ਤੁਲਸੀ ਦੀਆਂ ਪੱਤੀਆਂ ਖਾਣ ਦੇ ਵੀ ਹੁੰਦੇ ਹਨ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਾਰੇ ਲੋਕਾਂ ਲਈ ਫ਼ਾਇਦੇਮੰਦ ਨਹੀਂ ਹੈ ਤੁਲਸੀ। ਉਂਜ ਤਾਂ ਤੁਲਸੀ ਦੀਆਂ ਪੱਤੀਆਂ ਦੇ ਸਿਹਤ ਨਾਲ ਜੁਡ਼ੇ ਬਹੁਤ ਸਾਰੇ ਫ਼ਾਇਦੇ ਹਨ ਜਿਸ ਕਾਰਨ ਇਸ ਨੂੰ ਆਯੂਰਵੇਦ ਦੇ ਸੁਨਹਰੇ..

Tulsi

ਸਾਰੇ ਲੋਕਾਂ ਲਈ ਫ਼ਾਇਦੇਮੰਦ ਨਹੀਂ ਹੈ ਤੁਲਸੀ। ਉਂਜ ਤਾਂ ਤੁਲਸੀ ਦੀਆਂ ਪੱਤੀਆਂ ਦੇ ਸਿਹਤ ਨਾਲ ਜੁਡ਼ੇ ਬਹੁਤ ਸਾਰੇ ਫ਼ਾਇਦੇ ਹਨ ਜਿਸ ਕਾਰਨ ਇਸ ਨੂੰ ਆਯੂਰਵੇਦ ਦੇ ਸੁਨਹਰੇ ਨੁਸਖ਼ੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਕਰੀਬ-ਕਰੀਬ ਸਾਰੇ ਭਾਰਤੀ ਘਰਾਂ 'ਚ ਤੁਲਸੀ ਦਾ ਪੌਧਾ ਜ਼ਰੂਰ ਹੁੰਦਾ ਹੈ ਅਤੇ ਲੋਕ ਤੁਲਸੀ ਦੀ ਪੂਜਾ ਕਰਨ ਦੇ ਨਾਲ ਹੀ ਉਸ ਦੇ ਮੈਡੀਸਨਲ ਗੁਣਾਂ ਕਾਰਨ ਉਸ ਦਾ ਇਸਤੇਮਾਲ ਵੀ ਕਰਦੇ ਹਨ।

ਇਹੀ ਵਜ੍ਹਾ ਹੈ ਕਿ ਸ਼ਾਇਦ ਤੁਸੀਂ ਵੀ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਤੁਲਸੀ ਦੀਆਂ ਪੱਤੀਆਂ ਖਾਣ ਦੇ ਨੁਕਸਾਨ ਵੀ ਹੋ ਸਕਦੇ ਹਨ ਪਰ ਅਨੇਕਾਂ ਫਾਇਦਿਆਂ ਤੋਂ ਭਰਪੂਰ ਤੁਲਸੀ ਸਾਰੇ ਲੋਕਾਂ ਲਈ ਫ਼ਾਇਦੇਮੰਦ ਨਹੀਂ ਹੁੰਦੀ। ਅੱਗੇ ਤੁਹਾਨੂੰ ਦੱਸ ਰਹੇ ਹਾਂ ਕਿ ਕਿਨਾਂ ਲੋਕਾਂ ਨੂੰ ਤੁਲਸੀ ਦੀਆਂ ਪੱਤੀਆਂ ਨਹੀਂ ਖਾਣੀ ਚਾਹੀਦੀ ਅਤੇ ਇਸ ਤੋਂ ਕੀ-ਕੀ ਨੁਕਸਾਨ ਹੋ ਸਕਦਾ ਹੈ। 

ਗਰਭਵਤੀ ਔਰਤਾਂ ਲਈ ਠੀਕ ਨਹੀਂ
ਤੁਲਸੀ ਦੀਆਂ ਪੱਤੀਆਂ ਗਰਭਵਤੀ ਤੀਵੀਂ ਦੀ ਸਿਹਤ ਦੇ ਨਾਲ ਹੀ ਉਸ ਦੇ ਕੁੱਖ 'ਚ ਪਲ ਰਹੇ ਭਰੂਣ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਗੰਭੀਰ ਪਰੀਸਥਤੀਆਂ 'ਚ ਤਾਂ ਗਰਭਪਾਤ ਤਕ ਦਾ ਖ਼ਤਰਾ ਰਹਿੰਦਾ ਹੈ। ਇਸ ਕਾਰਨ ਇਹ ਹੈ ਕਿ ਤੁਲਸੀ 'ਚ ਐਸਟਰਾਗਾਲ ਪਾਇਆ ਜਾਂਦਾ ਹੈ ਜੋ ਗਰਭਾਸ਼ੈਅ 'ਚ ਸਿਕੁੜਨ ਪੈਦਾ ਕਰਦਾ ਹੈ ਜੋ ਗਰਭਾਵਸਥਾ ਦੇ ਦੌਰਾਨ ਬੇਹੱਦ ਖ਼ਤਰਨਾਕ ਹੋ ਸਕਦਾ ਹੈ। 

ਸੂਗਰ ਦੇ ਮਰੀਜ ਨਾ ਖਾਓ ਤੁਲਸੀ
ਕਈ ਅਧਿਐਨ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਤੁਲਸੀ ਦੀਆਂ ਪੱਤੀਆਂ ਦਾ ਸੇਵਨ ਕਰਨ ਨਾਲ ਬਲਡ ਸੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਕੋਈ ਸੂਗਰ ਤੋਂ ਪੀਡ਼ਤ ਵਿਅਕਤੀ ਪਹਿਲਾਂ ਤੋਂ ਹੀ ਦਵਾਈਆਂ ਦਾ ਸੇਵਨ ਕਰ ਰਿਹਾ ਹੈ ਤਾਂ ਦਵਾਈ ਦੇ ਨਾਲ ਤੁਲਸੀ ਦੀਆਂ ਪੱਤੀਆਂ ਖਾਣ ਨਾਲ ਸਰੀਰ 'ਚ ਸੂਗਰ ਦਾ ਪੱਧਰ ਜ਼ਰੂਰਤ ਤੋਂ ਜ਼ਿਆਦਾ ਘੱਟ ਸਕਦਾ ਹੈ ਜੋ ਨੁਕਸਾਨਦੇਹ ਹੋ ਸਕਦਾ ਹੈ। 

ਤੁਲਸੀ ਖੂਨ ਨੂੰ ਕਰਦੀ ਹੈ ਪਤਲਾ
ਤੁਲਸੀ ਦੀਆਂ ਪੱਤੀਆਂ ਖੂਨ ਨੂੰ ਪਤਲਾ ਕਰਨ ਲਈ ਜਾਣੀਆਂ ਜਾਂਦੀਆਂ ਹਨ। ਲਿਹਾਜ਼ਾ ਜੋ ਲੋਕ ਖੂਨ ਨੂੰ ਪਤਲਾ ਕਰਨ ਲਈ ਦਵਾਈ ਨਹੀਂ ਲੈਣਾ ਚਾਹੁੰਦੇ ਉਹ ਤੁਲਸੀ ਦੀਆਂ ਪੱਤੀਆਂ ਦਾ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹਨ ਪਰ ਜੋ ਪਹਿਲਾਂ ਤੋਂ ਹੀ ਖੂਨ ਨੂੰ ਪਤਲਾ ਕਰਨ ਦੀ ਦਵਾਈ ਖਾ ਰਹੇ ਹੈ ਉਨ੍ਹਾਂ ਨੂੰ ਤੁਲਸੀ ਦੀਆਂ ਪੱਤੀਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਨ੍ਹਾਂ ਦੀ ਸਿਹਤ 'ਤੇ ਉਲਟਾ ਅਸਰ ਪੈ ਸਕਦਾ ਹੈ।