ਸਿਕਰੀ ਤੋਂ ਮਿਲ ਸਕਦੈ ਛੁਟਕਾਰਾ, ਕਰੋ ਇਹ ਉਪਾਅ
ਸਿਕਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਫ਼ਾਈ ਦੀ ਕਮੀ, ਪੋਸ਼ਣ ਦੀ ਕਮੀ, ਹਾਰਮੋਨ ਦਾ ਅਸੰਤੁਲਨ, ਪ੍ਰਦੂਸ਼ਣ, ਦੇਰ ਤਕ ਵਾਲ ਗਿੱਲੇ ਰੱਖਣਾ, ਮੌਸਮ ਦਾ ਬਦਲਣਾ....
ਸਿਕਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਫ਼ਾਈ ਦੀ ਕਮੀ, ਪੋਸ਼ਣ ਦੀ ਕਮੀ, ਹਾਰਮੋਨ ਦਾ ਅਸੰਤੁਲਨ, ਪ੍ਰਦੂਸ਼ਣ, ਦੇਰ ਤਕ ਵਾਲ ਗਿੱਲੇ ਰੱਖਣਾ, ਮੌਸਮ ਦਾ ਬਦਲਣਾ, ਤਨਾਅ, ਡਿਪ੍ਰੈਸ਼ਨ ਆਦਿ। ਸਿਕਰੀ ਸਰਦੀਆਂ 'ਚ ਜ਼ਿਆਦਾ ਹੁੰਦਾ ਹੈ ਕਿਉਂਕਿ ਇਸ ਸਮੇਂ ਚਮੜੀ ਸੁੱਕ ਜਾਂਦੀ ਹੈ ਅਤੇ ਝੜਣ ਲੱਗ ਜਾਂਦੀ ਹੈ। ਸਿਕਰੀ ਦਾ ਕਾਰਨ ਹੈ ਸਿਰ ਦੀ ਚਮੜੀ 'ਤੇ ਡੈੱਡ ਸੈਲਜ਼ ਦਾ ਵਿਕਾਸ ਹੋਣਾ ਹੈ।
ਜੇਕਰ ਇਹ ਕੋਸ਼ਿਕਾਵਾਂ ਜਲਦੀ ਮਰਣ ਲੱਗ ਜਾਂਦੀਆਂ ਹਨ ਤਾਂ ਕੁੱਝ ਲੋਕਾਂ ਲਈ ਇਹ ਰੂਸੀ ਦਾ ਕਾਰਨ ਬਣ ਸਕਦਾ ਹੈ। ਸੁੱਕੀ ਚਮੜੀ ਵਾਲੇ ਵਿਅਕਤੀਆਂ 'ਚ ਇਹ ਜ਼ਿਆਦਾ ਹੁੰਦਾ ਹੈ। ਆਯੂਰਵੈਦਿਕ ਮਾਹਰ ਦਸਦੇ ਹਨ ਕਿ ਸੋਰਾਇਸਿਸ ਅਤੇ ਸਕੈਲਪ ਡਰਮਾਟਾਇਟਿਸ ਸਿਰ 'ਚ ਹੋਣ ਵਾਲਾ ਇਕ ਇਨਫ਼ੈਕਸ਼ਨ ਹੈ ਜਿਸ 'ਚ ਚਮੜੀ ਲਾਲ, ਝੜਦੀ ਹੋਈ ਅਤੇ ਖੁਜਲੀਦਾਰ ਹੋ ਜਾਂਦੀ ਹੈ ਅਤੇ ਇਹ ਰੋਗ ਸਰੀਰ ਦੀ ਖ਼ਰਾਬ ਹਾਲਤ ਕਰ ਦਿੰਦਾ ਹੈ। ਕੁੱਝ ਘਰੇਲੂ ਉਪਰਾਲਿਆਂ ਨਾਲ ਅਸੀਂ ਸਿਕਰੀ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹਾਂ ਕਿਉਂਕਿ ਬਾਹਰੀ ਉਪਰਾਲਿਆਂ 'ਚ ਰਸਾਇਣਕ ਹੋਣ ਕਾਰਨ ਇਸ ਤੋਂ ਸਮੱਸਿਆ ਹੋਰ ਵੀ ਵਧ ਜਾਂਦੀਆਂ ਹਨ।
ਸਿਕਰੀ ਦੇ ਘਰੇਲੂ ਉਪਾਅ-
ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਉਂ ਕੇ ਸਵੇਰੇ ਪੀਸ ਲਵੋ। ਇਸ ਪੇਸਟ ਨੂੰ ਸਿਰ ਦੀ ਚਮੜੀ 'ਤੇ ਲਗਾ ਕੇ 30 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਚੰਗੀ ਤਰ੍ਹਾਂ ਵਾਲਾਂ ਨੂੰ ਧੋ ਲਵੋ। ਐਲੋਵੇਰਾ ਦਾ ਪਲਪ ਵਾਲਾਂ 'ਚ ਲਗਾ ਕੇ 30 ਮਿੰਟ ਬਾਅਦ ਧੋ ਲਵੋ। ਇਕ ਚੁਕੰਦਰ ਨੂੰ ਖਣਿਜ ਯੁਕਤ ਪਾਣੀ ਦੇ ਨਾਲ ਉਬਾਲੋ ਅਤੇ ਇਸ ਪਾਣੀ ਦੀ ਵਰਤੋਂ ਸਿਰ ਦੀ ਮਾਲਸ਼ ਲਈ ਕਰੋ। ਇਸ ਤੋਂ ਬਾਅਦ ਇਸ ਨੂੰ ਰਾਤ ਭਰ ਇੰਜ ਹੀ ਰਹਿਣ ਦਿਉ ਅਤੇ ਸਵੇਰੇ ਗਰਮ ਪਾਣੀ ਨਾਲ ਧੋਵੋ।
3 ਚੱਮਚ ਵੇਸਣ ਅਤੇ 3 ਚੱਮਚ ਦਹੀ ਲਵੋ। ਇਨ੍ਹਾਂ ਨੂੰ ਮਿਲਾ ਕੇ ਸਿਰ 'ਤੇ ਲਗਾਉੁ। ਇਸ ਨੂੰ 10 ਮਿੰਟ ਤਕ ਰਹਿਣ ਦਿਉ ਅਤੇ ਫਿਰ ਵਾਲ ਧੋ ਲਵੋ। ਐਪਲ ਸਾਈਡਰ ਵਿਨੇਗਰ ਅਤੇ ਪਾਣੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਸਿਰ 'ਤੇ ਲਗਾਉ। 1 ਘੰਟੇ ਲਈ ਛੱਡ ਦਿਉ ਅਤੇ ਬਾਅਦ 'ਚ ਗਰਮ ਪਾਣੀ ਨਾਲ ਧੋ ਲਵੋ।