ਭਾਰਤ ਬਣ ਰਿਹਾ ਡਾਇਬਟੀਜ਼ ਦਾ ਗੜ੍ਹ, ਲਗਾਤਾਰ ਹੋ ਰਿਹਾ ਵਾਧਾ
ਡਾਇਬਟੀਜ਼ ਦੇ ਮਾਮਲਿਆਂ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ
Diabetes cases are continuously increasing in India: ਦੁਨੀਆ ਦੇ ਮੁਕਾਬਲੇ ਭਾਰਤ ਵਿੱਚ ਡਾਇਬਟੀਜ਼ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਡਾਇਬਟੀਜ਼ ਦੇ ਮਾਮਲਿਆਂ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ ਹੈ। ਸਾਲ 2021 ਵਿੱਚ ਭਾਰਤ ਵਿੱਚ 7 ਕਰੋੜ 42 ਲੱਖ ਮਾਮਲੇ ਸਨ, ਅਤੇ ਰਿਪੋਰਟ ਦੇ ਅਨੁਸਾਰ, ਜੇ ਇਹ ਅੰਕੜੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਸਾਲ 2045 ਤੱਕ ਭਾਰਤ ਵਿੱਚ ਡਾਇਬਟੀਜ਼ ਦੇ ਮਾਮਲੇ 12 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਲੋਕਾਂ ਵਿੱਚ ਡਾਇਬਟੀਜ਼ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਹੈ।
ਡਾਇਬਟੀਜ਼ (ਸ਼ੂਗਰ): ਕਾਰਣ, ਲੱਛਣ ਅਤੇ ਇਲਾਜ
ਡਾਇਬਟੀਜ਼ ਕੀ ਹੈ?
ਡਾਇਬਟੀਜ਼, ਜਿਸਨੂੰ ਸ਼ੂਗਰ ਜਾਂ ਮਧੁਮੇਹ ਵੀ ਕਿਹਾ ਜਾਂਦਾ ਹੈ, ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਮੈਟਾਬੋਲਿਕ ਬਿਮਾਰੀ ਹੈ। ਇਸ ਵਿੱਚ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ ਕਿਉਂਕਿ ਸਰੀਰ ਇੰਸੁਲਿਨ ਬਣਾਉਣ ਵਿੱਚ ਅਸਮਰੱਥ ਹੋ ਜਾਂਦਾ ਹੈ ਜਾਂ ਇੰਸੁਲਿਨ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ।
ਡਾਇਬਟੀਜ਼ ਦੇ ਪ੍ਰਕਾਰ
ਟਾਈਪ 1 ਡਾਇਬਟੀਜ਼ (Autoimmune Destruction): ਇਮਿਊਨ ਸਿਸਟਮ ਪੈਂਕਰੀਆਸ ਦੀਆਂ ਬੀਟਾ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਇੰਸੁਲਿਨ ਨਹੀਂ ਬਣਦਾ।
ਟਾਈਪ 2 ਡਾਇਬਟੀਜ਼ (Insulin Resistance): ਇੰਸੁਲਿਨ ਬਣਦਾ ਤਾਂ ਹੈ ਪਰ ਸਰੀਰ ਇਸਨੂੰ ਵਰਤ ਨਹੀਂ ਸਕਦਾ। ਇਹ ਅਕਸਰ ਮੋਟਾਪੇ, ਗਲਤ ਖੁਰਾਕ ਅਤੇ ਕਸਰਤ ਦੀ ਘਾਟ ਕਾਰਨ ਹੁੰਦਾ ਹੈ।
ਗਰਭਕਾਲੀਨ ਡਾਇਬਟੀਜ਼ (Gestational Diabetes): ਗਰਭਾਵਸਥਾ ਦੌਰਾਨ ਹਾਰਮੋਨਲ ਤਬਦੀਲੀਆਂ ਕਾਰਨ ਹੁੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਅਕਸਰ ਠੀਕ ਹੋ ਜਾਂਦੀ ਹੈ ਪਰ ਭਵਿੱਖ ਵਿੱਚ ਟਾਈਪ 2 ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ।
ਡਾਇਬਟੀਜ਼ ਦੇ ਕਾਰਣ
ਪਰਿਵਾਰਕ ਇਤਿਹਾਸ
35 ਸਾਲ ਤੋਂ ਵੱਧ ਉਮਰ
ਮੋਟਾਪਾ, ਖਾਸ ਕਰਕੇ ਪੇਟ ਦੇ ਆਲੇ-ਦੁਆਲੇ ਚਰਬੀ
ਕਸਰਤ ਦੀ ਘਾਟ
ਗਲਤ ਖੁਰਾਕ (ਮੀਠੀਆਂ ਚੀਜ਼ਾਂ, ਪ੍ਰੋਸੈਸਡ ਫੂਡ)
ਗਰਭਕਾਲੀਨ ਡਾਇਬਟੀਜ਼ ਦਾ ਇਤਿਹਾਸ
ਡਾਇਬਟੀਜ਼ ਦੇ ਲੱਛਣ
ਵਾਰ-ਵਾਰ ਪੇਸ਼ਾਬ ਆਉਣਾ
ਬਹੁਤ ਪਿਆਸ ਲੱਗਣਾ
ਬਹੁਤ ਭੁੱਖ ਲੱਗਣਾ
ਵਜ਼ਨ ਘਟਣਾ
ਨਜ਼ਰ ਧੁੰਦਲੀ ਹੋਣਾ
ਥਕਾਵਟ
ਜ਼ਖਮ ਦੇਰ ਨਾਲ ਠੀਕ ਹੋਣਾ
ਇਨਫੈਕਸ਼ਨ
ਹੱਥ-ਪੈਰਾਂ ਵਿੱਚ ਸੁੰਨਪਨ ਜਾਂ ਚੁਭਨ
ਚਮੜੀ ਦਾ ਕਾਲਾ ਹੋਣਾ
ਡਾਇਬਟੀਜ਼ ਦੀ ਜਾਂਚ
ਫਾਸਟਿੰਗ ਬਲੱਡ ਸ਼ੂਗਰ ਟੈਸਟ: 126 mg/dL ਜਾਂ ਇਸ ਤੋਂ ਵੱਧ ਹੋਣ 'ਤੇ ਡਾਇਬਟੀਜ਼ ਦਾ ਸੰਕੇਤ।
ਓਰਲ ਗਲੂਕੋਜ਼ ਟੋਲਰੈਂਸ ਟੈਸਟ (OGTT): ਖਾਣ ਤੋਂ ਬਾਅਦ 200 mg/dL ਜਾਂ ਇਸ ਤੋਂ ਵੱਧ।
HbA1c ਟੈਸਟ: ਪਿਛਲੇ 3 ਮਹੀਨਿਆਂ ਦਾ ਔਸਤ ਸ਼ੂਗਰ ਪੱਧਰ।
ਰੈਂਡਮ ਬਲੱਡ ਸ਼ੂਗਰ ਟੈਸਟ: 200 mg/dL ਜਾਂ ਇਸ ਤੋਂ ਵੱਧ, ਨਾਲ ਹੀ ਲੱਛਣ।
ਡਾਇਬਟੀਜ਼ ਨੂੰ ਕਿਵੇਂ ਕੰਟਰੋਲ ਕਰੀਏ?
ਸਿਹਤਮੰਦ ਖੁਰਾਕ: ਫਲ, ਸਬਜ਼ੀਆਂ, ਸਾਬਤ ਅਨਾਜ, ਲੀਨ ਪ੍ਰੋਟੀਨ।
ਨਿਯਮਿਤ ਕਸਰਤ: ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਕਸਰਤ ।
ਵਜ਼ਨ ਕੰਟਰੋਲ: ਖਾਸ ਕਰਕੇ ਪੇਟ ਦੀ ਚਰਬੀ ਘਟਾਉਣਾ।
ਬਲੱਡ ਸ਼ੂਗਰ ਮਾਨੀਟਰਿੰਗ: ਨਿਯਮਿਤ ਟੈਸਟ ਕਰਨਾ।
ਡਾਇਬਟੀਜ਼ ਸਿੱਖਿਆ ਅਤੇ ਕੌਂਸਲਿੰਗ: ਬਿਮਾਰੀ ਬਾਰੇ ਜਾਣਕਾਰੀ ਅਤੇ ਮਨੋਵਿਗਿਆਨਕ ਸਹਾਇਤਾ।