ਟਿੰਡੇ ਖਾਣ ਨਾਲ ਹੁੰਦੇ ਹਨ ਬੇਮਿਸਾਲ ਫ਼ਾਇਦੇ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀਆਂ ਵਿਚ ਟਿੰਡਾ, ਲੌਕੀ, ਘੀਆ ਆਦਿ ਸਬਜ਼ੀਆਂ ਸੱਭ ਤੋਂ ਜ਼ਿਆਦਾ ਮਿਲਦੀਆਂ ਹਨ

photo

 

ਗਰਮੀਆਂ ਵਿਚ ਟਿੰਡਾ, ਲੌਕੀ, ਘੀਆ ਆਦਿ ਸਬਜ਼ੀਆਂ ਸੱਭ ਤੋਂ ਜ਼ਿਆਦਾ ਮਿਲਦੀਆਂ ਹਨ। ਗੱਲ ਟਿੰਡੇ ਦੀ ਕਰੀਏ ਤਾਂ ਇਸ ਨੂੰ ਬੱਚੇ ਹੋਣ ਜਾਂ ਵੱਡੇ ਜ਼ਿਆਦਾਤਰ ਖਾਣਾ ਪਸੰਦ ਨਹੀਂ ਕਰਦੇ। ਪਰ ਅਸਲ ਵਿਚ ਇਸ ਵਿਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਮਾਹਰਾਂ ਅਨੁਸਾਰ ਇਸ ਦਾ ਸੇਵਨ ਕਰਨਾ ਪਾਚਨ ਤੰਤਰ ਮਜ਼ਬੂਤ ਹੋਣ ਨਾਲ ਵਧੀਆ ਵਿਕਾਸ ਹੋਣ ਵਿਚ ਸਹਾਇਤਾ ਮਿਲਦੀ ਹੈ। ਨਾਲ ਹੀ ਇਸ ਵਿਚ 94 ਫ਼ੀ ਸਦੀ ਪਾਣੀ ਹੋਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਸ ਵਿਚ ਵਿਟਾਮਿਨ ਏ, ਸੀ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫ਼ਾਈਬਰ, ਓਮੇਗਾ-6 ਫ਼ੈਟੀ ਐਸਿਡ, ਕੈਰੋਟੀਨੋਇਡਜ਼, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। 94 ਫ਼ੀ ਸਦੀ ਪਾਣੀ ਹੋਣ ਦੇ ਨਾਲ ਕੈਲੋਰੀ ਘੱਟ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਟਿੰਡੇ ਦੇ ਸੱਭ ਤੋਂ ਵਧੀਆ ਗੁਣਾਂ ਬਾਰੇ ਦਸਾਂਗੇ:

ਇਸ ਵਿਚ ਕੈਲੋਰੀ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਟਿੰਡਾ ਸਰੀਰ ’ਚ ਸ਼ੱਕਰ ਨੂੰ ਜਜ਼ਬ ਕਰ ਕੇ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ। ਮਾਹਰਾਂ ਅਨੁਸਾਰ ਇਸ ਦੇ ਛਿਲਕਿਆਂ ਵਿਚ ਮੌਜੂਦ ਫ਼ੋਟੋਕੈਮੀਕਲ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਸਰੀਰ ’ਚ ਮੌਜੂਦ ਗੰਦਗੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਅਜਿਹੇ ਵਿਚ ਕਿਡਨੀ ਸਿਹਤਮੰਦ ਰਹਿਣ ਨਾਲ ਪੱਥਰੀ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ਵਿਚ ਇਹ ਸਰੀਰ ਦਾ ਫ਼੍ਰੀ ਰੈਡੀਕਲਜ਼ ਤੋਂ ਬਚਾਅ ਕਰਦਾ ਹੈ। ਇਹ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਤੋਂ ਰੋਕਦਾ ਹੈ। ਨਾਲ ਹੀ ਜਲਣ ਦੀ ਸਮੱਸਿਆ ਤੋਂ ਵੀ ਅਰਾਮ ਮਿਲਦਾ ਹੈ। ਖ਼ਾਸਕਰ ਮਰਦਾਂ ਵਿਚ ਹੋਣ ਵਾਲਾ ਪ੍ਰੋਸਟੇਟ ਕੈਂਸਰ ਤੋਂ ਬਚਾਅ ਰਹਿੰਦਾ ਹੈ।

ਟਿੰਡੇ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ। ਅਜਿਹੇ ਵਿਚ ਭੁੱਖ ਲੰਬੇ ਸਮੇਂ ਤਕ ਸ਼ਾਂਤ ਰਹਿੰਦੀ ਹੈ। ਅਜਿਹੇ ਵਿਚ ਭਾਰ ਕੰਟਰੋਲ ਰਹਿੰਦਾ ਹੈ। ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਟਿੰਡਾ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਡੀਟੌਕਸੀਫ਼ਾਈ ਹੁੰਦਾ ਹੈ। ਮੈਟਾਬੋਲਿਜ਼ਮ ਤੇਜ਼ ਹੋਣ ਨਾਲ ਗੈਸ, ਐਸਿਡਿਟੀ, ਕਬਜ਼ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿਚ ਗਲੋਬੂਲਿਨ ਨਾਮਕ ਪ੍ਰੋਟੀਨ ਇਮਿਊਨਿਟੀ ਵਧਾਉਣ ਵਿਚ ਮਦਦ ਕਰਦਾ ਹੈ। ਇਹ ਪ੍ਰੋਟੀਨ ਮੁੱਖ ਤੌਰ ’ਤੇ ਖ਼ੂਨ ਵਿਚ ਹੁੰਦਾ ਹੈ। ਅਜਿਹੇ ਵਿਚ ਟਿੰਡੇ ਦਾ ਸੇਵਨ ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚਾਉਂਦਾ ਹੈ। ਕੋਰੋਨਾ ਦੌਰਾਨ ਹਰ ਇਕ ਨੂੰ ਇਮਿਊਨਿਟੀ ਵਧਾਉਣ ਦੀ ਸਲਾਹ ਦਿਤੀ ਜਾ ਰਹੀ ਹੈ। ਅਜਿਹੇ ਵਿਚ ਇਸ ਦਾ ਸੇਵਨ ਕਰਨਾ ਸੱਭ ਤੋਂ ਵਧੀਆ ਹੈ।

ਬੁਖ਼ਾਰ ਦੀ ਸਮੱਸਿਆ ਵਿਚ ਟਿੰਡੇ ਦਾ ਸਲਾਦ ਦੇ ਰੂਪ ਵਿਚ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ਵਿਚ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਦੀ ਅੰਦਰੋਂ ਸਫ਼ਾਈ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦਾ ਪੇਸਟ ਬਣਾ ਕੇ ਮੱਥੇ ’ਤੇ ਪੱਟੀ ਵਾਂਗ ਲਗਾਉਣ ਨਾਲ ਬੁਖ਼ਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਐਂਟੀ-ਆਕਸੀਡੈਂਟ ਗੁਣਾਂ ਅਤੇ ਪਾਣੀ ਨਾਲ ਭਰਪੂਰ ਟਿੰਡਾ ਵਾਲਾਂ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਵਾਲ ਹਾਈਡਰੇਟ ਹੋਣ ਨਾਲ ਪੋਸ਼ਿਤ ਹੁੰਦੇ ਹਨ। ਅਜਿਹੇ ਵਿਚ ਰੁੱਖੇ, ਬੇਜਾਨ ਵਾਲਾਂ ਦੀ ਸਮੱਸਿਆ ਦੂਰ ਹੋ ਕੇ ਵਾਲ ਸੁੰਦਰ, ਸੰਘਣੇ, ਨਰਮ ਅਤੇ ਖ਼ੂਬਸੂਰਤ ਦਿਖਾਈ ਦਿੰਦੇ ਹਨ। ਸਿਹਤ ਦੇ ਨਾਲ ਟਿੰਡਾ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਦਾਗ, ਧੱਬੇ, ਛਾਈਆਂ, ਝੁਰੜੀਆਂ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ। ਚਮੜੀ ਨੂੰ ਗਹਿਰਾਈ ਨਾਲ ਪੋਸ਼ਣ ਮਿਲਣ ਨਾਲ ਨਮੀ ਲੰਬੇ ਸਮੇਂ ਤਕ ਰਹਿੰਦੀ ਹੈ।

ਟਿੰਡੇ ਖਾਣ ਦੇ ਨੁਕਸਾਨ: ਵੈਸੇ ਤਾਂ ਇਹ ਸਿਹਤ ਅਤੇ ਸੁੰਦਰਤਾ ਨੂੰ ਨਿਖ਼ਾਰਨ ਦਾ ਕੰਮ ਕਰਦਾ ਹੈ। ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੁੱਝ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਦਰਦ, ਬਦਹਜ਼ਮੀ, ਕੜਵੱਲ, ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਇਸ ਦਾ ਸੇਵਨ ਡਾਕਟਰੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।