ਵੱਖ-ਵੱਖ ਬੀਮਾਰੀਆਂ ਤੋਂ ਪ੍ਰੇਸ਼ਾਨ ਲੋਕ ਭੁੱਲ ਕੇ ਵੀ ਖਾਣ ਦੇਸੀ ਘਿਉ
ਆਯੂਰਵੈਦਿਕ ਡਾਕਟਰ ਮੁਤਾਬਕ ਦੇਸੀ ਘਿਉ ਸਿਹਤ ਲਈ ਬਹੁਤ ਵਧੀਆ ਹੈ ਪਰ ਦੇਸੀ ਘਿਉ ਦਾ ਸੇਵਨ ਕੁੱਝ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਦੇਸੀ ਘਿਉ ਸਦੀਆਂ ਤੋਂ ਭਾਰਤੀ ਪਕਵਾਨਾਂ ਦਾ ਹਿੱਸਾ ਰਿਹਾ ਹੈ। ਅਸੀਂ ਸਾਰੇ ਦੇਸੀ ਘਿਉ ਦਾ ਸੇਵਨ ਕਈ ਤਰੀਕਿਆਂ ਨਾਲ ਕਰਦੇ ਹਾਂ। ਦੇਸੀ ਘਿਉ ਨੂੰ ਵੀ ਇਕ ਵਧੀਆ ਸੁਪਰ ਫ਼ੂਡ ਮੰਨਿਆ ਜਾਂਦਾ ਹੈ, ਜਿਸ ਦਾ ਸੇਵਨ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਔਸ਼ਧੀ ਗੁਣਾਂ ਤੋਂ ਇਲਾਵਾ, ਦੇਸੀ ਘਿਉ ਵਿਚ ਵਿਟਾਮਿਨ ਏ, ਸੀ, ਡੀ ਵਰਗੇ ਕਈ ਪੌਸ਼ਟਿਕ ਤੱਤ ਅਤੇ ਖਣਿਜ ਹੁੰਦੇ ਹਨ, ਜੋ ਤੁਹਾਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
ਪਰ, ਦੇਸੀ ਘਿਉ ਦੇ ਫ਼ਾਇਦੇ ਹਰ ਕਿਸੇ ਲਈ ਇਕੋ ਜਿਹੇ ਨਹੀਂ ਹੁੰਦੇ। ਆਯੂਰਵੈਦਿਕ ਡਾਕਟਰ ਮੁਤਾਬਕ ਦੇਸੀ ਘਿਉ ਸਿਹਤ ਲਈ ਬਹੁਤ ਵਧੀਆ ਹੈ ਪਰ ਦੇਸੀ ਘਿਉ ਦਾ ਸੇਵਨ ਕੁੱਝ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਅਸੀਂ ਤੁਹਾਨੂੰ ਦਸਦੇ ਹਾਂ ਕਿ ਕਿਹੜੇ ਲੋਕਾਂ ਨੂੰ ਦੇਸੀ ਘਿਉ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਦਰਅਸਲ, ਦੇਸੀ ਘਿਉ ਦੇ ਸੇਵਨ ਨਾਲ ਸਰੀਰ 'ਚ ਬਲਗਮ ਵਧਦਾ ਹੈ। ਅਜਿਹੇ ਵਿਚ ਜੇਕਰ ਤੁਹਾਨੂੰ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਦੇਸੀ ਘਿਉ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ।
ਜੇਕਰ ਤੁਹਾਨੂੰ ਲਿਵਰ ਨਾਲ ਜੁੜੀ ਸਮੱਸਿਆ ਹੈ ਜਾਂ ਤਿੱਲੀ ਨਾਲ ਜੁੜੀ ਬੀਮਾਰੀ ਹੈ ਤਾਂ ਤੁਹਾਨੂੰ ਦੇਸੀ ਘਿਉ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹੀ ਹਾਲਤ ਵਿਚ ਦੇਸੀ ਘਿਓ ਖਾਂਦੇ ਹੋ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਗਰਭ ਅਵਸਥਾ ਦੌਰਾਨ ਦੇਸੀ ਘਿਉ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਗਰਭਵਤੀ ਔਰਤ ਨੂੰ ਪੇਟ ਖ਼ਰਾਬ ਜਾਂ ਖੰਘ ਦੀ ਸਮੱਸਿਆ ਹੈ ਤਾਂ ਉਸ ਨੂੰ ਦੇਸੀ ਘਿਉ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਹਾਲਾਂਕਿ ਦੇਸੀ ਘਿਉ ਪਾਚਨ ਕਿਰਿਆ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ ਪਰ ਜੇਕਰ ਤੁਸੀਂ ਪਹਿਲਾਂ ਹੀ ਪਾਚਨ ਕਿਰਿਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦੇਸੀ ਘਿਉ ਦਾ ਜ਼ਿਆਦਾ ਸੇਵਨ ਕਰਨ ਤੋਂ ਬਚੋ। ਜੇਕਰ ਤੁਸੀਂ ਪੇਟ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਦੇਸੀ ਘਿਉ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।
ਦੇਸੀ ਘਿਉ ਵਿਚ ਮੌਜੂਦ ਵਿਟਾਮਿਨ ਈ ਸਰੀਰ 'ਚ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਜੋ ਕੈਂਸਰ, ਗਠੀਆ ਅਤੇ ਮੋਤੀਆਬਿੰਦ ਵਰਗੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਦੇਸੀ ਘਿਉ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਦੇਸੀ ਘਿਉ ਵਿਚ ਐਂਟੀ-ਏਜਿੰਗ ਗੁਣ ਹੁੰਦੇ ਹਨ ਅਤੇ ਇਹ ਅੱਖਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਦੇਸੀ ਘਿਉ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।