ਗੁਨਗੁਨੇ ਪਾਣੀ 'ਚ ਕਾਲਾ ਨਮਕ ਪਾ ਕੇ ਪੀਣ ਦੇ ਅਦਭੁਤ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੁਸੀਂ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹੋ ਅਤੇ ਬਿਮਾਰੀ ਤੁਹਾਡੇ ਸਰੀਰ ਵਿਚ ਇਕਦਮ ਘਰ ਬਣਾ ਲੈਦੀ ਹੈ। ਇਕ ਚੁਟਕੀ ਕਾਲੇ ਨਮਕ ਨਾਲ ...

Black Salt Water

ਤੁਸੀਂ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹੋ ਅਤੇ ਬਿਮਾਰੀ ਤੁਹਾਡੇ ਸਰੀਰ ਵਿਚ ਇਕਦਮ ਘਰ ਬਣਾ ਲੈਦੀ ਹੈ। ਇਕ ਚੁਟਕੀ ਕਾਲੇ ਨਮਕ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦੇ ਹਾਂ। ਬਹੁਤ ਸਾਰੀਆਂ ਸਮੱਸਿਆਂਵਾਂ ਤੋਂ ਛੁਕਾਰਾ ਪਾਉਣ ਲਈ ਕਾਲੇ ਨਮਕ ਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਵੇਰੇ ਇਕ ਗਿਲਾਸ ਪਾਣੀ ਗਰਮ ਕਰ ਲਵੋ। ਉਸ ਵਿਚ 1/3 ਛੋਟਾ ਚਮਚ ਕਾਲਾ ਨਮਕ ਘੋਲ ਲਵੋ। ਹੁਣ ਇਸ ਘੋਲ ਨੂੰ ਖਾਲੀ ਪੇਟ ਪੀ ਲਵੋ। ਇਸ ਨਾਲ ਪੇਟ ਪੂਰੀ ਤਰਾਂ ਸਾਫ਼ ਹੋ ਜਾਵੇਗਾ ਅਤੇ ਪਾਚਣ ਤੰਤਰ ਪੂਰੀ ਦੇਰ ਤੱਕ ਵਧੀਆ ਕੰਮ ਕਰੇਗਾ।

ਰੋਜ਼ਾਨਾ ਸਵੇਰੇ ਇਸ ਤਰ੍ਹਾਂ ਹੀ ਪਾਣੀ ਪੀਓ। ਕਾਲਾ ਨਮਕ ਬੌਡੀ ਨੂੰ ਡਿਟਾਕਸ ਕਰਨ ਵਿਚ ਕੰਮ ਆਉਂਦਾ ਹੈ ਗੁਣਗੁਨੇ ਪਾਣੀ ਵਿਚ ਇਕ ਚਮਚ ਕਾਲਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣ ਨਾਲ ਪੂਰੀ ਬੌਡੀ ਡਿਟਾਕਸ ਹੋ ਜਾਂਦੀ ਹੈ। ਕਾਲੇ ਨਮਕ ਦਾ ਪਾਣੀ ਸਰੀਰ ਵਿਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਨਾਲ ਹੀ ਇਹ ਸਰੀਰ ਵਿਚ ਮੌਜੂਦ ਖਤਰਨਾਕ ਬੈਕਟੀਰੀਆ ਦਾ ਨਾਸ਼ ਵੀ ਕਰ ਦਿੰਦਾ ਹੈ ਇਸ ਨਾਲ ਸ਼ੂਗਰ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਅਤੇ ਪੇਟ ਵੀ ਸਾਫ਼ ਰਹਿੰਦਾ ਹੈ।

ਗਰਮੀ ਹੋਵੇ ਜਾਂ ਸਰਦੀ ਬਦਲਦੇ ਮੌਸਮ ਦਾ ਸੱਭ ਤੋਂ ਜਿਆਦਾ ਅਸਰ ਪਹਿਲਾਂ ਚਮੜੀ ਉੱਪਰ ਪੈਦਾ ਹੈ ਇਸ ਤੋਂ ਇਲਾਵਾ ਅੱਜ-ਕੱਲ ਵੱਧ ਰਹੇ ਪ੍ਰਦੂਸ਼ਣ ਦਾ ਅਸਰ ਵੀ ਪਹਿਲਾਂ ਚਿਹਰੇ ਉੱਪਰ ਹੀ ਪੈਦਾ ਹੈ ਇਸ ਨਾਲ ਚਿਹਰੇ ਤੇ ਦਾਗਾਂ ਦੀ ਸਮੱਸਿਆ ਲੋਕਾਂ ਨੂੰ ਬਹੁਤ ਰਹਿੰਦੀ ਹੈ ਇੰਨਾ ਦਾਗਾਂ ਤੋਂ ਬਚਣ ਲਈ ਬਿਊਟੀ ਪ੍ਰੋਡਕਟਾਂ ਦੇ ਇਸਤੇਮਾਲ ਤੋਂ ਇਲਾਵਾ ਰੋਜਾਨਾ ਸਵੇਰੇ ਕਾਲੇ ਨਮਕ ਦਾ ਪਾਣੀ ਪੀਓ।

ਕਾਲੇ ਨਮਕ ਵਿਚ ਕਰੋਮੀਅਮ ਹੁੰਦਾ ਹੈ ਜੋ ਚਮੜੀ ਦੇ ਦਾਗਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਰੋਜ ਸਵੇਰੇ ਕਾਲੇ ਨਮਕ ਦਾ ਪਾਣੀ ਪੀਣ ਨਾਲ ਚਮੜੀ ਸਾਫ਼ ਅਤੇ ਕੋਮਲ ਰਹਿੰਦੀ ਹੈ। ਜੇਕਰ ਤੁਹਾਨੂੰ ਆਂਦਰਾਂ ਦੀ ਸਮੱਸਿਆ ਹੈ ਤਾਂ ਕਾਲਾ ਨਮਕ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਅੱਜ-ਕੱਲ ਤਣਾਅ ਬਹੁਤ ਜਿਆਦਾ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।

ਨੀਂਦ ਨਾ ਆਉਣ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਆਂਦਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ ਸਵੇਰੇ ਖਾਲੀ ਪੇਟ ਕਾਲੇ ਨਮਕ ਦਾ ਪਾਣੀ ਪੀਓ। ਕਾਲੇ ਨਮਕ ਵਿਚ ਮੌਜੂਦ ਮਿਨਰਲ ਦਿਮਾਗ ਦੀ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ ਅਤੇ ਸਟਰੈਸ ਹਾਰਮੋਨਜ ਨੂੰ ਘੱਟ ਕਰਕੇ ਰਾਤ ਨੂੰ ਤੁਹਾਨੂੰ ਵਧੀਆ ਨੀਂਦ ਲਿਆਉਣ ਵਿਚ ਮੱਦਦ ਕਰਦਾ ਹੈ।