ਗੰਨੇ ਦਾ ਰਸ ਦਿਵਾਉਂਦਾ ਹੈ ਕਈ ਬਿਮਾਰੀਆਂ ਤੋਂ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬ੍ਰਾਜੀਲ ਤੋਂ ਬਾਅਦ ਭਾਰਤ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਗੰਨਾ ਉਤਪਾਦ ਹੁੰਦਾ ਹੈ। ਗੰਨੇ ਤੋਂ ਬਣੀ ਚੀਨੀ ਅਤੇ ਗੁੜ ਦੇ ਇਲਾਵਾ ਇਸ ਦੇ ਰਸ ਦਾ ਵੀ ਖ਼ੂਬ ਸੇਵਨ ਕੀਤਾ ਜਾਂਦਾ ਹੈ।

Health Benefits of Sugarcane Juice

ਬ੍ਰਾਜੀਲ ਤੋਂ ਬਾਅਦ ਭਾਰਤ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਗੰਨਾ ਉਤਪਾਦ ਹੁੰਦਾ ਹੈ। ਗੰਨੇ ਤੋਂ ਬਣੀ ਚੀਨੀ ਅਤੇ ਗੁੜ ਦੇ ਇਲਾਵਾ ਇਸ ਦੇ ਰਸ ਦਾ ਵੀ ਖ਼ੂਬ ਸੇਵਨ ਕੀਤਾ ਜਾਂਦਾ ਹੈ। ਗਰਮੀਆਂ ਦਾ ਮੌਸਮ ਆਉਦੇ ਹੀ ਲੋਕ ਠੰਡੀਆਂ ਚੀਜ਼ਾਂ ਖਾਣਾ-ਪਸੰਦ ਕਰਦੇ ਹਨ। ਆਈਸ-ਕਰੀਮ, ਕੋਲਡ ਡ੍ਰਿੰਕ ਆਦਿ। ਜਿਨ੍ਹਾਂ ਦਾ ਸੇਵਨ ਗਰਮੀ 'ਚ ਰਾਹਤ ਦਿਵਾਉਂਦਾ ਹੈ ਪਰ ਕੋਲਡ ਡ੍ਰਿੰਕ ਜਾਂ ਆਈਸ ਕਰੀਮ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਵਜਾਏ ਗਰਮੀਆਂ 'ਚ ਗੰਨੇ ਦਾ ਰਸ ਪੀਣਾ ਚਾਹੀਦਾ ਹੈ। ਇਹ ਪੀਣ 'ਚ ਸੁਆਦ ਵੀ ਹੁੰਦਾ ਹੈ ਅਤੇ ਸਿਹਤ ਨੂੰ ਵੀ ਕਈ ਫ਼ਾਇਦੇ ਦਿੰਦਾ ਹੈ। ਗਰਮੀ ਦਾ ਮੌਸਮ ਆਉਂਦੇ ਹੀ ਹਰ ਸਮੇਂ ਪਿਆਸ ਲੱਗਣ ਲਗਦੀ ਹੈ ਅਤੇ ਅਸੀਂ ਸਮੇਂ-ਸਮੇਂ 'ਤੇ ਪਿਆਸ ਬੁਝਾਉਣ ਲਈ ਠੰਢਾ ਪਾਣੀ ਪੀਂਦੇ ਹਾਂ। ਜੇਕਰ ਪਿਆਸ ਸਮੇਂ ਗੰਨੇ ਦਾ ਰਸ ਮਿਲ ਜਾਵੇ ਤਾਂ ਪਿਆਸ ਤਾਂ ਬੁਝਦੀ ਹੀ ਹੈ, ਨਾਲ ਹੀ ਸੁਖਦ ਅਹਿਸਾਸ ਵੀ ਹੁੰਦਾ ਹੈ।

ਗੰਨੇ ਦਾ ਰਸ ਹਮੇਸ਼ਾ ਗਰਮੀ ਦੇ ਮੌਸਮ ਵਿਚ ਲਗਭਗ ਹਰ ਥਾਂ ਉਪਲਬਧ ਰਹਿੰਦਾ ਹੈ। ਗੰਨੇ ਦੇ ਰਸ ਵਿਚ ਏਨੀ ਮਿਠਾਸ ਹੁੰਦੀ ਹੈ ਕਿ ਹਰ ਕਿਸੇ ਦਾ ਇਸ ਨੂੰ ਪੀਣ ਲਈ ਦਿਲ ਚਾਹੁੰਦਾ ਹੈ। ਮਿੱਠੇ ਸਵਾਦ ਦੇ ਕਾਰਨ, ਇਹ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਨੂੰ ਚੰਗਾ ਲਗਦਾ ਹੈ। ਗੰਨੇ ਦੇ 100 ਗ੍ਰਾਮ ਰਸ ਵਿਚ 210 ਕੈਲੋਰੀ ਊਰਜਾ ਹੁੰਦੀ ਹੈ ਅਤੇ ਵਿਟਾਮਿਨ ਏ, ਬੀ ਅਤੇ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਗੰਨੇ ਦਾ ਰਸ ਇਸ ਦੀ ਮਿਠਾਸ ਲਈ ਹੀ ਉਪਯੋਗੀ ਨਹੀਂ ਹੈ, ਬਲਕਿ ਇਸ ਵਿਚ ਅਨੇਕਾਂ ਦਵਾਈ ਗੁਣ ਵੀ ਪਾਏ ਜਾਂਦੇ ਹਨ। ਪੀਲੀਆ ਰੋਗ ਵਿਚ ਗੰਨੇ ਦਾ ਰਸ ਇਕ ਸਹੀ ਦਵਾਈ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਜਿਸ ਵਿਅਕਤੀ ਨੂੰ ਪੀਲੀਆ ਹੋਵੇ ਉਸ ਨੂੰ ਗੰਨੇ ਦਾ ਰਸ ਨਿਯਮਤ ਰੂਪ ਨਾਲ 3 ਤੋਂ 5 ਦਿਨ ਤਕ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਰੋਗ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ ਅਤੇ ਰੋਗੀ ਛੇਤੀ ਠੀਕ ਹੋ ਜਾਂਦਾ ਹੈ।

- ਮੋਟਾਪਾ

ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਣ ਸ਼ਕਤੀ ਠੀਕ ਹੁੰਦੀ ਹੈ ਜੋ ਖਾਣੇ ਨੂੰ ਆਸਾਨੀ ਨਾਲ ਪਚਾਉਣ 'ਚ ਮਦਦ ਕਰਦੀ ਹੈ। ਇਸ ਦੇ ਇਸਤੇਮਾਲ ਨਾਲ ਸਰੀਰ ਦਾ ਮੇਟਾਬੋਲੀਕ ਰੇਟ ਵਧਦਾ ਹੈ ਜੋ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ।

- ਦਿਲ ਦੇ ਰੋਗ

ਗੰਨੇ ਦੇ ਰਸ ਨਾਲ ਸਰੀਰ ਦਾ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ 'ਚ ਜੰਮੀ ਫੈਟ ਨੂੰ ਜੰਮਣ ਨਹੀ ਦਿੰਦਾ। ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਜਾਂਦਾ ਹੈ।

- ਸੂਗਰ

ਗੰਨੇ ਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ ਪਰ ਸਰੀਰ 'ਚ ਕੁਦਰਤੀ ਮਿੱਠਾ ਪਹੁੰਚਾਉਦਾ ਹੈ। ਜੋ ਸੂਗਰ ਦੇ ਰੋਗੀਆਂ ਲਈ ਬਹੁਤ ਜ਼ਰੂਰੀ ਹੈ।

- ਕੈਂਸਰ

ਇਸ 'ਚ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਵੀ ਬਚਾ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਫ਼ਾਸਫੋਰਸ, ਅਤੇ ਮੈਗਨੀਸ਼ੀਅਮ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ 'ਚ ਬਰੈਸਟ ਕੈਂਸਰ ਨਾਲ ਲੜਨ 'ਚ ਮਦਦ ਕਰਦਾ ਹੈ।

- ਚਮੜੀ 'ਚ ਨਿਖਾਰ

ਗੰਨੇ ਦੇ ਰਸ ਨਾਲ ਚਮੜੀ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਦੇ ਦਾਗ ਧੱਬੇ ਦੂਰ ਹੁੰਦੇ ਹਨ ਅਤੇ ਝੁਰੜੀਆਂ ਘੱਟ ਕਰਨ 'ਚ ਵੀ ਫ਼ਾਇਦੇਮੰਦ ਹੈ।

- ਊਰਜਾ

ਗਰਮੀਆਂ ‘ਚ ਗੰਨੇ ਦਾ ਰਸ ਇਸ ਲਈ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਤੁਰੰਤ ਊਰਜਾ ਮਿਲਦੀ ਹੈ। ਗੰਨੇ ਦਾ ਰਸ ਗੁਲੂਕੋਜ਼ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਜਿਸ ਨਾਲ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਐਨਰਜੀ ਬੂਸਟਰ ਦਾ ਵੀ ਕੰਮ ਕਰਦਾ ਹੈ। ਇਸ ਲਈ ਡੱਬਾਬੰਦ ਜੂਸ ਪੀਣ ਤੋਂ ਬਿਹਤਰ ਹੈ ਕਿ ਰੋਜ਼ਾਨਾ ਇਕ ਗਲਾਸ ਗੰਨੇ ਦਾ ਤਾਜ਼ਾ ਰਸ ਪਿਆ ਜਾਵੇ।

- ਗੁਰਦਿਆਂ ਦੀ ਤੰਦਰੁਸਤੀ

ਗੰਨੇ ਦਾ ਰਸ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਗਰਮੀਆਂ ‘ਚ ਔਰਤਾਂ ਨੂੰ ਹੋਣ ਵਾਲੇ ਯੂਰੀਨਰੀ ਟਰੈਕਟ ਇਨਫੈਕਸ਼ਨ ਅਤੇ ਜਲਨ ਵਰਗੀ ਸਮੱਸਿਆ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ। ਹੋਰ ਤਾਂ ਹੋਰ ਖਾਣ-ਪੀਣ ਦਾ ਸੱਭ ਤੋਂ ਵਧੇਰੇ ਅਸਰ ਗੁਰਦਿਆਂ ‘ਤੇ ਪੈਂਦਾ ਹੈ, ਜਿਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਨ੍ਹਾਂ ਸੱਭ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ।

- ਕੈਲਸ਼ੀਅਮ ਦੀ ਕਮੀ

ਕੈਲਸ਼ੀਅਮ ਦੀ ਕਮੀ ਨਾਲ ਸਿਰਫ਼ ਹੱਡੀਆਂ ਹੀ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਉ ਅਤੇ ਫ਼ਰਕ ਦੇਖੋ।

- ਦੰਦਾਂ ਦੀ ਤੰਦਰੁਸਤੀ

ਸਾਹਾਂ ਦੀ ਦੁਰਗੰਧ ਜਾਂ ਮਸੂੜ੍ਹਿਆਂ ਦਾ ਦਰਦ ਜਾਂ ਫਿਰ ਦੰਦਾਂ ਸਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਕਾਰਗਰ ਹੈ। ਦੰਦਾਂ ਦੀ ਤੰਦਰੁਸਤੀ ਦੇ ਨਾਲ ਹੀ ਉਸ ਦੀ ਚਮਕ ਕਾਇਮ ਰੱਖਣ ਲਈ ਵੀ ਗੰਨੇ ਦਾ ਰਸ ਪੀਣਾ ਬਹੁਤ ਹੀ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ।

- ਇਨਫੈਕਸ਼ਨ

ਗੰਨੇ ਦਾ ਰਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਨਾਲ ਲੜ ਕੇ ਸਰੀਰ ਦੀ ਪ੍ਰਤਿਰੋਧ ਪ੍ਰਣਾਲੀ ਨੂੰ ਸਹੀ ਰੱਖਦਾ ਹੈ। ਲਿਵਰ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਬਿਲਰੂਬਿਨ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਪੀਲੀਏ ਦੇ ਮਰੀਜ਼ ਨੂੰ ਡਾਕਟਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ।

ਤੁਸੀਂ ਜਦੋਂ ਵੀ ਕਿਸੇ ਗੰਨੇ ਦੀ ਰੇਹੜੀ ਜਾਂ ਦੁਕਾਨ 'ਤੇ ਜਾਉ ਤਾਂ ਧਿਆਨ ਦਿਉ ਕਿ ਗੰਨਾ ਬਿਲਕੁਲ ਸਾਫ਼ ਹੋਵੇ ਅਤੇ ਉਸ 'ਤੇ ਮੱਖੀਆਂ ਆਦਿ ਨਾ ਬੈਠੀਆਂ ਹੋਣ। ਜੇਕਰ ਮੱਖੀਆਂ ਹੋਣ ਤਾਂ ਉਸ ਨੂੰ ਸਾਫ਼ ਪਾਣੀ ਨਾਲ ਧੋ ਕੇ ਰਸ ਕਢਵਾਉਣਾ ਚਾਹੀਦਾ ਹੈ। ਨਾਲ ਹੀ ਗੰਨੇ ਵਿਚ ਕੋਈ ਰੋਗ ਜਾਂ ਕੀੜਾ ਆਦਿ ਨਾ ਲੱਗਿਆ ਹੋਵੇ, ਇਸ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।