ਲੂਣ ਦਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਥੋੜ੍ਹਾ ਜਿਹਾ ਲੂਣ ਜੇਕਰ ਪਾਣੀ 'ਚ ਮਿਲਾ ਲਿਆ ਜਾਵੇ ਤਾਂ ਇਸ ਦੇ ਇਨ੍ਹੇ ਫ਼ਾਇਦੇ ਹੁੰਦੇ ਹਨ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ। ਆਯੂਰਵੈਦਿਕ ਮੁਤਾਬਕ ਸਾਲਟ ਨੂੰ..

Salt Water

ਥੋੜ੍ਹਾ ਜਿਹਾ ਲੂਣ ਜੇਕਰ ਪਾਣੀ 'ਚ ਮਿਲਾ ਲਿਆ ਜਾਵੇ ਤਾਂ ਇਸ ਦੇ ਇਨ੍ਹੇ ਫ਼ਾਇਦੇ ਹੁੰਦੇ ਹਨ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ। ਆਯੂਰਵੈਦਿਕ ਮੁਤਾਬਕ ਸਾਲਟ ਨੂੰ ਨੋਟੱਬਲ ਮੈਟਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜੋ ਸਰੀਰ ਦੇ ਦੋਸ਼ਾਂ ਅਤੇ ਟਾਕਸਿਨ ਨੂੰ ਖਿੱਚ ਕੇ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ। ਸਵੇਰੇ ਖਾਲੀ ਢਿੱਡ ਲੂਣ ਦਾ ਪਾਣੀ ਪੀਣ ਦੇ ਬਹੁਤ ਫ਼ਾਇਦੇ ਹਨ ਪਰ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਹ ਪਾਣੀ ਨਹੀਂ ਪੀਣਾ ਚਾਹੀਦਾ। 

ਰੋਜ਼ ਸਵੇਰੇ ਲੂਣ ਦਾ ਪਾਣੀ ਪੀਣ ਨਾਲ ਸਰੀਰ 'ਚ ਕਈ ਤੱਤਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸ ਨਾਲ ਸੂਗਰ ਅਤੇ ਮੋਟਾਪੇ ਵਰਗੀ ਬੀਮਾਰੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਆਉ ਜੀ ਜਾਣਦੇ ਹਾਂ ਲੂਣ ਦਾ ਪਾਣੀ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ। 

ਕੀਟਾਣੂ ਖ਼ਤਮ
ਸਰੀਰ 'ਚ ਕਈ ਖਤ਼ਰਨਾਕ ਬਿਮਾਰੀ ਫ਼ੈਲਾਉਣ ਵਾਲੇ ਕੀਟਾਣੂ ਮਾਰਨ ਲਈ ਵੀ ਲੂਣ ਦਾ ਪਾਣੀ ਕਾਫ਼ੀ ਵਧੀਆ ਰਹਿੰਦਾ ਹੈ। ਲੂਣ ਦੇ ਪਾਣੀ 'ਚ ਨੈਚੁਰਲ ਐਂਟੀ - ਬੈਕਟੀਰਿਅਲ ਹੁੰਦਾ ਹੈ, ਜਿਸ ਨਾਲ ਸਰੀਰ 'ਚ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ।

ਢਿੱਡ ਲਈ ਫ਼ਾਇਦੇਮੰਦ
ਢਿੱਡ ਲਈ ਵੀ ਲੂਣ ਦਾ ਪਾਣੀ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦਾ ਹੈ। ਪਾਚਣ ਕਿਰਿਆ ਨੂੰ ਦੁਰੁਸਤ ਕਰਨ ਲਈ ਲੂਣ ਦਾ ਪਾਣੀ ਕਾਫ਼ੀ ਫ਼ਾਇਦਾ ਪਹੁੰਚਾਉਂਦਾ ਹੈ।

ਚਮੜੀ 'ਚ ਨਿਖ਼ਾਰ
ਲੂਣ ਦਾ ਪਾਣੀ ਪੀਣ ਨਾਲ ਚਮੜੀ ਨਾਲ ਜੁਡ਼ੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਮੁੰਹਾਸੇ, ਦਾਗ ਧੱਬੇ ਤੋਂ ਆਸਾਨੀ ਨਾਲ ਨਜਾਤ ਪਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਲੂਣ ਦੇ ਪਾਣੀ ਤੋਂ ਚਮੜੀ 'ਚ ਵੀ ਨਿਖ਼ਾਰ ਲਿਆਇਆ ਜਾ ਸਕਦਾ ਹੈ।

ਹੱਡੀਆਂ ਮਜ਼ਬੂਤ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵੀ ਲੂਣ ਦਾ ਪਾਣੀ ਪੀਣ ਨਾਲ ਕਾਫ਼ੀ ਫ਼ਾਇਦਾ ਮਿਲ ਸਕਦਾ ਹੈ। ਇਸ ਤੋਂ ਸਰੀਰ ਨੂੰ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀ ਹੈ।

ਲਿਵਰ ਲਈ ਫ਼ਾਇਦੇਮੰਦ
ਲਿਵਰ 'ਚ ਜੇਕਰ ਕਿਸੇ ਕਿਸਮ ਦੀ ਪਰੇਸ਼ਾਨੀ ਹੈ ਤਾਂ ਲੂਣ ਦੇ ਪਾਣੀ ਨਾਲ ਲਿਵਰ ਦੀ ਸਮੱਸ‍ਿਆ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਲੂਣ ਦੇ ਪਾਣੀ ਨਾਲ ਖ਼ਰਾਬ ਜਾਂ ਡੈਮੇਜ ਲਿਵਰ ਸੈਲਜ਼ ਦੁਬਾਰਾ ਕੰਮ ਕਰਨ ਲਗਦੇ ਹਨ।