ਕੀਟੋਜੇਨਿਕ ਡਾਈਟ ਦਾ ਸੇਵਨ ਕਰਨਾ ਐਥਲੀਟਾਂ ਲਈ ਹੋ ਸਕਦੈ ਖ਼ਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀਟੋਜੇਨਿਕ ਡਾਈਟ ਜਿਸ ਨੂੰ ਕੀਟੋ ਡਾਈਟ ਵੀ ਕਿਹਾ ਜਾਂਦਾ ਹੈ। ਇਕ ਨਵੀਂ ਖੋਜ ਮੁਤਾਬਕ ਐਥਲੀਟਾਂ ਨੂੰ ਕੀਟੋਜੇਨਿਕ ਡਾਈਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਧਿਐਨ ਦੀਆਂ...

Ketogenic diet

ਨਵੀਂ ਦਿੱਲੀ, 4 ਮਈ : ਕੀਟੋਜੇਨਿਕ ਡਾਈਟ ਜਿਸ ਨੂੰ ਕੀਟੋ ਡਾਈਟ ਵੀ ਕਿਹਾ ਜਾਂਦਾ ਹੈ। ਇਕ ਨਵੀਂ ਖੋਜ ਮੁਤਾਬਕ ਐਥਲੀਟਾਂ ਨੂੰ ਕੀਟੋਜੇਨਿਕ ਡਾਈਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਧਿਐਨ ਦੀਆਂ ਮੰਨੀਏ ਤਾਂ ਕੀਟੋ ਡਾਈਟ ਜਿਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਬਹੁਤ ਘੱਟ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਕਾਰਨ ਇਸ ਦਾ ਸੇਵਨ ਕਰਨ ਵਾਲੇ ਐਥਲੀਟਾਂ ਦੇ ਪ੍ਰਦਰਸ਼ਨ 'ਤੇ ਮਾੜਾ ਅਸਰ ਪੈਂਦਾ ਹੈ। 

ਖੋਜਕਾਰਾਂ ਦੀਆਂ ਮੰਨੀਏ ਤਾਂ ਕੀਟੋ ਡਾਈਟ ਤੋਂ ਐਥਲੀਟਾਂ ਦਾ ਪ੍ਰਦਰਸ਼ਨ ਖ਼ਰਾਬ ਕਿਉਂ ਹੋ ਜਾਂਦਾ ਹੈ, ਇਸ ਦਾ ਕਾਰਨ ਹੁਣ ਤਕ ਸਾਫ਼ ਨਹੀਂ ਹੋ ਸਕਿਆ ਹੈ ਪਰ ਮੰਨਿਆ ਜਾਂਦਾ ਹੈ ਕਿ ਕੀਟੋ ਡਾਈਟ ਕਾਰਨ ਮਨੁੱਖਾਂ ਦੀ ਐਨਾਰੋਬਿਕ ਊਰਜਾ 'ਤੇ ਅਸਰ ਪੈਂਦਾ ਹੈ। ਡਾਈਟੀਸ਼ੀਅਨ ਮਾਹਰ ਦਸਦੇ ਹਨ ਕਿ ਜਦੋਂ ਤੁਸੀਂ ਅਪਣੀ ਡਾਈਟ 'ਚ 1 ਦਿਨ ਵਿਚ 30 ਗ੍ਰਾਮ ਤੋਂ ਵੀ ਘੱਟ ਕਾਰਬੋਹਾਈਡ੍ਰੇਟ ਲੈਣ ਲਗਦੇ ਹੋ ਤਾਂ ਤੁਹਾਡਾ ਸਰੀਰ ਕਾਰਬੋਹਾਈਡ੍ਰੇਟ ਦੀ ਜਗ੍ਹਾ ਚਰਬੀ ਤੋਂ ਮਿਲੀ ਊਰਜਾ ਤੋਂ ਅਪਣਾ ਕੰਮ ਕਰਨ ਲਗਦੀ ਹੈ।

ਇਥੋਂ ਤਕ ਕਿ ਦਿਮਾਗ ਵੀ ਅਪਣਾ ਕੰਮ ਇਸ ਊਰਜਾ ਨਾਲ ਚਲਾਉਂਦਾ ਹੈ। ਡਾਈਟਿਸ਼ਨ ਮੁਤਾਬਕ ਕੀਟੋ ਡਾਈਟ ਦੇ ਬੁਰੇ ਪ੍ਰਭਾਵ ਦੀ ਗੱਲ ਕਰੀਏ ਤਾਂ ਸਰੀਰ ਨੂੰ ਕਿਟਾਸਿਸ ਤਕ ਜਾਣ 'ਚ 4 - 5 ਦਿਨ ਲਗ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਇਸ ਦੌਰਾਨ ਤੁਸੀਂ ਥਕਾਵਟ ਮਹਿਸੂਸ ਕਰੋ ਪਰ ਇਕ ਵਾਰ ਸਰੀਰ ਇਸ ਡਾਈਟ 'ਤੇ ਚਲੀ ਜਾਵੇਗੀ, ਤਾਂ ਤੁਸੀਂ ਸਵੇਰੇ ਤੋਂ ਸ਼ਾਮ ਤਕ ਊਰਜਾਵਾਨ ਮਹਿਸੂਸ ਕਰੋਗੇ। ਕੀਟੋ ਡਾਈਟ 'ਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਕਿ ਸਮੁੰਦਰੀ ਭੋਜਨ ਖਾਉ।

ਸੈਮਨ ਅਤੇ ਹੋਰ ਮੱਛੀਆਂ ਵਿਚ ਵਿਟਮਿਨ, ਪੋਟੈਸ਼ੀਅਮ ਅਤੇ ਸੇਲੇਨੀਅਮ ਹੁੰਦਾ ਹੈ ਜਿਸ 'ਚ ਕਾਰਬ ਨਹੀਂ ਹੁੰਦਾ। ਅਜਿਹੀ ਸਬਜ਼ੀਆਂ ਖਾਉ, ਜਿਸ 'ਚ ਸਟਾਰਚ ਨਹੀਂ ਹਨ। ਇਸ 'ਚ ਬਰਾਕਲੀ, ਫੁਲਗੋਭੀ ਅਤੇ ਪੱਤਾਗੋਭੀ ਸ਼ਾਮਲ ਹਨ।

ਪਨੀਰ ਨੂੰ ਅਪਣੀ ਡਾਈਟ 'ਚ ਸ਼ਾਮਲ ਕਰੋ। ਪਨੀਰ 'ਚ ਕਾਰਬਨ ਕਾਫ਼ੀ ਘੱਟ ਮਾਤਰਾ 'ਚ ਹੁੰਦਾ ਹੈ।  28 ਗ੍ਰਾਮ ਸ਼ੇਡਰ ਪਨੀਰ 'ਚ 1 ਗ੍ਰਾਮ ਕਾਰਬ ਅਤੇ 7 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਐਵਾਕਾਡੋ ਇਕ ਅਜਿਹਾ ਫ਼ਲ ਹੈ ਜਿਸ ਵਿਚ ਲਗਭਗ 9 ਗ੍ਰਾਮ ਕਾਰਬੋਹਾਈਡਰੇਟ ਅਤੇ ਕਈ ਵਿਟਮਿਨ ਅਤੇ ਖਣਿਜ ਤੋਂ ਇਲਾਵਾ ਉਚ ਮਾਤਰਾ 'ਚ ਪੋਟੈਸ਼ੀਅਮ ਪਾਇਆ ਜਾਂਦਾ ਹੈ।