ਪਤਲੇ ਹੋਣ ਲਈ ਸਿਰਫ਼ ਕਸਰਤ ਹੀ ਨਹੀਂ...

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਕ ਮੋਟੇ ਹੋਣ ਤੋਂ ਬਾਅਦ ਪਤਲਾ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ।

Workout is not enough to reduce fat

ਇਕ ਮੋਟੇ ਹੋਣ ਤੋਂ ਬਾਅਦ ਪਤਲਾ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ। ਜੇਕਰ ਰੋਜ਼ ਦੇ ਕੰਮਾਂ ‘ਚ ਥੋੜਾ ਜਿਹਾ ਬਦਲਾਅ ਲਿਆਇਆ ਜਾਏ ਤਾਂ ਅਪਣੇ ਭਾਰ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹੋ। ਕੈਲੋਰੀ ਘਟਾਉਣ ਤੇ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ ਪਰ ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰ ਘਟਾਉਣ ਲਈ ਸਿਰਫ਼ ਕਸਰਤ ਕਾਫ਼ੀ ਨਹੀਂ, ਬਲਕਿ ਸਿਹਤਮੰਦ ਖੁਰਾਕ ਵੀ ਜ਼ਰੂਰੀ ਹੈ।

ਕੀ ਕਹਿੰਦੀ ਖੋਜ?

ਬਹੁਤੇ ਲੋਕ ਭਾਰ ਘਟਾਉਣ ਲਈ ਕਈ ਕਿਸਮ ਦੇ ਅਭਿਆਸ ਕਰਦੇ ਹਨ। ਇਸ ਨਾਲ ਉਨ੍ਹਾਂ ਦਾ ਭਾਰ ਘੱਟ ਜਾਂਦਾ ਹੈ ਪਰ ਕੁੱਝ ਦਿਨ ਬਾਅਦ ਭਾਰ ਵਿਚ ਵਾਧਾ ਵੀ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਅਪਣੀ ਡਾਈਟ ‘ਤੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।

ਕੀ ਕਹਿੰਦੇ ਮਾਹਿਰ?

ਅਮਰੀਕਾ ਦੀ ਸਿਟੀ ਯੂਨੀਵਰਸਟੀ ਆਫ਼ ਨਿਊਯਾਰਕ ਦੇ ਖੋਜਕਾਰ ਹਰਮਨ ਪੇਂਟਜਰ ਦਾ ਕਹਿਣਾ ਹੈ ਕਿ ਕਸਰਤ ਸਿਹਤ ਲਈ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ ਪਰ ਵਜ਼ਨ ਕੰਟਰੋਲ ਕਰਨ ਤੇ ਫੈਟ ਨੂੰ ਰੋਕਣ ਲਈ ਹੈਲਥੀ ਡਾਈਟ 'ਤੇ ਧਿਆਨ ਦੇਣਾ ਵੀ ਜ਼ਰੂਰੀ ਹੈ।

ਕਿਵੇਂ ਕੀਤੀ ਖੋਜ-

ਖੋਜੀਆਂ ਨੇ 300 ਪੁਰਖਾਂ ਤੇ ਔਰਤਾਂ ‘ਤੇ ਰੋਜ਼ਾਨਾ ਊਰਜਾ ਖਰਚੇ ਤੇ ਕੰਮ ਦੇ ਪੱਧਰ ਦੇ ਸਬੰਧਾਂ ਦਾ ਅਧਿਐਨ ਕੀਤਾ।

ਖੋਜ ਦੇ ਨਤੀਜੇ

ਰਿਸਰਚ ਦੇ ਨਤੀਜੇ ਕਹਿੰਦੇ ਹਨ ਕਿ ਸਰੀਰਕ ਕ੍ਰਿਆਸ਼ੀਲਤਾ ਤੇ ਰੋਜ਼ਾਨਾ ਊਰਜਾ ਖਰਚੇ ਦੇ ਪ੍ਰਭਾਵਾਂ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਭਾਰ ਘਟਾਉਣ ਦੇ ਟੀਚਿਆਂ ਵਿਚ ਇਹ ਡਾਈਟ ਤੇ ਕਸਰਤ ਦੀ ਬਰਾਬਰ ਮਹੱਤਤਾ ਹੈ। ਇਹ ਖੋਜ ਪੇਪਰ ‘ਕਰੰਟ ਬਿਓਲੋਜੀ’ ਵਿਚ ਪ੍ਰਕਾਸ਼ਤ ਕੀਤਾ ਗਿਆ।