ਸਹੀ ਸਮੇਂ ’ਤੇ ਖਾਉ ਅੰਡਾ ਤੇਜ਼ੀ ਨਾਲ ਘਟੇਗਾ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਵੇਰੇ ਨਾਸ਼ਤੇ ਵਿਚ ਅੰਡਾ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ।

Egg

 

ਮੁਹਾਲੀ: ਭਾਰ ਘਟਾਉਣ ਲਈ ਜ਼ਿਆਦਾਤਰ ਲੋਕ ਉਬਲੇ ਅੰਡੇ ਨੂੰ ਟੋਸਟ ਜਾਂ ਸ਼ਿਮਲਾ ਮਿਰਚ ਅਤੇ ਪਾਲਕ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਮਿਲਾ ਕੇ ਖਾਂਦੇ ਹਨ। ਪਰ ਖਾਣ ਪੀਣ ਦੀਆਂ ਦੂਜੀਆਂ ਚੀਜ਼ਾਂ ਦੀ ਤਰ੍ਹਾਂ ਅੰਡੇ ਖਾਣ ਦਾ ਵੀ ਸਹੀ ਅਤੇ ਗ਼ਲਤ ਸਮਾਂ ਹੁੰਦਾ ਹੈ। ਜੇਕਰ ਅੰਡੇ ਨੂੰ ਸਹੀ ਸਮੇਂ ’ਤੇ ਖਾਧਾ ਜਾਵੇ ਤਾਂ ਭਾਰ ਕਾਫ਼ੀ ਤੇਜ਼ੀ ਨਾਲ ਘਟਦਾ ਹੈ।

 

ਸਵੇਰੇ ਨਾਸ਼ਤੇ ਵਿਚ ਅੰਡਾ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ। ਅੰਡੇ ਤਿਆਰ ਕਰਨ ਵਿਚ 5 ਤੋਂ 10 ਮਿੰਟ ਦਾ ਸਮਾਂ ਲਗਦਾ ਹੈ। ਇਸ ਵਿਚ ਮੈਗਨੀਸ਼ੀਅਮ, ਜ਼ਿੰਕ, ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪੂਰੀ ਮਾਤਰਾ ਵਿਚ ਮਿਲਦੇ ਹਨ। ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਲੈਣ ਨਾਲ ਲੰਮੇ ਸਮੇਂ ਤਕ ਭੁੱਖ ਨਹੀਂ ਲਗਦੀ। ਇਸ ਨਾਲ ਤੁਸੀਂ ਜ਼ਿਆਦਾ ਖਾਣਾ ਖਾਣ ਤੋਂ ਬਚ ਸਕਦੇ ਹੋ।

 

ਕਸਰਤ ਕਰਨ ਤੋਂ ਬਾਅਦ ਕਾਫ਼ੀ ਤੇਜ਼ੀ ਨਾਲ ਭੁੱਖ ਲਗਦੀ ਹੈ। ਇਸ ਲਈ ਇਸ ਦੌਰਾਨ ਅੰਡਾ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ, ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਰੀਪੇਅਰ ਕਰਨ ਵਿਚ ਮਦਦ ਕਰਦਾ ਹੈ। ਸਾਡੇ ਸਰੀਰ ਨੂੰ ਪੂਰੇ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਅੰਡੇ ਤੋਂ ਬਿਹਤਰ ਕੁੱਝ ਵੀ ਨਹੀਂ ਹੈ। ਵਰਕਆਊਟ ਦੇ ਬਾਅਦ ਦੋ ਉਬਲੇ ਅੰਡੇ ਜਾਂ ਟਮਾਟਰ, ਸ਼ਿਮਲਾ ਮਿਰਚ ਅਤੇ ਪਾਲਕ ਮਿਲਾ ਕੇ ਆਮਲੇਟ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਤੁਰਤ ਐਨਰਜੀ ਮਿਲਦੀ ਹੈ।

ਭਾਰ ਘਟਾਉਣ ਲਈ ਅੰਡਾ ਪਕਾਉਣ ਦਾ ਤਰੀਕਾ:
 ਹਮੇਸ਼ਾ ਹੈਲਦੀ ਤੇਲ ਵਿਚ ਅੰਡਾ ਬਣਾਉ।
ਅੰਡਾ ਪਕਾਉਣ ਲਈ ਘੱਟ ਤੋਂ ਘੱਟ ਤੇਲ ਦੀ ਵਰਤੋਂ ਕਰੋ।
ਅੰਡੇ ਨੂੰ ਬਹੁਤ ਜ਼ਿਆਦਾ ਨਾ ਪਕਾਉ ਨਹੀਂ ਤਾਂ ਇਸ ਵਿਚ ਮੌਜੂਦ ਪੋਸ਼ਕ ਤੱਤ ਘੱਟ ਸਕਦੇ ਹਨ।
 ਸਹੀ ਸਮੇਂ ’ਤੇ ਅੰਡੇ ਦੀ ਵਰਤੋਂ ਕਰਨ ਨਾਲ ਭਾਰ ਕੰਟਰੋਲ ਵਿਚ ਰਹਿੰਦਾ ਹੈ। ਤੁਸੀਂ ਸਵੇਰੇ ਨਾਸ਼ਤੇ ਵਿਚ, ਰਾਤ ਦੇ ਖਾਣੇ ਜਾਂ ਵਰਕਆਊਟ ਤੋਂ ਬਾਅਦ ਉਬਲੇ ਅੰਡੇ ਜਾਂ ਆਮਲੇਟ ਦੀ ਵਰਤੋਂ ਕਰ ਸਕਦੇ ਹੋ।