ਜੇਕਰ ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮਹਿੰਦੀ ’ਚ ਪਾ ਕੇ ਲਗਾਉ ਇਹ ਚੀਜ਼ਾਂ

ਏਜੰਸੀ

ਜੀਵਨ ਜਾਚ, ਸਿਹਤ

ਕਈ ਵਾਰ ਜੈਨੇਟਿਕ ਕਾਰਨਾਂ ਕਰ ਕੇ ਤੇ ਹਾਰਮੋਨਲ ਬਦਲਾਅ ਕਰ ਕੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ...

If you want to get rid of white hair, put these things in henna

 

ਜੇਕਰ ਤੁਸੀਂ ਅਪਣੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੇ ਚਿਹਰੇ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖ਼ਾਸ ਧਿਆਨ ਰਖਣਾ ਹੋਵੇਗਾ। ਕਈ ਵਾਰ ਜੈਨੇਟਿਕ ਕਾਰਨਾਂ ਕਰ ਕੇ ਤੇ ਹਾਰਮੋਨਲ ਬਦਲਾਅ ਕਰ ਕੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲੋਕ ਇਸ ਨੂੰ ਲੁਕਾਉਣ ਲਈ ਰੰਗ ਤੋਂ ਲੈ ਕੇ ਮਹਿੰਦੀ ਤਕ ਹਰ ਚੀਜ਼ ਦੀ ਵਰਤੋਂ ਕਰਦੇ ਹਨ। ਜਦੋਂ ਵੀ ਤੁਸੀਂ ਅਪਣੇ ਵਾਲਾਂ ’ਤੇ ਮਹਿੰਦੀ ਲਗਾਉਂਦੇ ਹੋ, ਇਸ ਵਿਚ ਕੁੱਝ ਚੀਜ਼ਾਂ ਜ਼ਰੂਰ ਮਿਲਾਉ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਣਗੇ।

ਇਸ ਤਰ੍ਹਾਂ ਤਿਆਰ ਕਰੋ ਮਹਿੰਦੀ: ਸੱਭ ਤੋਂ ਪਹਿਲਾਂ ਮਹਿੰਦੀ ਵਿਚ ਕਪੂਰ ਨੂੰ ਪਿਘਲਾਉ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਪਾਣੀ ਪਾਉ ਅਤੇ ਚੰਗੀ ਤਰ੍ਹਾਂ ਰਲਾਉ। ਕੁੱਝ ਸਮੇਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਤੇਲ ਮਿਲਾਉ ਅਤੇ ਚੰਗੀ ਤਰ੍ਹਾਂ ਮਿਲਾਉ। ਧਿਆਨ ਰਹੇ ਕਿ ਮਹਿੰਦੀ ਦਾ ਇਹ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਹੁਣ ਇਸ ਮਿਸ਼ਰਣ ਨੂੰ ਵਾਲਾਂ ’ਤੇ ਲਗਾਉ ਅਤੇ ਇਸ ਨੂੰ ਸੁੱਕਣ ਦਿਉ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਉ। ਚਾਰ ਹਫ਼ਤਿਆਂ ਤਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫ਼ਤੇ ਵਿਚ ਸਿਰਫ਼ ਇਕ ਵਾਰ ਕਰਨੀ ਹੈ।
ਚਿੱਟੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਹੋਰ ਤਰੀਕੇ:

ਸਰਦੀਆਂ ਵਿਚ ਜੇਕਰ ਤੁਸੀਂ ਵਾਲਾਂ ’ਚ ਮਹਿੰਦੀ ਲਗਾਉਂਦੇ ਹੋ ਤਾਂ ਮਹਿੰਦੀ ਦੀ ਪੇਸਟ ਵਿਚ ਕੁੱਝ ਲੌਂਗ ਪਾਉ। ਇਹ ਤੁਹਾਨੂੰ ਠੰਢ ਤੋਂ ਬਚਾਏਗਾ।
ਮਹਿੰਦੀ ਦੇ ਪਾਊਡਰ ਵਿਚ ਸੰਤਰੇ ਦਾ ਰਸ ਮਿਲਾਉ ਅਤੇ ਇਸ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ ’ਤੇ ਲਗਾਉ ਅਤੇ 10 ਮਿੰਟ ਬਾਅਦ ਧੋ ਲਉ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।

 ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਤੌਰ ’ਤੇ ਬਦਲਣ ਲਈ ਦਹੀਂ ਦੀ ਵਰਤੋਂ ਕਰੋ। ਇਸ ਲਈ ਮਹਿੰਦੀ ਅਤੇ ਦਹੀਂ ਦੀ ਬਰਾਬਰ ਮਾਤਰਾ ਮਿਲਾ ਕੇ ਇਕ ਪੇਸਟ ਬਣਾਉ ਅਤੇ ਇਸ ਪੇਸਟ ਨੂੰ ਵਾਲਾਂ ਵਿਚ ਲਗਾਉ।

ਚਿੱਟੇ ਹੋ ਰਹੇ ਵਾਲਾਂ ਲਈ ਕੜ੍ਹੀ ਪੱਤਾ ਬਹੁਤ ਚੰਗਾ ਹੈ। ਨਹਾਉਣ ਤੋਂ ਪਹਿਲਾਂ ਕੜ੍ਹੀ ਪੱਤੇ ਨਹਾਉਣ ਵਾਲੇ ਪਾਣੀ ਵਿਚ ਛੱਡ ਦਿਉ ਅਤੇ ਇਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਉ।