ਸ਼ੂਗਰ ਦੀ ਬੀਮਾਰੀ ਨੂੰ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਤਰੀਕੇ

ਏਜੰਸੀ

ਜੀਵਨ ਜਾਚ, ਸਿਹਤ

ਸ਼ੂਗਰ ਦੀ ਬੀਮਾਰੀ ਹੋਣ ਨਾਲ ਹੋਰ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

Diabetes

ਅੱਜਕਲ ਸ਼ੂਗਰ ਦੀ ਬੀਮਾਰੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ। ਇਹ ਬੀਮਾਰੀ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਹੋਣ ਲੱਗ ਗਈ ਹੈ। ਸ਼ੂਗਰ ਦੀ ਬੀਮਾਰੀ ਹੋਣ ਨਾਲ ਹੋਰ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਸ ਬੀਮਾਰੀ ਵਿਚ ਦਵਾਈ ਲੈਣ ਦੇ ਨਾਲ-ਨਾਲ ਪ੍ਰਹੇਜ਼ ਵੀ ਕਾਫ਼ੀ ਕਰਨਾ ਪੈਂਦਾ ਹੈ। ਜੇਕਰ ਕਿਸੇ ਇਨਸਾਨ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਜ਼ਿੰਦਗੀ ਭਰ ਲਈ ਠੀਕ ਨਹੀਂ ਹੁੰਦੀ। ਇਸ ਨੂੰ ਕੰਟਰੋਲ ਹੇਠ ਰਖਣਾ ਜ਼ਰੂਰੀ ਹੁੰਦਾ ਹੈ। ਅਸੀਂ ਕੁੱਝ ਘਰੇਲੂ ਤਰੀਕਿਆਂ ਨਾਲ ਇਸ ਬੀਮਾਰੀ ਨੂੰ ਕੰਟਰੋਲ ਵਿਚ ਰੱਖ ਸਕਦੇ ਹਾਂ।

ਸ਼ੂਗਰ ਲਈ ਜ਼ਰੂਰੀ ਹਨ ਇਹ ਘਰੇਲੂ ਤਰੀਕੇ:
ਕਰੇਲੇ: ਇਸ ਨੁਸਖ਼ੇ ਲਈ ਸੱਭ ਤੋਂ ਪਹਿਲਾਂ ਇਕ ਕਿਲੋ ਤਕ ਦੀ ਮਾਤਰਾ ਵਿਚ ਕਰੇਲੇ ਲਉ। ਇਨ੍ਹਾਂ ਕਰੇਲਿਆਂ ਨੂੰ ਥੋੜ੍ਹਾ ਮੋਟਾ ਪੀਸ ਲਉ। ਪੀਸੇ ਹੋਏ ਕਰੇਲਿਆਂ ਨੂੰ ਇਕ ਟੱਬ ਵਿਚ ਪਾਉ ਅਤੇ ਇਨ੍ਹਾਂ ਵਿਚ ਅਪਣੇ ਪੈਰ ਡੁਬੋ ਕੇ ਰੱਖੋ। ਅਪਣੇ ਪੈਰਾਂ ਨੂੰ ਥੋੜ੍ਹਾ ਹਿਲਾਉਂਦੇ ਰਹੋ। 15-20 ਮਿੰਟ ਬਾਅਦ ਜਦੋਂ ਤੁਹਾਡੀ ਜੀਭ ਤੇ ਕੁਸੈਲਾ ਜਿਹਾ ਸਵਾਦ ਆਉਣ ਲੱਗੇ ਤਾਂ ਅਪਣੇ ਪੈਰਾਂ ਨੂੰ ਧੋ ਲਉ।

ਇਸ ਤਰੀਕੇ ਨੂੰ ਇਕ ਵਾਰ ਜ਼ਰੂਰ ਅਪਣਾ ਕੇ ਦੇਖੋ, ਤੁਹਾਡਾ ਸ਼ੂਗਰ ਲੈਵਲ ਜ਼ਰੂਰ ਕੰਟਰੋਲ ਵਿਚ ਆ ਜਾਵੇਗਾ। ਹਰੇ ਪਿਆਜ਼: 4-5 ਹਰੇ ਪਿਆਜ਼ ਲਉ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਉ। ਇਹ ਹਰੇ ਪਿਆਜ਼ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ। ਧਿਆਨ ਰਹੇ ਇਨ੍ਹਾਂਂ ਨੂੰ ਜੜ੍ਹਾਂ ਸਮੇਤ ਪਾਣੀ ਵਿਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਪਾਣੀ ਪੀ ਲਉ। ਕੁੱਝ ਹੀ ਦਿਨਾਂ ਵਿਚ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤਰੀਕੇ ਨਾਲ ਹਮੇਸ਼ਾ ਸ਼ੂਗਰ ਕੰਟਰੋਲ ਵਿਚ ਰਹੇਗੀ।