ਹਰੀ ਮਿਰਚ ਖਾਉ, ਤੰਦਰੁਸਤੀ ਪਾਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰੀ ਮਿਰਚ ਕੁੱਝ ਲੋਕ ਤਾਂ ਬਹੁਤ ਖਾਂਦੇ ਹਨ ਪਰ ਕੁੱਝ ਲੋਕ ਇਸ ਤੋਂ ਦੂਰ ਹੀ ਭੱਜਦੇ ਹਨ। ਹਰੀ ਮਿਰਚ ਇਕ ਦਵਾਈ ਵੀ ਹੈ।

Green Chilly

ਹਰੀ ਮਿਰਚ ਕੁੱਝ ਲੋਕ ਤਾਂ ਬਹੁਤ ਖਾਂਦੇ ਹਨ ਪਰ ਕੁੱਝ ਲੋਕ ਇਸ ਤੋਂ ਦੂਰ ਹੀ ਭੱਜਦੇ ਹਨ। ਹਰੀ ਮਿਰਚ ਇਕ ਦਵਾਈ ਵੀ ਹੈ। ਹਰੀ ਮਿਰਚ ਖਾਣਾ ਸਿਹਤ ਲਈ ਬਹੁਤ ਵਧੀਆ ਹੈ। ਤੁਸੀਂ ਅਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਹਰੀ ਮਿਰਚ ਖਾਣ ਵਾਲੇ ਪਤਲੇ, ਤੰਦਰੁਸਤ, ਚੁਸਤ ਅਤੇ ਅਪਣੀ ਉਮਰ ਦੇ ਹਿਸਾਬ ਨਾਲ ਜਵਾਨ ਹੁੰਦੇ ਹਨ। ਹਰੀ ਮਿਰਚ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੀ ਸਿਹਤ ਨੂੰ ਖ਼ੂਬਸੂਰਤ ਬਣਾਈ ਰੱਖਣ 'ਚ ਅਤੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਨ 'ਚ ਮਦਦ ਕਰਦੀ ਹੈ। ਹਰੀ ਮਿਰਚ ਵਿਟਾਮਿਨ ਏ, ਬੀ, ਸੀ, ਆਇਰਨ, ਤਾਂਬਾ ਆਦਿ ਨਾਲ ਭਰਪੂਰ ਹੁੰਦੀ ਹੈ।

ਲਾਲ ਮਿਰਚਾਂ ਦੀ ਥਾਂ 'ਤੇ ਖਾਣਾ ਬਣਾਉਣ 'ਚ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਮਿਰਚ ਬਹੁਤ ਜ਼ਿਆਦਾ ਕਰਾਰੀ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਛਾਤੀ 'ਚ ਜਲਨ ਹੋ ਸਕਦੀ ਹੈ।

ਖਾਧ ਪਦਾਰਥਾਂ 'ਚ ਸੱਭ ਤੋਂ ਵਧ ਮਸਾਲੇਦਾਰ ਹਰੀ ਮਿਰਚ ਭੋਜਨ 'ਚ ਸਵਾਦ ਪੈਦਾ ਕਰਦੀ ਹੈ। ਇਹ ਦਾਲ-ਸਬਜ਼ੀ ਜਾਂ ਹੋਰ ਕਿਸੇ ਪਕਵਾਨ ਦਾ ਸਵਾਦ ਵਧਾਉਣ ਦੇ ਨਾਲ ਹੀ ਸਾਨੂੰ ਤ੍ਰਿਪਤੀ ਦਾ ਅਹਿਸਾਸ ਦਿਵਾਉਂਦੀ ਹੈ। ਇਹ ਸਹੀ ਹੀ ਕਿਹਾ ਜਾਂਦਾ ਹੈ ਕਿ ਇਹ ਜੀਭ 'ਤੇ ਅੱਗ ਅਤੇ ਅੱਖਾਂ 'ਚ ਪਾਣੀ ਲਿਆ ਦਿੰਦੀ ਹੈ। ਫਿਰ ਵੀ ਇਸ ਦੇ ਕਰਾਰੇ ਮਸਾਲੇਦਾਰ ਸਵਾਦ ਕਾਰਨ ਇਨ੍ਹਾਂ ਨੂੰ ਨਾ ਖਾਣਾ ਗ਼ਲਤ ਹੈ। ਹਰੀ ਮਿਰਚ 'ਚ ਕੈਪਸੀਯਾਸਿਨ ਨਾਮੀ ਯੌਗਿਕ ਮੌਜੂਦ ਹੁੰਦਾ ਹੈ, ਜੋ ਇਸ ਨੂੰ ਮਸਾਲੇਦਾਰ ਬਣਾਉਂਦਾ ਹੈ। ਇਨ੍ਹਾਂ 'ਚ ਮੌਜੂਦ ਕੈਪਸੀਯਾਸਿਨ ਦੀ ਮਾਤਰਾ ਹੀ ਇਸ ਦੇ ਮਸਾਲੇਦਾਰ ਹੋਣ ਦੇ ਪੱਧਰ ਨੂੰ ਤਹਿ ਕਰਦੀ ਹੈ।

ਸਾਡੇ ਦੇਸ਼ ਦੇ ਢਾਬਿਆਂ ਅਤੇ ਰੈਸਟੋਰੈਂਟਾਂ 'ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਤੁਸੀਂ ਜੋ ਆਰਡਰ ਦਿੰਦੇ ਹੋ, ਉਸ ਦੇ ਨਾਲ ਪਿਆਜ਼ ਅਤੇ ਹਰੀਆਂ ਮਿਰਚਾਂ ਜ਼ਰੂਰ ਦਿਤੀਆਂ ਜਾਂਦੀਆਂ ਹਨ। ਹਰੀਆਂ ਅਤੇ ਲਾਲ ਮਿਰਚਾਂ ਦਾ ਅਚਾਰ ਵੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬਣਾਇਆ ਜਾਂਦਾ ਹੈ ਅਤੇ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਇਨ੍ਹਾਂ ਮਿਰਚਾਂ ਨੂੰ ਇਮਲੀ, ਨਿੰਬੂ, ਸਿਰਕੇ ਅਤੇ ਅੰਬਚੂਰ ਨਾਲ ਰਲਾ ਕੇ ਇਨ੍ਹਾਂ ਦਾ ਕਰਾਰਾਪਣ ਘੱਟ ਕੀਤਾ ਜਾਂਦਾ ਹੈ। ਦੱਖਣ ਭਾਰਤ 'ਚ ਹਰੀਆਂ ਮਿਰਚਾਂ ਨੂੰ ਲੱਸੀ 'ਚ ਭਿਉਂ ਕੇ ਧੁੱਪ 'ਚ ਸੁਕਾਇਆ ਜਾਂਦਾ ਹੈ। ਇਨ੍ਹਾਂ ਨੂੰ ਤੜਕਾ ਲਾ ਕੇ ਇਕ ਪਕਵਾਨ ਦੇ ਤੌਰ 'ਤੇ ਖਾਧਾ ਜਾਂਦਾ ਹੈ।

ਮਿਰਚਾਂ ਦੀਆਂ ਕੁੱਝ ਕਿਸਮਾਂ ਇੰਨੀਆਂ ਤੇਜ਼ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਖਾਣ ਨਾਲ ਤੁਹਾਡੇ ਮੂੰਹ 'ਚ ਬਹੁਤ ਸਾਰਾ ਥੁੱਕ ਆ ਜਾਂਦਾ ਹੈ, ਬਹੁਤ ਦਰਦ ਹੁੰਦਾ ਹੈ ਅਤੇ ਇਥੋਂ ਤਕ ਕਿ ਪਸੀਨਾ ਵੀ ਆ ਜਾਂਦਾ ਹੈ। ਕਈ ਪੱਛਮੀ ਦੇਸ਼ਾਂ 'ਚ ਮਿਰਚਾਂ ਦੀ ਥਾਂ ਕਾਲੀ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਮਿਰਚ ਪਕਵਾਨ 'ਚ ਰਲ ਜਾਂਦੀ ਹੈ ਅਤੇ ਇਸ ਤਰ੍ਹਾਂ ਇਕਸਾਰ ਰੂਪ 'ਚ ਸਵਾਦ ਵੀ ਫੈਲ ਜਾਂਦਾ ਹੈ, ਜਦਕਿ ਮਿਰਚਾਂ ਦੇ ਟੁਕੜੇ ਉਸੇ ਰੂਪ 'ਚ ਪਕਵਾਨ 'ਚ ਰਹਿੰਦੇ ਹਨ, ਇਸ ਲਈ ਜਦੋਂ ਤੁਸੀਂ ਇਨ੍ਹਾਂ ਨੂੰ ਦੰਦਾਂ ਨਾਲ ਚਿਥਦੇ ਹੋ ਤਾਂ ਇਨ੍ਹਾਂ 'ਚੋਂ ਮਸਾਲੇਦਾਰ ਰਸ ਨਿਕਲਦਾ ਹੈ ਅਤੇ ਤੁਸੀਂ ਰਾਹਤ ਲਈ ਪਾਣੀ ਜਾਂ ਦਹੀਂ ਦੀ ਲੋੜ ਮਹਿਸੂਸ ਕਰਦੇ ਹੋ।

ਲਾਲ ਮਿਰਚਾਂ ਦੀ ਥਾਂ 'ਤੇ ਖਾਣਾ ਬਣਾਉਣ 'ਚ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਮਿਰਚ ਬਹੁਤ ਜ਼ਿਆਦਾ ਕਰਾਰੀ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਛਾਤੀ 'ਚ ਜਲਨ ਹੋ ਸਕਦੀ ਹੈ।

ਲਾਲ ਮਿਰਚ ਪਾਊਡਰ ਦੀ ਵਰਤੋਂ ਅਚਾਰ ਅਤੇ ਕਰੀ ਪਾਊਡਰ 'ਚ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਮਿਰਚਾਂ ਦੇ ਸਿਹਤ ਸਬੰਧੀ ਕਈ ਲਾਭ ਹਨ ਪਰ ਵਧੇਰੇ ਮਾਤਰਾ 'ਚ ਇਨ੍ਹਾਂ ਨੂੰ ਖਾਣ ਨਾਲ ਪੇਟ ਅਤੇ ਛਾਤੀ 'ਚ ਜਲਨ ਦੀ ਸਮੱਸਿਆ ਅਤੇ ਗੈਸਟ੍ਰਿਕ ਸਮੱਸਿਆ ਪੈਦਾ ਹੋ ਸਕਦੀ ਹੈ, ਇਸ ਲਈ ਮਿਰਚਾਂ ਦਾ ਸੇਵਨ ਘੱਟ ਮਾਤਰਾ 'ਚ ਹੀ ਕੀਤਾ ਜਾਣਾ ਚਾਹੀਦਾ ਹੈ।

1. ਹਰੀ ਮਿਰਚ ‘ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

2. ਹਰੀ ਮਿਰਚ ਖਾਣ ਨਾਲ ਭਾਰ ਘੱਟ ਹੁੰਦਾ ਹੈ।

3. ਹਰੀ ਮਿਰਚ ਰੋਜ਼ਾਨਾ ਖਾਣ ਨਾਲ ‘ਖ਼ੂਨ ਦੇ ਦੌਰੇ (ਬਲੱਡ ਪ੍ਰੈਸ਼ਰ)’ ਦਾ ਪੱਧਰ ਬਰਾਬਰ ਹੁੰਦਾ ਹੈ।

4. ਹਰੀ ਮਿਰਚ ‘ਰੇਸ਼ੇ’ ਨਾਲ ਭਰਪੂਰ ਹੁੰਦੀ ਹੈ ਜਿਸ ਕਰ ਕੇ ਹਾਜ਼ਮਾ ਤੇਜ਼ ਹੁੰਦਾ ਹੈ।

5. ਹਰੀ ਮਿਰਚ ‘ਚ ਮੌਜੂਦ ‘ਐਂਟੀਆਕਸੀਡੈਂਟ’ ਭਰਪੂਰ ਮਾਤਰਾ ‘ਚ ਹੋਣ ਨਾਲ ਕੈਂਸਰ ਤੋਂ ਬਚਾਉਂਦੇ ਹਨ।

6. ਹਰੀ ਮਿਰਚ ‘ਆਰਥਰਾਈਟਸ’ ਦੇ ਮਰੀਜਾਂ ਲਈ ਇਕ ਦਵਾਈ ਦੀ ਤਰ੍ਹਾਂ ਹੈ। ਰੋਜ਼ ਹਰੀ ਮਿਰਚ ਖਾਣ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ।

7. ਹਰੀ ਮਿਰਚ ਦਿਲ ਦੇ ਖ਼ੂਨ ਦੇ ਥੱਕੇ ਦੀ ਪਰੇਸ਼ਾਨੀ ਵੀ ਘੱਟ ਹੁੰਦੀ ਹੈ।

8. ਹਰੀ ਮਿਰਚ ‘ਚ ‘ਵਿਟਾਮਿਨ ਸੀ’ ਅਤੇ ‘ਵਿਟਾਮਿਨ ਈ’ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਚਮੜੀ ‘ਚ ਕਸਾਵਟ ਬਣੀ ਰਹਿੰਦੀ ਹੈ।

9. ਹਰੀ ਮਿਰਚ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

10. ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫ਼ੀ ਹੱਦ ਤਕ ਖ਼ੁਸ਼ਨੁਮਾ ਰਹਿਣ 'ਚ ਮਦਦ ਮਿਲਦੀ ਹੈ।

11. ਹਰੀ ਮਿਰਚ ਪੁਰਸ਼ਾਂ 'ਚ ਪ੍ਰੋਸਟੇਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ।

12. ਹਰੀ ਮਿਰਚ ਦੇ ਸੇਵਨ ਨਾਲ ਭੋਜਨ ਦਾ ਪਾਚਨ ਜਲਦੀ ਹੁੰਦੀ ਹੈ।

13- ਹਰੀ ਮਿਰਚ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।

14. ਹਰੀ ਮਿਰਚ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ ਲਈ ਜਾਣੀ ਜਾਂਦੀ ਹੈ। ਇਹ ਡਾਇਟਰੀ ਰੇਸ਼ੇ ਦਾ ਇਕ ਵਧੀਆ ਸਰੋਤ ਹੈ। ਇਨ੍ਹਾਂ ਨਾਲ ਅੰਤੜੀਆਂ ਦੀ ਗਤੀਵਿਧੀ ਨੂੰ ਵਧੀਆ ਬਣਾਉਣ 'ਚ ਮਦਦ ਮਿਲਦੀ ਹੈ ਅਤੇ ਕਬਜ਼ ਨਹੀਂ ਹੁੰਦੀ।