ਕੰਨਾਂ ਦਾ ਧਿਆਨ ਨਾ ਰੱਖਣਾ ਦੇ ਸਕਦੈ ਕਈ ਬਿਮਾਰੀਆਂ ਨੂੰ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੰਨ ਸਰੀਰ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੈ। ਇਸ ਵਿਚ ਥੋੜੀ ਜਿਹੀ ਇੰਨਫੈਕਸ਼ਨ ਹੋਣ ਉਤੇ ਬੇਚੈਨੀ ਅਤੇ ਸੁਣਨ ਵਿਚ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਅਕਸਰ........

ear problem

ਕੰਨ ਸਰੀਰ ਦਾ ਬਹੁਤ ਹੀ ਮਹੱਤਵਪੂਰਣ ਅੰਗ ਹੈ। ਇਸ ਵਿਚ ਥੋੜੀ ਜਿਹੀ ਇੰਨਫੈਕਸ਼ਨ ਹੋਣ ਉਤੇ ਬੇਚੈਨੀ ਅਤੇ ਸੁਣਨ ਵਿਚ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਅਕਸਰ ਅਸੀਂ ਕੰਨ ਵਿਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਅਣਦੇਖਾ ਕਰ ਦਿੰਦੇ ਹਾਂ ਪਰ ਕੰਨਾਂ ਵਿਚ ਹੋਣ ਵਾਲੀ ਕੋਈ ਵੀ ਸਮੱਸਿਆ ਬੇਹੱਦ ਦਰਦਨਾਕ ਹੋ ਸਕਦੀ ਹੈ। ਤੁਸੀਂ ਇਸ ਨੂੰ ਮਾਮੂਲੀ ਸਮਝ ਕੇ ਬੇਧਿਆਨ ਕਰ ਦਿੰਦੇ ਹੋ। ਇਸ ਦੇ ਕਾਰਨ ਨਾ ਸਿਰਫ਼ ਤੁਹਾਨੂੰ ਕੰਮ ਤੋਂ ਦੂਰੀ ਬਣਾਉਣੀ ਪੈਂਦੀ ਹੈ ਸਗੋਂ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਕੰਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਟਿਪਸ ਦਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਕੰਨਾਂ ਨੂੰ ਸਿਹਤਮੰਦ ਰੱਖ ਸਕਦੇ ਹੋ।