ਚਮਕਦੀ ਤ‍ਵੱਚਾ ਦਾ ਰਾਜ ਅਤੇ ਮੁਹਾਸਿਆਂ ਨੂੰ ਜੜ ਤੋਂ ਦੂਰ ਕਰਦੇ ਹਨ ਨਿੰਮ ਤੋਂ ਬਣੇ ਇਹ ਫੇਸ ਪੈਕ

ਏਜੰਸੀ

ਜੀਵਨ ਜਾਚ, ਸਿਹਤ

ਨਿੰਮ ਦੇ ਗੁਣਾਂ ਤੋਂ ਤਾਂ ਤੁਸੀਂ ਸਾਰੇ ਵਾਕਫ਼ ਹੋਵੋਗੇ ਕਿ ਨਿੰਮ ਦੇ ਸਰੀਰ ਲਈ ਕਿੰਨੇ ਫਾਇਦੇ ਹਨ। ਨਿੰਮ ਇੱਕ ਅਜਿਹੀ ਦਵਾਈ ਹੈ ਜਿਸਦਾ ਇਸ‍ਤੇਮਾਲ ਕਈ

Neem face packs

ਨਵੀਂ ਦਿੱਲੀ : ਨਿੰਮ ਦੇ ਗੁਣਾਂ ਤੋਂ ਤਾਂ ਤੁਸੀਂ ਸਾਰੇ ਵਾਕਫ਼ ਹੋਵੋਗੇ ਕਿ ਨਿੰਮ ਦੇ ਸਰੀਰ ਲਈ ਕਿੰਨੇ ਫਾਇਦੇ ਹਨ। ਨਿੰਮ ਇੱਕ ਅਜਿਹੀ ਦਵਾਈ ਹੈ ਜਿਸਦਾ ਇਸ‍ਤੇਮਾਲ ਕਈ ਬੀਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਸਦੀ ਪੱਤੀਆਂ ਦਾ ਸੇਵਨ ਅਤੇ ਇਸਦਾ ਰਸ ਪੀਣਾ ਡਾਈਬਟੀਜ਼ ਅਤੇ ਡੇਂਗੂ ਵਰਗੀਆਂ ਬੀਮਾਰੀਆਂ 'ਚ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਨਿੰਮ ਤੁਹਾਡੀ ਤ‍ਵੱਚਾ ਨੂੰ ਵੀ ਬੇਦਾਗ ਅਤੇ ਖੂਬਸੂਰਤ ਬਣਾਉਣ 'ਚ ਮਦਦ ਕਰਦੀ ਹੈ।

ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦਾਂ ਦੀ ਵਰਤੋਂ ਵੀ ਕਰਦੇ ਹੋਵੋਗੇ ਪਰ ਕੈਮੀਕਲ ਨਾਲ ਭਰਪੂਰ ਹੋਣ ਦੇ ਕਾਰਨ ਇਹ ਚਮੜੀ ਲਈ ਨੁਕਸਾਨਦੇਹ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਨਿੰਮ ਦੀ ਮਦਦ ਨਾਲ ਤੁਸੀਂ ਆਪਣੀ ਚਮੜੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ ਸਕਦੇ ਹੋ। ਨਿੰਮ ਸਾਨੂੰ ਇਨਫੈਕਸ਼ਨ ਵਾਲੇ ਕੀਟਾਣੂਆਂ ਤੋਂ ਬਚਾਉਦਾ ਹੈ। ਨਿੰਮ ‘ਚ ਐਂਟੀ-ਬੈਕਟੀਰੀਆ, ਐਂਟੀ-ਫੰਗਲ, ਐਂਟੀਪਰਾਇਟਿਵ, ਐਂਟੀ-ਓਕਸਡੈਂਟ ਤੇ ਐਂਟੀਪਰੋਟੋਜੋਅਲ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਜੋ ਖੂਨ ਸਾਫ਼ ਕਰਨ 'ਚ ਮਦਦ ਕਰਦੀਆ ਨੇ ਜਿਸ ਨਾਲ ਚਿਹਰੇ ਦੀਆਂ ਸਮੱਸਿਆਵਾਂ ਤੋ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਚਿਹਰੇ ‘ਤੇ ਆਵੇਗੀ ਤਾਜ਼ਗੀ: ਚਿਹਰੇ ਤੇ ਤਾਜ਼ਗੀ ਲਿਆਉਣ ਲਈ ਨਿੰਮ ਦੇ ਪੱਤਿਆ ਨੂੰ ਉਬਾਲੋ ਕੇ ਚੰਗੀ ਤਰ੍ਹਾਂ ਛਾਣ ਲਓ ਫਿਰ ਇਸ ਨੂੰ ਕੁਝ ਸਮੇ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ਤੋ ਬਾਅਦ ਇਸ ‘ਚ ਕਾਗਜੀ ਨਿੰਬੂ ਦਾ ਰਸ ਦੀਆਂ 3-4 ਬੂੰਦਾਂ, ਥੋੜਾ ਜਿਹਾ ਚੰਦਨ ਦਾ ਚੂਰਾ ਅਤੇ ਮੁਲਤਾਨੀ ਮਿਟੀ ਮਿਲਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਪੇਸਟ ਨੂੰ ਇਕ ਘੰਟੇ ਲਈ ਚਿਹਰੇ ‘ਤੇ ਲਗਾਓ, ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ‘ਤੇ ਤਾਜ਼ਗੀ ਆਵੇਗੀ।

ਚਿਹਰੇ ਨੂੰ ਗੋਰਾ ਕਰਨ ਲਈ: ਚਿਹਰੇ ਦਾ ਸਾਫ ਕਰਨ ਲਈ ਨਿੰਮ ਅਤੇ ਪਪੀਤਾ ਫੇਸ ਮਾਸਕ ਬਣਾਓ। ਪਪੀਤਾ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਮਿਟਾੳੇਣ ‘ਚ ਮਦਦ ਕਰਦੀ ਹੈ ਜਦੋਂ ਕਿ ਨਿੰਮ ਤੁਹਾਨੂੰ ਫਿਨਸੀਆਂ ਤੋਂ ਛੁਟਕਾਰਾ ਪਾਉਣ ਵਿਚ ਸਹਾਇਤਾ ਕਰਦਾ ਹੈ। ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਗੋਰੇ ਦੇ ਨਾਲ ਨਾਲ ਚਮਕਦਾਰ ਵੀ ਬਣਾਉਂਦਾ ਹੈ। ਨਿੰਮ ਅਤੇ ਪਪੀਤਾ ਫੇਸ ਮਾਸਕ ਬਣਾਉਣ ਲਈ 7-8 ਨਿੰਮ ਦੇ ਪੱਤੇ ਲਓ ਅਤੇ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਲਓ। ਇਸ ਪੇਸਟ ‘ਚ ½ ਕੱਪ ਪੱਕਿਆ ਪਪੀਤਾ ਚੰਗੀ ਤਰ੍ਹਾਂ ਪੀਸ ਕੇ ਮਿਲਾਓ। ਇਸ ਨੂੰ ਆਪਣੇ ਸਾਰੇ ਚਿਹਰੇ ‘ਤੇ ਲਗਾਓ। ਇਸ ਨੂੰ ਕੁਝ ਮਿੰਟਾਂ ਲਈ ਮਾਲਸ਼ ਕਰੋ ਅਤੇ ਫਿਰ ਇਸ ਨੂੰ ਸੁੱਕਣ ਲਈ ਛੱਡ ਦਿਓ। ਜਦੋ ਪੇਸਟ ਚੰਗੀ ਤਰ੍ਹਾਂ ਸੁੱਕ ਜਾਵੇ ਤਾ ਚਿਹਰੇ ਨੂੰ ਧੋ ਲਓ । ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਗੋਰੇ ਅਤੇ ਚਮਕਦਾਰ ਬਣਾਉਂਦਾ ਹੈ।

ਡਾਰਕ ਸਪਾਟਸ ਕਰੇ ਦੂਰ: ਚਿਹਰੇ ਤੋ ਡਾਰਕ ਸਪਾਟਸ ਦੂਰ ਕਰਨ ਲਈ ਤੁਸੀ ਨਿੰਮ ਦੇ ਪੱਤਿਆਂ ਦਾ 1 ਚਮਚ ਪੇਸਟ ਅਤੇ 2 ਚਮਚੇ ਦਹੀਂ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸਾਰੇ ਚਿਹਰੇ ਅਤੇ ਗਰਦਨ ‘ਤੇ ਲਗਾਓ ਅਤੇ ਸੁੱਕਣ ਲਈ ਛੱਡ ਦਿਓ। ਫਿਰ ਸੁੱਕਣ ਤੋ ਬਾਅਦ ਠੰਡੇ ਪਾਣੀ ਨਾਲ ਧੋਵੋ। ਇਸ ਨਾਲ ਤੁਹਾਡੇ ਚਿਹਰੇ ਤੋ ਡਾਰਕ ਸਪਾਟਸ ਦੂਰ ਹੋ ਜਾਣਗੇ। ਇਸ ਤੋ ਇਲਾਵਾ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਜਿਹਾ ਕਰਨ ਨਾਲ ਧੁੱਪ ਕਾਰਨ ਝੁਲਸੀ ਹੋਈ ਚਿਹੇਰੇ ਦੀ ਚਮੜੀ ਨੂੰ ਰਾਹਤ ਮਿਲੇਗੀ।  ਝੁਲਸੀ ਚਮੜੀ ਨੂੰ ਠੀਕ ਕਰਨ ਲਈ ਘੱਟੋ-ਘੱਟ 4-5 ਦਿਨਾਂ ਹਰ ਰੋਹ ਨਿੰਮ ਦੇ ਪੱਤਿਆਂ ਦਾ ਲੇਪ ਲਗਾਓ।