. ਭਾਰ ਘਟਾਏ
ਖਰਬੂਜੇ 'ਚ ਫੈਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਭਾਰ ਵਧਣ ਦੀ ਕੋਈ ਟੈਂਸ਼ਨ ਹੀ ਨਹੀਂ ਰਹਿੰਦੀ। ਇਸ ਤੋਂ ਇਲਾਵਾ ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਅਤੇ ਇਹ ਸਰੀਰ 'ਚ ਐਨਰਜੀ ਨੂੰ ਬਣਾਈ ਰੱਖਦਾ ਹੈ। ਇਸ ਨੂੰ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ।
2. ਸੂਗਰ
ਖਰਬੂਜ਼ੇ 'ਚ ਕਈ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹੋ ਜੋ ਸਰੀਰ ਨੂੰ ਗੰਭੀਰ ਬੀਮਾਰੀ ਤੋਂ ਬਚਾਈ ਰਖਦੇ ਹਨ। ਸੂਗਰ ਦੇ ਮਰੀਜ਼ਾਂ ਲਈ ਖਰਬੂਜਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਡਾਇਬਿਟੀਜ਼ ਵੀ ਕੰਟਰੋਲ 'ਚ ਰਹਿੰਦੀ ਹੈ।
3. ਅੱਖਾਂ ਦੀ ਰੋਸ਼ਨੀ ਵਧਾਏ
ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਪਪੀਤਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਹੈ ਪਰ ਖਰਬੂਜੇ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ। ਇਸ ਨੂੰ ਖਾਣ ਨਾਲ ਅੱਖਾਂ ਦੀ ਰੇਟੀਨਾ ਦੀ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਅੱਖਾਂ ਲੰਮੇ ਸਮੇਂ ਤੱਕ ਠੀਕ ਰਹਿੰਦੀਆਂ ਹਨ।
4. ਦਿਲ ਲਈ ਫ਼ਾਇਦੇਮੰਦ
ਦਿਲ ਲਈ ਵੀ ਖਰਬੂਜਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਖਰਬੂਜੇ 'ਚ ਮੌਜੂਦ ਐਡਿਨੋਸਿਨ ਸਰੀਰ 'ਚ ਖੂਨ ਨੂੰ ਪਤਲਾ ਕਰਦਾ ਹੈ। ਜਿਸ ਨਾਲ ਖੂਨ ਗਾੜ੍ਹਾ ਹੋਣ ਤੋਂ ਬਚਿਆ ਰਹਿੰਦਾ ਹੈ। ਇਸ ਨੂੰ ਖਾਣ ਨਾਲ ਹਾਰਟ ਅਟੈਕ, ਸਟ੍ਰੋਕ ਆਦਿ ਦਾ ਖ਼ਤਰਾ ਘੱਟ ਰਹਿੰਦਾ ਹੈ।
5. ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਰੱਖੇ ਮਜ਼ਬੂਤ
ਖਰਬੂਜੇ 'ਚ ਮੌਜੂਦ ਵਿਟਾਮਿਨ ਸੀ ਸਰੀਰ 'ਚ ਮੌਜੂਦ ਫ੍ਰੀ ਰੈਡਿਕਲਸ ਨੂੰ ਖ਼ਤਮ ਕਰਦਾ ਹੈ ਜਿਸ ਨਾਲ ਬੁਢਾਪੇ ਦੀਆਂ ਨਿਸ਼ਾਨੀਆਂ ਤੋਂ ਲੰਮੇ ਸਮੇਂ ਤਕ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਰਹਿੰਦੀਆਂ ਹਨ।
6. ਕੈਂਸਰ ਤੋਂ ਬਚਾਏ
ਖਰਬੂਜੇ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾਅ 'ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ 'ਚ ਮਦਦਗਾਰ ਹੁੰਦਾ ਹੈ।
7. ਪਾਣੀ ਦੀ ਕਮੀ ਦੂਰ ਕਰੇ
ਗਰਮੀਆਂ 'ਚ ਹਮੇਸ਼ਾ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖਰਬੂਜਾ ਖਾਣਾ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।
8. ਕਿਡਨੀ ਨੂੰ ਬਣਾਏ ਸਿਹਤਮੰਦ
ਖਰਬੂਜੇ ਦੀ ਵਰਤੋਂ ਨਾਲ ਕਿਡਨੀ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ। ਜੇ ਤੁਸੀਂ ਖਰਬੂਜੇ 'ਚ ਨਿੰਬੂ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਗਠੀਏ ਦੀ ਬੀਮਾਰੀ ਠੀਕ ਹੋ ਸਕਦੀ ਹੈ।