ਚਿਹਰੇ ਵਾਂਗ ਅਪਣੇ ਪੈਰਾਂ ਦਾ ਵੀ ਇੰਝ ਰੱਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਈ ਕੁੜੀਆਂ ਅਪਣੇ ਪੈਰਾਂ ਦੇ ਨਹੁੰਆਂ ਨੂੰ ਵੱਡਾ ਰਖਦੀਆਂ ਹਨ, ਜੋ ਕਾਫ਼ੀ ਗ਼ਲਤ ਹੈ। ਇਨ੍ਹਾਂ ਨੂੰ ਬਿਲਕੁਲ ਛੋਟਾ ਰਖਣਾ ਚਾਹੀਦਾ ਹੈ

photo

 

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਚਿਹਰੇ ਦਾ ਬਹੁਤ ਧਿਆਨ ਰਖਦੇ ਹਨ ਜਿਸ ਲਈ ਉਹ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ। ਇਸੇ ਲਈ ਚਿਹਰੇ ਦਾ ਧਿਆਨ ਰੱਖਣ ਦੇ ਨਾਲ-ਨਾਲ ਤੁਹਾਨੂੰ ਅਪਣੇ ਪੈਰਾਂ ਅਤੇ ਉਂਗਲੀਆਂ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਪੈਰਾਂ ਦੇ ਨਹੁੰ ਲੋਕਾਂ ਸਾਹਮਣੇ ਤੁਹਾਡੇ ਬਾਰੇ ਸਾਰੀ ਕਹਾਣੀ ਦਸਦੇ ਹਨ। ਜੇਕਰ ਉਹ ਗੰਦੇ ਹਨ ਤਾਂ ਸਮਝੋ ਕਿ ਤੁਹਾਨੂੰ ਕਿਵੇਂ ਲੱਗੇਗਾ।

ਅਜਿਹੇ ਵਿਚ ਲਗਦਾ ਹੈ ਕਿ ਤੁਸੀਂ ਅਪਣਾ ਧਿਆਨ ਠੀਕ ਤਰ੍ਹਾਂ ਨਹੀਂ ਰਖਦੇ। ਜੇਕਰ ਤੁਹਾਨੂੰ ਸਾਫ਼ ਪੈਰ ਅਤੇ ਉਂਗਲੀਆਂ ਚਾਹੀਦੀਆਂ ਹਨ ਤਾਂ ਤੁਹਾਨੂੰ ਉਸ ਦਾ ਖ਼ਾਸ ਧਿਆਨ ਰਖਣਾ ਪਵੇਗਾ। ਅੱਜ ਅਸੀ ਤੁਹਾਨੂੰ ਦਸਾਂਗੇ ਪੈਰਾਂ ਨੂੰ ਸਾਫ਼ ਰਖਣ ਦੇ ਤਰੀਕੇ: ਅਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ। ਅਪਣੇ ਪੈਰਾਂ ਦੇ ਅੰਗੂਠੇ ਨੂੰ ਸਾਫ਼ ਰੱਖਣ ਲਈ ਜ਼ਰੂਰੀ ਹੈ ਕਿ ਤੁਸੀ ਅਪਣੇ ਪੈਰਾਂ ਨੂੰ ਸਾਫ਼ ਰੱਖੋ।

ਇਕ ਚੰਗੇ ਨੇਲ ਪੇਂਟ ਰੀਮੂਵਰ ਨਾਲ ਅਪਣੇ ਨੇਲ ਪੇਂਟ ਨੂੰ ਮਿਟਾਉ। ਇਕ ਚੰਗੇ ਅਤੇ ਮਜ਼ਬੂਤ ਨਹੂੰਆਂ ਲਈ ਤੁਹਾਨੂੰ ਕੁੱਝ ਦਿਨਾਂ ਲਈ ਨੇਲ ਪੇਂਟ ਤੋਂ ਦੂਰ ਰਹਿਣਾ ਚਾਹੀਦਾ ਹੈ। ਅਪਣੇ ਪੈਰਾਂ ਨੂੰ ਹਲਕੇ ਗਰਮ ਪਾਣੀ ਵਿਚ 15 ਮਿੰਟ ਲਈ ਰੱਖੋ, ਉਸ ਵਿਚ ਕੁੱਝ ਬੂੰਦਾਂ ਤੇਲ ਅਤੇ ਨਮਕ ਦੀਆਂ ਪਾਉ। ਪੈਰਾਂ ਦੀਆਂ ਉਂਗਲੀਆਂ ਅਤੇ ਅੱਡੀਆਂ ਨੂੰ ਕੋਮਲ ਬਰਸ਼ ਨਾਲ ਰਗੜ ਕੇ ਸਾਫ਼ ਕਰੋ। ਅਪਣੇ ਪੈਰਾਂ ਨੂੰ ਸਕਰੱਬ ਨਾਲ ਮਸਾਜ ਕਰੋ ਅਤੇ ਬਾਅਦ ਵਿਚ ਪੈਰ ਧੋਵੋ।

ਕਈ ਕੁੜੀਆਂ ਅਪਣੇ ਪੈਰਾਂ ਦੇ ਨਹੁੰਆਂ ਨੂੰ ਵੱਡਾ ਰਖਦੀਆਂ ਹਨ, ਜੋ ਕਾਫ਼ੀ ਗ਼ਲਤ ਹੈ। ਇਨ੍ਹਾਂ ਨੂੰ ਬਿਲਕੁਲ ਛੋਟਾ ਰਖਣਾ ਚਾਹੀਦਾ ਹੈ, ਨਹੀਂ ਤਾਂ ਇਸ ਵਿਚ ਗੰਦਗੀ ਭਰਦੀ ਜਾਂਦੀ ਹੈ।  ਅਪਣੇ ਨਹੁੰ ਨੂੰ ਨੇਲ ਫ਼ਾਈਬਰ ਨਾਲ ਸਾਫ਼ ਕਰੋ। ਗੰਦਗੀ ਨੂੰ ਕੱਢਣ ਵੇਲੇ ਥੋੜ੍ਹਾ ਸਾਵਧਾਨ ਰਹੋ।